ਪਸ਼ੂ ਨੂੰ ਬਚਾਉਂਦਿਆਂ ਤੇਜ਼ ਰਫ਼ਤਾਰ ਦੁੱਧ ਵਾਲੀ ਗੱਡੀ ਪਲਟੀ

Tuesday, May 08, 2018 - 12:25 AM (IST)

ਪਸ਼ੂ ਨੂੰ ਬਚਾਉਂਦਿਆਂ ਤੇਜ਼ ਰਫ਼ਤਾਰ ਦੁੱਧ ਵਾਲੀ ਗੱਡੀ ਪਲਟੀ

ਕਾਠਗੜ੍ਹ, (ਰਾਜੇਸ਼)- ਕਾਠਗੜ੍ਹ ਮੌੜ ਹਾਈਵੇ ਵੱਲ ਦੁੱੱਧ ਲੈ ਕੇ ਜਾ ਰਹੀ ਇਕ ਤੇਜ਼ ਰਫ਼ਤਾਰ ਟਾਟਾ 407 ਗੱਡੀ ਬੇਕਾਬੂ ਹੋ ਕੇ ਪਲਟ ਗਈ। ਮੌਕੇ 'ਤੇ ਪਹੁੰਚੇ ਕਾਠਗੜ੍ਹ ਥਾਣੇ ਦੇ ਏ.ਐੱਸ.ਆਈ. ਜਰਨੈਲ ਸਿੰਘ ਤੇ ਹੌਲਦਾਰ ਜੁਝਾਰ ਸਿੰਘ ਨੇ ਦੱਸਿਆ ਕਿ ਉਕਤ ਦੁੱਧ ਵਾਲੀ ਗੱਡੀ ਦਾ ਚਾਲਕ ਜਦੋਂ ਕਾਠਗੜ੍ਹ ਮੌੜ ਵੱਲ ਸਵੇਰੇ 4 ਵਜੇ ਦੇ ਕਰੀਬ ਦੁੱਧ ਲੈ ਕੇ ਜਾ ਰਿਹਾ ਸੀ ਤਾਂ ਪਿੰਡ ਚਾਹਲਾਂ ਦੇ ਸ਼ਿਵ ਮੰਦਰ ਦੇ ਨਜ਼ਦੀਕ ਅਚਾਨਕ ਕੋਈ ਪਸ਼ੂ ਉਸ ਦੀ ਗੱਡੀ ਅੱਗੇ ਆ ਗਿਆ, ਜਿਸ ਨੂੰੰ ਬਚਾਉਣ ਲਈ ਗੱਡੀ ਬੇਕਾਬੂ ਹੋ ਕੇ ਪਹਿਲਾਂ ਬਿਜਲੀ ਦੇ ਇਕ ਖੰਭੇ ਤੇ ਫਿਰ ਦੂਜੇ ਖੰਭੇ ਨੂੰ ਤੋੜਦੀ ਹੋਈ ਬਿਜਲੀ ਦੀ ਸਪਲਾਈ ਵਾਲੀ ਮੋਟੀ ਕੇਬਲ 'ਚ ਫਸ ਕੇ ਪਲਟ ਗਈ। ਹਾਦਸੇ 'ਚ ਚਾਲਕ ਦੀ ਜਾਨ ਦਾ ਬਚਾਅ ਹੋ ਗਿਆ ਪਰ ਗੱਡੀ ਦੇ ਨੁਕਸਾਨੇ ਜਾਣ ਦੇ ਨਾਲ-ਨਾਲ ਡਰੰਮਾਂ 'ਚ ਭਰਿਆ ਦੁੱਧ ਰੁੜ੍ਹ ਗਿਆ। ਪੁਲਸ ਨੇ ਹਾਦਸੇ ਦਾ ਜਾਇਜ਼ਾ ਲਿਆ ਤੇ ਬਣਦੀ ਕਾਰਵਾਈ ਲਈ ਗੱਡੀ ਦੇ ਕਾਗਜ਼ਾਂ ਨੂੰ ਆਪਣੇ ਕੋਲ ਰੱਖ ਲਿਆ ਹੈ, ਜਦਕਿ ਗੱਡੀ ਦੇ ਮਾਲਕਾਂ ਨੇ ਟਰੈਕਟਰਾਂ ਦੀ ਮਦਦ ਨਾਲ ਗੱਡੀ ਨੂੰ ਸਿੱਧਾ ਕੀਤਾ ਤੇ ਲੈ ਗਏ। ਇਸ ਹਾਦਸੇ ਬਾਰੇ ਸੜਕ ਨਜ਼ਦੀਕ ਰਹਿੰਦੇ ਘਰਾਂ ਦੇ ਵਸਨੀਕਾਂ ਨੇ ਦੱਸਿਆ ਕਿ ਜੇਕਰ ਗੱਡੀ ਕੇਬਲ 'ਚ ਨਾ ਫਸਦੀ ਤਾਂ ਉਨ੍ਹਾਂ ਦਾ ਜਾਨੀ ਨੁਕਸਾਨ ਹੋ ਜਾਣਾ ਸੀ। 


Related News