Punjab: ਦੀਵਾਲੀ ਮੌਕੇ ਉਜੜਿਆ ਸਰਪੰਚ ਦਾ ਘਰ! ਨਸ਼ੇ ਦੀ ਭੇਟ ਚੜ੍ਹਿਆ ਜਵਾਨ ਪੁੱਤ

Monday, Oct 20, 2025 - 01:51 PM (IST)

Punjab: ਦੀਵਾਲੀ ਮੌਕੇ ਉਜੜਿਆ ਸਰਪੰਚ ਦਾ ਘਰ! ਨਸ਼ੇ ਦੀ ਭੇਟ ਚੜ੍ਹਿਆ ਜਵਾਨ ਪੁੱਤ

ਸੁਲਤਾਨਪੁਰ ਲੋਧੀ (ਧੀਰ)- ਸੁਲਤਾਨਪੁਰ ਲੋਧੀ ਦੇ ਅਧੀਨ ਆਉਂਦੇ ਪਿੰਡ ਮਸੀਤਾਂ 'ਚ ਅੱਜ ਅਣਹੋਣੀ ਘਟਨਾ ਵਾਪਰੀ, ਜਿਸ ਨੂੰ ਵੇਖ ਕੇ ਪੱਥਰ ਦਿਲ ਵੀ ਰੋ ਪਏ। ਪਿੰਡ ਦੇ ਮੌਜੂਦਾ ਸਰਪੰਚ ਹਰਮੇਸ਼ ਸਿੰਘ ਗੋਰਾ ਦਾ ਇੱਕਲੌਤਾ ਪੁੱਤਰ ਸੁਖਵਿੰਦਰ ਸਿੰਘ ਸੁਖ 20 ਸਾਲ ਦਾ ਸੀ, ਜਿਸ ਦੀ ਮਾਂ ਦੀ ਮੌਤ ਕੋਰੋਨਾ ਸਮੇਂ ਹੋਈ ਸੀ। 
ਉਕਤ ਨੌਜਵਾਨ ਪਿੰਡ ਦੇ ਸ਼ਮਸ਼ਾਨ ਘਾਟ ‘ਚੋਂ ਮ੍ਰਿਤਕ ਹਾਲਤ ਵਿੱਚ ਮਿਲਿਆ। ਇਸ ਮੰਦਭਾਗੀ ਘਟਨਾ ਸਬੰਧੀ ਪਿੰਡ ਦੇ ਨੰਬਰਦਾਰਾਂ, ਪੰਚਾਂ ਤੇ ਸਾਬਕਾ ਸਰਪੰਚਾਂ ਨੇ ਦੱਸਿਆ ਕਿ ਇਹ ਲੜਕਾ ਕੁਝ ਮਹੀਨੇ ਪਹਿਲਾਂ ਪਿੰਡ ਦੀ ਪੰਚਾਇਤ ਵੱਲੋਂ ਨਸ਼ਾ ਛੁਡਾਉਣ ਲਈ ਕੈਂਪ ਵਿੱਚ ਭੇਜਿਆ ਗਿਆ ਸੀ। ਹੁਣ ਉਹ ਨਸ਼ਾ ਕਰਨੋ ਪੂਰੀ ਤਰ੍ਹਾਂ ਨਾਲ ਹਟ ਚੁੱਕਾ ਸੀ। ਸਰਪੰਚ ਨੇ ਕਈ ਵਾਰ ਪੁਲਸ ਨੂੰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ, ਸਰਪੰਚ ਅਤੇ ਪੰਚਾਇਤ ਨੇ ਕਈ ਨਸ਼ਾ ਤਸਕਰਾਂ ਨੂੰ ਫੜਵਾਇਆ ਵੀ ਗਿਆ ਪਰ ਨਸ਼ਾ ਤਸਕਰ ਕੁਝ ਸਮੇਂ ਬਾਅਦ ਉਹ ਛੁੱਟ ਕੇ ਮੁੜ ਆ ਜਾਂਦੇ ਹਨ। 

