ਬਾਡੀ ਬਿਲਡਰ ਸਤਨਾਮ ਖੱਟੜਾ ਦੇ ਸਸਕਾਰ ਵੇਲੇ ਰੋਇਆ ਪੂਰਾ ਪੰਜਾਬ

08/29/2020 3:30:52 PM

ਭਾਦਸੋਂ (ਅਵਤਾਰ) : ਪੰਜਾਬ ਬਾਡੀ ਬਿਲਡਿੰਗ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਬਾਡੀ ਬਿਲਡਿੰਗ ਚੋਟੀ ਦਾ ਸਿਤਾਰਾ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਿਆ। ਸਥਾਨਕ ਸ਼ਹਿਰ ਦੇ ਨਜ਼ਦੀਕ ਪੈਂਦੇ ਪਿੰਡ ਭੱਲਮਾਜਰਾ ਦਾ ਪ੍ਰਸਿੱਧ ਬਾਡੀ ਬਿਲਡਰ 30 ਸਾਲਾ ਸਤਨਾਮ ਖੱਟੜਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ, ਜਿਸ ਨਾਲ ਫਿਟਨੈਸ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ। ਅੱਜ ਸਤਨਾਮ ਖੱਟੜਾ ਦੇ ਜੱਦੀ ਪਿੰਡ ਭੱਲਮਾਜਰਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਮੌਕੇ 'ਤੇ ਮੌਜੂਦ ਰਿਸ਼ਤੇਦਾਰਾਂ ਵਲੋਂ ਦੱਸਿਆ ਕਿ ਸਤਨਾਮ ਖੱਟੜਾ ਦੀ ਕੁਝ ਦਿਨਾਂ ਤੋਂ ਸਿਹਤ ਠੀਕ ਨਹੀਂ ਸੀ। ਅੱਜ ਸਵੇਰੇ ਹੀ ਸਿਹਤ ਠੀਕ ਨਾ ਹੋਣ 'ਤੇ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਅੱਧ ਰਸਤੇ 'ਚ ਹੀ ਹਾਰਟ ਅਟੈਕ ਹੋਣ ਕਾਰਨ ਸਤਨਾਮ ਦੀ ਮੌਤ ਹੋ ਗਈ। ਸਤਨਾਮ ਖੱਟੜਾ ਦੇ ਅਚਾਨਕ ਅਕਾਲ ਚਲਾਣੇ ਨਾਲ ਜਿੱਥੇ ਪਿੰਡ ਭੱਲਮਾਜਰਾ 'ਚ ਹਰ ਅੱਖ ਨਮ ਹੋਈ, ਉਥੇ ਉਸ ਦੇ ਚਾਹੁਣ ਵਾਲਿਆਂ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ। ਅੰਤਿਮ ਸੰਸਕਾਰ ਮੌਕੇ ਦੀਦਾਰ ਸਿੰਘ ਭੱਟੀ ਵਿਧਾਇਕ, ਸਤਵਿੰਦਰ ਸਿੰਘ ਟੌਹੜਾ ਸ਼੍ਰੋਮਣੀ ਕਮੇਟੀ ਮੈਂਬਰ, ਸੁਲਤਾਨ ਸ਼ਮਸਪੁਰ ਕਬੱਡੀ ਖਿਡਾਰੀ, ਗੁਰਦੀਪ ਸਿੰਘ ਮਾਨ, ਰਣਜੀਤ ਸਿੰਘ ਭੰਗੂ, ਹਨੀ ਖਰੌੜ, ਰਿਸਿਸ਼ ਖੇੜਾ ਸਮੇਤ ਵੱਡੀ ਗਿਣਤੀ 'ਚ ਪ੍ਰਸਿੱਧ ਖਿਡਾਰੀ ਹਾਜ਼ਰ ਸਨ। 

