''ਢੁਆਈ ਦੇ ਟੈਂਡਰਾਂ'' ''ਤੇ ਗਰਮਾਈ ਸਿਆਸਤ, ਮਨਪ੍ਰੀਤ ਬਾਦਲ ''ਤੇ ਲੱਗੇ ਗੰਭੀਰ ਦੋਸ਼
Monday, Aug 24, 2020 - 07:28 AM (IST)
ਬਠਿੰਡਾ (ਬਲਵਿੰਦਰ) : ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਜੋਜੋ ਨੇ ਸਰਕਾਰੀ ਤੇ ਗੈਰ-ਸਰਕਾਰੀ ਲੁੱਟ-ਖਸੁੱਟ ਦੀਆਂ ਸਾਰੀਆਂ ਹੱਦਾਂ ਲੰਘ ਦਿੱਤੀਆਂ ਹਨ। ਹੁਣ ਇਨ੍ਹਾਂ ਨੇ ਸਰਕਾਰੀ ਤੇ ਨਿੱਜੀ ਮਾਲ ਦੀ ਢੋਆ-ਢੁਆਈ ਦੇ ਠੇਕੇ ਜ਼ਬਰਨ ਆਪਣੇ ਚਹੇਤਿਆਂ ਦੇ ਨਾਂ ਕਰਵਾ ਕੇ ਕਰੀਬ 600 ਕਰੋੜ ਰੁਪਏ ਦਾ ਚੂਨਾ ਸਰਕਾਰ ਨੂੰ ਲਾਇਆ ਹੈ।
ਇਹ ਵੀ ਪੜ੍ਹੋ : ...ਤੇ ਨਾਜਾਇਜ਼ ਸਬੰਧਾਂ ਕਾਰਨ ਹੋਇਆ ਸੀ 'ਆਟੋ ਚਾਲਕ' ਦਾ ਕਤਲ, ਦੋਸਤਾਂ ਨੇ ਕਬੂਲਿਆ ਗੁਨਾਹ
ਇਹ ਪ੍ਰਗਟਾਵਾ ਇੱਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕੀਤਾ। ਉਨ੍ਹਾਂ ਨਾਲ ਉਪਰੋਕਤ ਮਾਮਲੇ ’ਚ ਟੈਂਡਰ ਭਰਨ ਵਾਲੇ ਗਮਦੂਰ ਸਿੰਘ ਅਤੇ ਜੱਸੀ ਸਿੰਘ ਵੀ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾ ਤੋਂ ਬਠਿੰਡਾ ਟਰੱਕ ਯੂਨੀਅਨ ’ਤੇ ਮਨਪ੍ਰੀਤ ਬਾਦਲ ਦਾ ਨਿੱਜੀ ਮੁਲਾਜ਼ਮ ਕਬਜ਼ਾ ਕਰੀ ਬੈਠਾ ਹੈ, ਜਦੋਂ ਕਿ ਨੇੜਲੇ ਹੋਰ ਯੂਨੀਅਨਾਂ ’ਤੇ ਵੀ ਬਾਦਲ ਦੇ ਚਹੇਤਿਆਂ ਦਾ ਹੀ ਕਬਜ਼ਾ ਹੈ।
ਇਹ ਵੀ ਪੜ੍ਹੋ : ਚਿੱਟਾ ਲੈਣ ਵਾਲੇ ASI ਦੀ ਵੀਡੀਓ ਮਾਮਲੇ 'ਤੇ 'ਕੈਪਟਨ' ਸਖ਼ਤ, ਡੀ. ਜੀ. ਪੀ. ਨੂੰ ਦਿੱਤੇ ਨਿਰਦੇਸ਼
ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮਾਲਵਾ ਦੇ ਸਾਰੇ ਜ਼ਿਲ੍ਹਿਆਂ ਤੋਂ ਇਲਾਵਾ ਪਟਿਆਲਾ ’ਚ ਵੀ ਸਰਕਾਰੀ ਤੇ ਨਿੱਜੀ ਮਾਲ ਦੀ ਢੋਆ-ਢੁਆਈ ਦੇ ਟੈਂਡਰ ਮੰਗੇ ਗਏ ਸਨ। ਕੁੱਲ 26 ਉਮੀਦਵਾਰਾਂ ’ਚੋਂ 22 ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ, ਜਦੋਂ ਕਿ ਇਹ ਉਮੀਦਵਾਰ ਪਿਛਲੇ 10 ਸਾਲਾ ਤੋਂ ਇਸ ਕੰਮ ’ਚ ਸਨ। ਆਪਣੀ ਮਰਜ਼ੀ ਦੇ ਨਿਯਮ ਬਣਾ ਕੇ ਸਰਕਾਰੀ ਅਦਾਰਿਆਂ ਦੇ ਠੇਕੇਦਾਰਾਂ ਨੂੰ ਟੈਂਡਰ ਦਿੱਤੇ ਗਏ, ਜਦੋਂ ਕਿ ਉਹ ਇਸ ਕੰਮ ਦੇ ਯੋਗ ਹੀ ਨਹੀਂ ਬਣਦੇ।
ਇਹ ਵੀ ਪੜ੍ਹੋ : ਮਾਂ ਨਾਲ ਘਰੋਂ ਲੜ ਕੇ ਗਈ ਮੰਦਬੁੱਧੀ ਧੀ, ਨਹਿਰ 'ਚੋਂ ਮਿਲੀ ਲਾਸ਼
ਹੋਰ ਤਾਂ ਹੋਰ ਢੋਆ-ਢੁਆਈ ਦੀਆਂ ਕੀਮਤਾਂ ’ਚ ਵੀ 119 ਫ਼ੀਸਦੀ ਦਾ ਵਾਧਾ ਕੀਤਾ ਗਿਆ, ਜੋ ਕਿ ਸ਼ਰੇਆਮ ਧੱਕਾ ਹੈ। ਉਨ੍ਹਾਂ ਕਿਹਾ ਕਿ ਇਕ ਅੰਦਾਜ਼ੇ ਮੁਤਾਬਕ ਕਰੀਬ 600 ਕਰੋੜ ਰੁਪਏ ਦਾ ਚੂਨਾ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦਿੱਤੇ ਗਏ ਟੈਂਡਰਾਂ ਦੀ ਤੁਰੰਤ ਜਾਂਚ ਕਰਵਾਈ ਜਾਵੇ। ਜੇਕਰ ਅਜਿਹਾ ਨਾ ਹੋਇਆ ਤਾਂ ਉਹ ਹਾਈਕੋਰਟ ’ਚ ਰਿੱਟ ਦਾਇਰ ਕਰਨਗੇ।