PunjabKesari
ਇਸ ਵਾਪਰੀ ਦੁੱਖ਼ਦਾਈ ਘਟਨਾ ਲਈ ਪਿੰਡ ਦੀ ਪੰਚਾਇਤ ਦਾ ਸਿੱਧਾ ਦੋਸ਼ ਹੈ ਕਿ ਜਾਂ ਤਾਂ ਸੁਖਵਿੰਦਰ ਸਿੰਘ ਨੂੰ ਕਥਿਤ ਤੌਰ 'ਤੇ ਨਸ਼ੇ ਦਾ ਟੀਕਾ ਲਾਇਆ ਗਿਆ ਜਾਂ ਉਸ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ਼ ਇਕ ਪਰਿਵਾਰ ਦਾ ਨਹੀਂ ਹੈ। ਇਹ ਪੰਜਾਬ ਦੇ ਹਰ ਉਸ ਪਿੰਡ ਦੀ ਤਸਵੀਰ ਹੈ ਜੋ ਨਸ਼ੇ ਨਾਲ ਲੜ ਰਿਹਾ ਹੈ, ਜਿੱਥੇ ਸਰਪੰਚ ਖ਼ੁਦ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਪਰ ਫਿਰ ਉਸਦਾ ਆਪਣਾ ਪੁੱਤਰ ਹੀ ਨਸ਼ੇ ਦੀ ਭੇਂਟ ਚੜ੍ਹ ਜਾਂਦਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ! ਪਲਟੀ ਗੱਡੀ, ਬਾਈਕ ਸਵਾਰ ਨੌਜਵਾਨ ਦੀ ਦਰਦਨਾਕ ਮੌਤ

ਸਰਪੰਚ ਹਰਮੇਸ਼ ਸਿੰਘ ਗੋਰਾ, ਜਿਸਨੇ ਆਪਣੇ ਹੱਥੀਂ ਨਸ਼ਾ ਤਸਕਰਾਂ ਨੂੰ ਫੜਾਇਆ ਸੀ ਪਰ ਅੱਜ ਆਪਣੇ ਹੀ ਪੁੱਤਰ ਲਾਸ਼ ਮੋਢਿਆਂ 'ਤੇ ਚੱਕ ਕੇ ਸ਼ਮਸ਼ਾਨ ਘਾਟ ਲੈ ਕੇ ਜਾ ਰਿਹਾ ਹੈ। ਉਹੀ ਪੁੱਤਰ ਜਿਸ ਨੂੰ ਦੁੱਧ ਮੱਖਣਾਂ ਨਾਲ ਪਾਲਿਆ ਸੀ, ਜਿਸ ਤੋਂ ਘਰ ਦੀ ਰੌਸ਼ਨੀ ਸੀ, ਹੁਣ ਸਿਰਫ਼ ਇਕ ਤਸਵੀਰ ਤੇ ਯਾਦ ਬਚੀ ਹੈ। ਉਸ ਦੀ ਭੈਣ ਜੋ ਕੈਨੇਡਾ ਵਿੱਚ ਰਹਿੰਦੀ ਹੈ। ਹੁਣ ਸਿਰਫ਼ ਵੀਡੀਓ ਸਕਰੀਨ ਰਾਹੀਂ ਭਰਾ ਦਾ ਮੂੰਹ ਵੇਖ ਸਕੀ।

PunjabKesari

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਵੱਡੀ ਵਾਰਦਾਤ! ਘਰ ਦੇ ਬਾਹਰ ਦੀਵਾਲੀ ਮਨਾ ਰਹੇ ਨੌਜਵਾਨ ਨੂੰ ਮਾਰ 'ਤੀ ਗੋਲ਼ੀ, ਕੰਬਿਆ ਇਲਾਕਾ