ਇਹ ਵੀ ਪੜ੍ਹੋ : ਸਤਨਾਮ ਖੱਟੜਾ ਦੀ ਮੌਤ ਦਾ ਕਰੀਬੀ ਦੋਸਤ ਨੇ ਦੱਸਿਆ ਅਸਲ ਕਾਰਨ

PunjabKesari

ਤੁਹਾਨੂੰ ਦੱਸ ਦਈਏ ਨੈਸ਼ਨਲ ਬਾਡੀ ਬਿਲਡਰ ਸਤਨਾਮ ਖੱਟੜਾ ਦੇ ਬਾਡੀ ਕਾਰਨ ਪੰਜਾਬ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ 'ਚ ਵੀ ਲੱਖਾਂ ਫੈਨ ਸਨ। ਜਿੰਨਾ ਨੂੰ ਉਸਦੀ ਮੌਤ ਦੀ ਖ਼ਬਰ ਨੇ ਵੱਡਾ ਝਟਕਾ ਦਿੱਤਾ ਹੈ। ਇਸ ਮੌਕੇ 'ਤੇ ਪਿੰਡ ਵਾਸੀਆਂ ਨੇ ਕਿਹਾ ਕਿ ਸਤਨਾਮ ਖੱਟੜਾ ਇੱਕ ਗ਼ਰੀਬ ਪਰਿਵਾਰ 'ਚੋਂ ਉੱਠ ਕੇ ਇਸ ਮੁਕਾਮ 'ਤੇ ਪਹੁੰਚਿਆ। ਸਤਨਾਮ ਪਹਿਲਾਂ ਕਬੱਡੀ ਦਾ ਨਾਮੀ ਖਿਡਾਰੀ ਵੀ ਰਿਹਾ, ਜਿਸ ਨੇ ਵਿਦੇਸ਼ਾਂ 'ਚ ਆਪਣਾ ਖੂਬ ਜ਼ੋਰ ਵਿਖਾਇਆ ਅਤੇ ਉਸ ਤੋਂ ਬਾਅਦ ਸਖ਼ਤ ਮਿਹਨਤ ਕਰਕੇ  ਬਾਡੀ ਬਿਲਡਰ ਬਣਿਆ ਅਤੇ ਉਸ ਨੇ ਪੂਰੇ ਪੰਜਾਬ ਵਿੱਚ ਹੀ ਬਾਡੀ ਬਿਲਡਰ ਸੈਂਟਰ ਬਣਾਏ ਅਤੇ ਨੌਜਵਾਨ ਪੀੜ੍ਹੀ ਨੂੰ ਸੇਧ ਵੀ ਦਿੱਤੀ। ਉਸ ਨੇ ਤਾਲਾਬੰਦੀ ਦੇ ਦਰਮਿਆਨ ਗਰੀਬਾਂ ਦੀ ਮਦਦ ਵੀ ਕੀਤੀ। ਸਤਨਾਮ ਸਿੰਘ ਖੱਟੜਾ ਦੇ ਚਲੇ ਜਾਣ ਨਾਲ ਕਦੇ ਵੀ ਇਹ ਘਾਟਾ ਪੂਰਾ ਨਹੀਂ ਹੋਣਾ ਅਤੇ ਇਸ ਦੁਖਦਾਈ ਖ਼ਬਰ ਦੇ ਨਾਲ ਪਿੰਡ ਵਿੱਚ ਪੂਰੀ ਸੋਗ ਦੀ ਲਹਿਰ ਹੈ। ਸਤਨਾਮ ਖੱਟੜਾ ਦੋ ਦਿਨ ਪਹਿਲਾਂ ਹੀ ਬੀਮਾਰ ਹੋਏ ਸਨ ਅਤੇ ਉਸ ਨੂੰ ਚੰਡੀਗੜ੍ਹ ਵਿੱਚ ਐਡਮਿਟ ਕਰਨ ਲਈ ਕਿਹਾ ਗਿਆ ਸੀ ਪਰ ਪੀ. ਜੀ. ਆਈ. ਚੰਡੀਗੜ੍ਹ 'ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਵੱਧ ਹੋਣ ਕਰਕੇ ਉਸ ਨੇ ਚੰਡੀਗੜ੍ਹ ਦਾਖ਼ਲ ਹੋਣ ਤੋਂ ਜਵਾਬ ਦੇ ਦਿੱਤਾ ਸੀ ਅਤੇ ਅੱਜ ਸਵੇਰੇ ਹੀ ਉਸ ਨੂੰ ਘਬਰਾਹਟ ਹੋਈ ਅਤੇ ਖੂਨ ਦੀ ਉਲਟੀ ਆਈ ਜਿਸ ਤੋਂ ਬਾਅਦ ਉਸ ਦੀ ਹਾਰਟ ਅਟੈਕ ਆਉਣ ਕਰਕੇ ਮੌਤ ਹੋ ਗਈ।

ਇਹ ਵੀ ਪੜ੍ਹੋ : ਬਰਗਾੜੀ ਅਤੇ ਐੱਸ. ਐੱਫ. ਜੇ. 'ਤੇ ਖੁੱਲ੍ਹ ਕੇ ਬੋਲੇ ਜਥੇਦਾਰ, ਦਿੱਤਾ ਵੱਡਾ ਬਿਆਨ

