ਸਰਪੰਚ ਸੋਨੂੰ ਚੀਮਾ ਸਮੇਤ ਵੱਖ-ਵੱਖ ਸ਼ਖਸੀਅਤਾਂ ਨੇ ਸਵ. ਮਨਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ

Sunday, Feb 11, 2018 - 04:45 PM (IST)

ਸਰਪੰਚ ਸੋਨੂੰ ਚੀਮਾ ਸਮੇਤ ਵੱਖ-ਵੱਖ ਸ਼ਖਸੀਅਤਾਂ ਨੇ ਸਵ. ਮਨਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ

ਝਬਾਲ/ਬੀੜ ਸਾਹਿਬ (ਹਰਬੰਸ ਸਿੰਘ ਲਾਲੂਘੁੰਮਣ, ਬਖਤਾਵਰ, ਨਰਿੰਦਰ) - ਐੱਲ. ਆਈ. ਸੀ. ਦੇ ਸੇਵਾ ਮੁਕਤ ਡਿਵਲਪਮੈਂਟ ਅਫਸਰ ਕੁਲਵੰਤ ਸਿੰਘ ਘਈ ਦੇ ਪੁੱਤਰ ਅਤੇ ਖੇਤਰ ਦੇ ਪ੍ਰਸਿੱਧ ਕਾਰੋਬਾਰੀ ਭੁਪਿੰਦਰ ਸਿੰਘ ਘਈ ਦੀ ਪਤਨੀ ਮਨਜੀਤ ਕੌਰ ਜੋ ਕਿ ਪਿੱਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਗ੍ਰਹਿ ਅੱਡਾ ਝਬਾਲ ਵਿਖੇ ਰਖਾਏ ਗਏ ਸ੍ਰੀ ਅੰਖਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਮਾਤਾ ਭਾਗੋ ਜੀ ਝਬਾਲ ਵਿਖੇ ਕਰਾਇਆ ਗਿਆ, ਜਿੱਥੇ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਕਥਾ ਰਾਹੀਂ ਗੁਰਮਿਤ ਵਿਚਾਰਾਂ ਦੀ ਸੰਗਤ ਨਾਲ ਸਾਂਝ ਪਾਈ ਗਈ। ਇਸ ਮੌਕੇ ਅੱਡਾ ਝਬਾਲ ਦੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਨੇ ਬੀਬੀ ਮਨਜੀਤ ਕੌਰ ਦੇ ਅਕਾਲ ਚਲਾਣੇ ਦਾ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ, ਸਰਪੰਚ ਮੋਨੂੰ ਚੀਮਾ, ਐੱਡਵੋਕੇਟ ਜੇ. ਐੱਸ. ਢਿੱਲੋਂ, ਸਰਪੰਚ ਗੁਰਦੇਵ ਸਿੰਘ ਬੁਰਜ, ਕਲਦੀਪ ਸੱਲ੍ਹਣ, ਕਾਂਗਰਸੀ ਆਗੂ ਵਿਕਰਮ ਸਿੰਘ ਢਿਲੋਂ, ਬੀ. ਸੀ. ਸੈੱਲ ਕਾਂਗਰਸ ਦੇ ਚੇਅਰਮੈਨ ਜੋਗਿੰਦਰ ਸਿੰਘ ਧਾਮੀ, ਕਾਂਗਰਸੀ ਆਗੂ ਹੈਪੀ ਲੱਠਾ, ਅਵਤਾਰ ਸਿੰਘ ਬੁਰਜ , ਚੇਅਰਮੈਨ ਸ਼ਾਗਰ ਸ਼ਰਮਾ, ਮੈਂਬਰ ਮਨਜੀਤ ਸਿੰਘ ਭੋਜੀਆਂ, ਮੈਂਬਰ ਰਮਨ ਕੁਮਾਰ ਅੱਡਾ ਝਬਾਲ, ਰਾਜਵਿੰਦਰ ਸਿੰਘ ਰਾਜਾ, ਪ੍ਰਧਾਨ ਬੰਟੀ ਸ਼ਰਮਾ, ਦਿਆਲ ਸਿੰਘ ਆਜ਼ਾਦ, ਸੁਖਮਿੰਦਰ ਸਿੰਘ ਬੌਬੀ, ਪ੍ਰਧਾਨ ਰਿੰਕੂ ਛੀਨਾ, ਪੱਪੂ ਮਲਕ, ਬੰਕਾ ਮਲਕ, ਸਰਬਜੀਤ ਸਿੰਘ ਸਾਹਬਾ ਗੰਡੀਵਿੰਡ, ਲਾਲੀ ਜਿਊਲਰਜ, ਅਵਤਾਰ ਸਿੰਘ ਜਿਊਲਰ, ਬਲਵਿੰਦਰ ਸਿੰਘ ਮਿੰਟੂ ਜਿਊਲਰ, ਬਾਬਾ ਕਰਤਾਰ ਸਿੰਘ, ਬੀ. ਐੱਸ. ਟੇਲਰ, ਆੜ੍ਹਤੀ ਹਰੀਸ਼ ਨੰਦਾ, ਰਾਜੂ ਗਾਰਮੈਂਟਸ, ਸੁਰਿੰਦਰ ਇਲੈਕਰੋਨਿਕਸ, ਤੀਰਥ ਭਾਂਬੜ, ਬਖਸ਼ੀਸ਼ ਸਿੰਘ ਭੋਜੀਆਂ, ਮਾਸਟਰ ਦੀਦਾਰ ਸਿੰਘ, ਵਿੱਕੀ ਸਟੂਡੀਓ ਵਾਲੇ, ਬਿੱਟੂ ਸਵੀਟਸ ਵਾਲੇ, ਕੁਲਦੀਪ ਸਿੰਘ ਛੀਨਿਆਂ ਵਾਲੇ, ਤਰਸੇਮ ਕੁਮਾਰ ਛੀਨੀਆਂ, ਬਾਊ ਤਰਸੇਮ ਕੁਮਾਰ ਆਦਿ ਹਾਜ਼ਰ ਸਨ।


Related News