ਪੰਜਾਬ ਤੇ ਹਿਮਾਚਲ ਦੇ ਕਈ ਨੌਜਵਾਨ ਸਾਊਦੀ ਅਰਬ ''ਚ ਬੰਦੀ

Saturday, Dec 01, 2018 - 03:45 PM (IST)

ਪੰਜਾਬ ਤੇ ਹਿਮਾਚਲ ਦੇ ਕਈ ਨੌਜਵਾਨ ਸਾਊਦੀ ਅਰਬ ''ਚ ਬੰਦੀ

ਸ਼ਿਮਲਾ/ਸੁੰਦਰਨਗਰ (ਇੰਟ./ਕਾ. ਪ੍ਰਾ.) : ਹਿਮਾਚਲ ਪ੍ਰਦੇਸ਼ ਦੇ 13 ਨੌਜਵਾਨ ਅਤੇ ਪੰਜਾਬ ਦਾ 1 ਨੌਜਵਾਨ ਭਾਰਤੀ ਸਾਊਦੀ ਅਰਬ 'ਚ ਫਸ ਗਏ ਹਨ। 3 ਮਹੀਨਿਆਂ ਦਾ ਵੀਜ਼ਾ ਖਤਮ ਹੋਣ ਤੋਂ ਬਾਅਦ ਇਨ੍ਹਾਂ 14 ਨੌਜਵਾਨਾਂ ਨੂੰ ਕੰਪਨੀ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਮੁਢਲੀ ਜਾਣਕਾਰੀ ਮੁਤਾਬਕ ਏਜੰਟ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਤਿੰਨ ਮਹੀਨਿਆਂ ਦੇ ਟੂਰਿਸਟ ਵੀਜ਼ੇ ਤੋਂ ਬਾਅਦ ਕੰਪਨੀ ਦਾ ਮਾਲਕ ਇਨ੍ਹਾਂ ਨੂੰ ਵਰਕ ਪਰਮਿਟ ਜਾਰੀ ਕਰਵਾਏਗਾ ਪਰ ਵਰਕ ਵੀਜ਼ਾ ਨਹੀਂ ਬਣਾਇਆ ਗਿਆ ਅਤੇ ਇਹ ਸਾਰੇ ਉਥੇ ਕੰਪਨੀ 'ਚ ਫਸ ਗਏ ਹਨ। 

ਇਨ੍ਹਾਂ ਨੌਜਵਾਨਾਂ 'ਚੋਂ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਦੇ ਸੁੰਦਰਨਗਰ ਤੋਂ 9 ਅਤੇ ਬਲਹ ਖੇਤਰ ਤੋਂ 4 ਜਦਕਿ ਪੰਜਾਬ ਤੋਂ ਇਕ ਨੌਜਵਾਨ ਸ਼ਾਮਲ ਹੈ। ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸੁੰਦਰਨਗਰ ਵਿਖੇ ਪੁਲਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਨਾਲ ਹੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਦਦ ਲਈ ਅਪੀਲ ਕੀਤੀ ਹੈ। ਇਹ 14 ਨੌਜਵਾਨ 4 ਮਹੀਨੇ ਪਹਿਲਾਂ ਸਾਊਦੀ ਅਰਬ 'ਚ ਰੋਜ਼ੀ-ਰੋਟੀ ਕਮਾਉਣ ਲਈ ਗਏ ਸਨ। 

ਸਰੋਜ ਕੁਮਾਰ ਪਤਨੀ ਹਰਜਿੰਦਰ ਸਿੰਘ ਵਾਸੀ ਭੋਜਪੁਰ ਸੁੰਦਰਨਗਰ ਨੇ ਆਪਣੇ ਸ਼ਿਕਾਇਤ ਪੱਤਰ 'ਚ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਦਾ ਪਤੀ 4 ਮਹੀਨੇ ਪਹਿਲਾਂ ਸਾਊਦੀ ਅਰਬ ਕਮਾਈ ਕਰਨ ਦੇ ਮਕਸਦ ਨਾਲ ਗਿਆ ਸੀ। ਏਜੰਟ ਮੁਹੰਮਦ ਆਸਿਫ ਪੁੱਤਰ ਨੂਰਰਾਹੀ ਵਾਸੀ ਡੁੱਗਰਾਈਂ ਨੇ ਉਨ੍ਹਾਂ ਕੋਲੋਂ 90,000 ਰੁਪਏ ਲਏ ਸਨ। ਇਥੋਪੀਆ 'ਚ ਵੀ 7 ਭਾਰਤੀ ਕਰਮਚਾਰੀ ਬਣਾਏ ਬੰਦੀ-ਇਨਫ੍ਰਾਸਟਰਕਚਰ ਲੀਜ਼ਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਦੇ 7 ਭਾਰਤੀ ਕਰਮਚਾਰੀਆਂ ਨੂੰ ਇਥੋਪੀਆ 'ਚ ਬੰਦੀ ਬਣਾ ਲਿਆ ਗਿਆ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਇਥੋਪੀਆ ਦੇ ਲੋਕਲ ਕਰਮਚਾਰੀ, ਜਿਨ੍ਹਾਂ ਨੂੰ ਕੰਮ ਲਈ ਭੁਗਤਾਨ ਨਹੀਂ ਕੀਤਾ ਗਿਆ, ਨੇ 3 ਵੱਖ-ਵੱਖ ਥਾਵਾਂ 'ਤੇ ਭਾਰਤੀ ਕਰਮਚਾਰੀਆਂ ਨੂੰ 25 ਨਵੰਬਰ ਤੋਂ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਪੀੜਤਾਂ ਨੇ ਇਸ ਦੀ ਈਮੇਲ ਰਾਹੀਂ ਸਰਕਾਰ ਨੂੰ ਸੂਚਨਾ ਭੇਜੀ ਹੈ। ਵਿਦੇਸ਼ ਮੰਤਰਾਲਾ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।


author

Anuradha

Content Editor

Related News