ਮੌਤ ਦਾ ਕਾਰਨ
ਸਤਨਾਮ ਖੱਟੜਾ ਦੇ ਕਰੀਬੀ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਉਨ੍ਹਾਂ ਦੇ ਸੈੱਲ (ਓ. ਟੀ. ਪੀ, ਟੀ. ਐੱਲ. ਸੀ) ਬਹੁਤ ਜ਼ਿਆਦਾ ਘੱਟ (20 ਹਜ਼ਾਰ ਰਹਿ) ਗਏ ਸਨ, ਜਿਸ ਕਰਕੇ ਉਨ੍ਹਾਂ ਦੀ ਮੌਤ ਹੋਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਡੇ ਖ਼ੇਤਰ ਦੇ ਹਰ ਤੀਜੇ ਘਰ 'ਚ ਇਹ ਬੀਮਾਰੀ ਹੈ। ਹਾਲਾਂਕਿ ਸਤਨਾਮ ਖੱਟੜਾ ਦੇ ਦੋਸਤ ਗੁਰਪ੍ਰੀਤ ਦੇ ਪਰਿਵਾਰਕ ਮੈਂਬਰ ਦੇ ਵੀ ਸੈੱਲ ਘਟੇ ਹੋਏ ਹਨ। ਦੱਸਿਆ ਜਾਂਦਾ ਹੈ ਕਿ ਸਤਨਾਮ ਰੋਜ਼ਾਨਾ 20 ਕਿਲੋ ਮੀਟਰ ਦੌੜਦਾ ਸੀ। ਉਹ ਆਪਣੀ ਸਿਹਤ ਪ੍ਰਤੀ ਇੰਨੇ ਜ਼ਿਆਦਾ ਸੁਚੇਤ ਸਨ ਕਿ ਆਪਣੀ ਹਰ ਖਾਣ-ਪੀਣ ਵਾਲੀ ਚੀਜ਼ 'ਤੇ ਖ਼ਾਸ ਧਿਆਨ ਦਿੰਦੇ ਸਨ।

PunjabKesari

2011 'ਚ ਕੇਨੈਡਾ ਗਏ ਸਨ ਸਤਨਾਮ ਖੱਟੜਾ
ਸਤਨਾਮ ਖੱਟੜਾ ਦੇ ਦੋਸਤ ਗੁਰਪ੍ਰੀਤ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਲ 2011 'ਚ ਮੈਂ ਤੇ ਸਤਨਾਮ ਖੱਟੜਾ ਇਕੱਠੇ ਕਬੱਡੀ ਖੇਡਣ ਕੇਨੈਡਾ ਗਏ ਸਨ। ਇਸ ਤੋਂ 1-2 ਸਾਲ ਬਾਅਦ ਹੀ ਸਤਨਾਮ ਖੱਟੜਾ ਨੇ ਬਾਡੀ ਬਿਲਡਰ ਬਣਨ ਦਾ ਸਫ਼ਰ ਸ਼ੁਰੂ ਕੀਤਾ। 2 ਸਾਲਾ 'ਚ ਸਤਨਾਮ ਖੱਟੜਾ ਨੇ ਬਾਡੀ ਬਿਲਡਰ ਵਜੋਂ ਇਨ੍ਹੀਂ ਪ੍ਰਸਿੱਧੀ ਖੱਟੀ ਕਿ ਪੰਜਾਬ ਦਾ ਹਰ ਨੌਜਵਾਨ ਉਨ੍ਹਾਂ ਨੂੰ ਜਾਣਨ ਲੱਗਾ। ਸਤਨਾਮ ਖੱਟੜਾ ਅਜਿਹਾ ਸਿਤਾਰਾ ਸੀ, ਜਿਸ ਨੇ ਹਰ ਖ਼ੇਤਰ 'ਚ ਪ੍ਰਸਿੱਧੀ ਖੱਟੀ। ਉਨ੍ਹਾਂ ਨੇ ਕਬੱਡੀ, ਬਾਡੀ ਬਿਲਡਰ ਤੇ ਮਾਡਲਿੰਗ ਦੇ ਖ਼ੇਤਰ 'ਚ ਵੀ ਵੱਲੀਆਂ ਮੱਲ੍ਹਾਂ ਮਾਰੀਆਂ ਸਨ।


Anuradha

Content Editor

Related News