ਡੇਰਾ ਬਿਆਸ ਨੇ 31 ਜਨਵਰੀ ਤੱਕ ਰੱਦ ਕੀਤੇ ਸਤਿਸੰਗ ਸਮਾਗਮ
Monday, Nov 29, 2021 - 02:53 AM (IST)
ਜਲੰਧਰ(ਗੁਲਸ਼ਨ)- ਕੋਵਿਡ-19 ਮਹਾਮਾਰੀ ਕਾਰਨ ਜਾਰੀ ਪਾਬੰਦੀਆਂ ਨੂੰ ਮੁੱਖ ਰੱਖਦੇ ਹੋਏ ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਵਿਚ ਬਾਬਾ ਗੁਰਿੰਦਰ ਸਿੰਘ ਜੀ ਦੇ ਹੋਣ ਵਾਲੇ ਨਿਰਧਾਰਿਤ ਸਤਿਸੰਗ ਸਮਾਗਮ 31 ਜਨਵਰੀ 2022 ਤੱਕ ਲਈ ਰੱਦ ਕੀਤੇ ਗਏ ਹਨ।
ਇਹ ਵੀ ਪੜ੍ਹੋ- GNA ਯੂਨੀਵਰਸਿਟੀ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਕਰ ਰਹੀ ਸ਼ਾਨਦਾਰ ਕੰਮ : CM ਚੰਨੀ
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਮਾਰਚ 2020 ਤੋਂ ਡੇਰਾ ਬਿਆਸ 'ਚ ਹੋਣ ਵਾਲੇ ਭੰਡਾਰੇ ਰੱਦ ਚੱਲ ਰਹੇ ਹਨ। ਡੇਰਾ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪੰਜਾਬ ਦੇ ਇਲਾਵਾ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਸਥਿਤ ਸਤਿਸੰਗ ਘਰਾਂ 'ਚ ਜਾ ਕੇ ਸੰਗਤ ਨੂੰ ਦਰਸ਼ਨ ਦੇ ਰਹੇ ਹਨ। ਡੇਰੇ 'ਚ ਲੰਮੇ ਸਮੇਂ ਤੋਂ ਦਾਖਲੇ ਬੰਦ ਹੋਣ ਕਾਰਨ ਸੰਗਤ ਉਨ੍ਹਾਂ ਦੀ ਝਲਕ ਲੈਣ ਦੇ ਲਈ ਕਾਫੀ ਉਤਸਕ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?