ਪਚਾਇਤ ਮੈਂਬਰਾਂ ਨੇ ਦੱਸਿਆ ਕਿ  ਪਿੰਡ ਮਸੀਤਾ ਦੇ ਮੌਜੂਦਾ ਸਰਪੰਚ ਹਰਮੇਸ਼ ਸਿੰਘ ਉਰਫ਼ ਗੋਰਾ ਦਾ ਪੁੱਤਰ ਸੁਖਵਿੰਦਰ ਸਿੰਘ ਸੁੱਖ ਮੌਤ ਦੇ ਮੂੰਹ ‘ਚ ਚਲਾ ਗਿਆ ਹੈ। ਪਿੰਡ ਦੀ ਪੰਚਾਇਤ ਨੇ ਦੋਸ਼ ਲਗਾਇਆ ਹੈ ਕਿ ਨੌਜਵਾਨ ਦੀ ਮੌਤ ਦਾ ਸ਼ੱਕ ਨਸ਼ੇ ਨਾਲ ਜਾਂ ਨਸ਼ਾ ਦਿਵਾਇਆ ਗਿਆ ਜਾਂ ਕਤਲ ਕਿਉ ਕਿ ਸਰਪੰਚ ਪਿੰਡ ਚੋਂ ਨਸ਼ਾ ਖਤਮ ਕਰਨਾ ਚਾਹੁੰਦਾ ਸੀ ਉਸਦੇ ਪੁੱਤਰ ਨੂੰ ਹੀ ਖਤਮ ਕਰ ਦਿੱਤਾ ।ਪਿੰਡ ਦੀ ਪੰਚਾਇਤ ਵੱਲੋਂ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ।

ਇਹ ਵੀ ਪੜ੍ਹੋ: ਦੀਵਾਲੀ ਮੌਕੇ ਪੰਜਾਬ 'ਚ ਵੱਡੀ ਘਟਨਾ! ਬੋਰੀਆਂ ਦੀ ਫੈਕਟਰੀ 'ਚ ਮਚੇ ਅੱਗ ਦੇ ਭਾਂਬੜ

ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਮਸੀਤਾਂ ਵਿੱਚ ਪਿਛਲੇ ਕੁਝ ਸਾਲਾਂ ਵਿੱਚ 12 ਨੌਜਵਾਨ ਨਸ਼ੇ ਕਾਰਨ ਮਰ ਚੁੱਕੇ ਹਨ, ਅਤੇ ਹੁਣ ਤਾਂ 12 ਸਾਲ ਦੇ ਬੱਚੇ ਵੀ ਨਸ਼ਾ ਕਰਨ ਲੱਗ ਪਏ ਨੇ। ਉਹਨਾਂ ਕਿਹਾ ਕਿ ਕਿੱਧਰ ਨੂੰ ਜਾ ਰਿਹਾ ਇਹ ਸਾਡਾ ਪੰਜਾਬ। ਪੰਚਾਇਤ ਦੇ ਮੈਂਬਰਾਂ ਦਾ ਸਵਾਲ ਸਿੱਧਾ ਸਰਕਾਰ ਵੱਲ ਹੈ ਕਿ ਜਦੋਂ ਅਸੀਂ ਨਸ਼ਾ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਾਨੂੰ ਹੀ ਦੁਸ਼ਮਣ ਬਣਾਇਆ ਜਾਂਦਾ ਹੈ। ਨਸ਼ਾ ਵੇਚਣ ਵਾਲੇ ਛੁੱਟ ਕੇ ਆ ਜਾਂਦੇ ਨੇ, ਤੇ ਸਾਡੇ ਬੱਚੇ ਮਰਦੇ ਨੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਯੁੱਧ ਨਸ਼ਿਆਂ ਵਿਰੁੱਧ ਜੋ ਚਲਾਇਆ ਜਾ ਰਿਹਾ ਹੈ, ਉਸ ਨਾਲ ਵੀ ਇਨ੍ਹਾਂ ਨਸ਼ਾ ਤਸਕਰਾਂ ਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਅਤੇ ਸ਼ਰੇਆਮ ਪਿੰਡਾਂ ਵਿੱਚ ਨਸ਼ਾ ਵੇਚਿਆ ਜਾ ਰਿਹਾ ਹੈ। ਉਨਾ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਨੌਜਵਾਨ ਦੀ ਹੋਈ ਮੌਤ ਦੀ ਤੁਰੰਤ ਜਾਂਚ ਕੀਤੀ ਜਾਵੇ ਅਤੇ ਬਣਦੀ ਢੁੱਕਵੀਂ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ:ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫਾ ਦੇ ਬੇਟੇ ਦੀ ਮੌਤ ਤੋਂ ਪਹਿਲਾਂ ਦੀ ਨਵੀਂ ਵੀਡੀਓ ਆਈ ਸਾਹਮਣੇ, ਮਚਿਆ ਤਹਿਲਕਾ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News