ਵਾਅਦਿਆਂ ਨਾਲੋਂ ਸਕੈਂਡਲਾਂ ਨੂੰ ਤਰਜੀਹ ਦੇ ਰਹੀ ਕਾਂਗਰਸ ਸਰਕਾਰ : ਸਤਪਾਲ ਮੱਲ

Sunday, Jun 11, 2017 - 01:19 PM (IST)

ਵਾਅਦਿਆਂ ਨਾਲੋਂ ਸਕੈਂਡਲਾਂ ਨੂੰ ਤਰਜੀਹ ਦੇ ਰਹੀ ਕਾਂਗਰਸ ਸਰਕਾਰ : ਸਤਪਾਲ ਮੱਲ

ਕਰਤਾਰਪੁਰ/ਜਲੰਧਰ (ਸਾਹਨੀ, ਵਰਿਆਣਾ)-ਗਠਜੋੜ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਸੂਬੇ ਦੇ ਲੋਕਾਂ ਦੇ ਹਿੱਤਾਂ ਅਤੇ ਹੱਕਾਂ ਲਈ ਜੋ ਮੀਲ ਪੱਥਰ ਕਾਇਮ ਕੀਤੇ ਸਨ, ਨੂੰ ਲੋਕ ਕਾਂਗਰਸ ਸਰਕਾਰ ਦੇ ਕਰੀਬ ਤਿੰਨ ਮਹੀਨਿਆਂ ਦੇ ਕਾਰਜਕਾਲ ਤੋਂ ਬਾਅਦ ਹੀ ਯਾਦ ਕਰਨ ਲੱਗ ਪਏ ਹਨ। ਇਹ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਕਰਤਾਰਪੁਰ ਦੀ ਮੀਟਿੰਗ ਵਿਚ ਪਾਰਟੀ ਦੇ ਹਲਕਾ ਇੰਚਾਰਜ ਸੇਠ ਸੱਤਪਾਲ ਮੱਲ ਨੇ ਪ੍ਰਗਟ ਕੀਤੇ।

ਉਨ੍ਹਾਂ ਕਿਹਾ ਕਿ ਪਾਰਟੀ ਪ੍ਰੋਗਰਾਮ ਅਧੀਨ ਜ਼ਿਲਾ ਪ੍ਰਧਾਨ ਅਤੇ ਵਿਧਾਇਕ ਜਥੇ. ਅਜੀਤ ਸਿੰਘ ਕੋਹਾੜ ਦੀ ਅਗਵਾਈ ਵਿਚ 12 ਜੂਨ ਨੂੰ ਲਗਾਏ ਜਾ ਰਹੇ ਡੀ. ਸੀ. ਦਫਤਰ ਮੂਹਰੇ ਧਰਨੇ ਵਿਚ ਹਲਕੇ ਤੋਂ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਣਗੇ। ਇਸ ਮੌਕੇ ਜਥੇ. ਰਣਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਮੰਹਿਗਾਈ, ਭ੍ਰਿਸ਼ਟਾਚਾਰ ਦਾ ਖਾਤਮਾ, ਰੋਜ਼ਗਾਰ ਦੇ ਵਾਅਦੇ ਕਰਨ ਵਾਲੀ ਕਾਂਗਰਸ ਸਰਕਾਰ ਦੀ ਤਿੰਨ ਮਹੀਨਿਆਂ ਵਿਚ ਹੀ ਹਵਾ ਨਿਕਲ ਗਈ ਹੈ। 
ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਜਿੰਦਰ ਸਿੰਘ ਭਤੀਜਾ ਨੇ ਕਿਹਾ ਕਿ ਆਟਾ-ਦਾਲ ਦੇ ਨਾਲ ਘਿਓ- ਖੰਡ ਦਾ ਵਾਅਦਾ ਕਰਨ ਵਾਲੀ ਕਾਂਗਰਸ ਸਰਕਾਰ ਨੇ ਪਿਛਲੇ ਦਿਨੀਂ ਕੋਝੀ ਚਾਲ ਖੇਡਦਿਆਂ ਨੀਲੇ ਕਾਰਡ ਧਰਕਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। 


Related News