ਸਰਪੰਚੀ ਦੀ ਪੌੜੀ ਚੜ੍ਹ ਸਿਆਸਤ ਦੀ ਸਿਖਰ ''ਤੇ ਪਹੁੰਚੇ ਇਹ ਦਿੱਗਜ ਆਗੂ

12/24/2018 6:46:16 PM

ਪਟਿਆਲਾ : ਪੰਚਾਇਤੀ ਚੋਣਾਂ ਬਦੌਲਤ ਸਿਆਸਤ ਦੀ ਪੌੜੀ ਚੜ੍ਹਨ ਵਾਲੇ ਕਈ ਲੀਡਰ ਵਿਧਾਨ ਸਭਾ ਤੱਕ ਪੁੱਜੇ ਅਤੇ ਕੌਮੀ ਪੱਧਰ ਤੱਕ ਚੰਗਾ ਨਾਮਨਾ ਖੱਟ ਚੁੱਕੇ ਹਨ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਰਗੇ ਚੋਟੀ ਦੇ ਲੀਡਰਾਂ ਨੇ ਵੀ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਸਰਪੰਚੀ ਤੋਂ ਹੀ ਕੀਤੀ ਸੀ। ਇਸ ਤੋਂ ਇਲਾਵਾ ਸਰਪੰਚ ਰਹਿ ਚੁੱਕੇ ਅਨੇਕਾਂ ਆਗੂ ਕੇਂਦਰੀ ਅਤੇ ਸੂਬਾਈ ਵਜ਼ੀਰ, ਵਿਧਾਇਕ ਅਤੇ ਚੇਅਰਮੈਨ ਵੀ ਬਣੇ। PunjabKesari
ਪੰਜਾਬ ਵਾਰ ਮੁੱਖ ਮੰਤਰੀ ਰਹਿ ਚੁੱਕੇ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸਤ ਵਿਚ ਪੈਰ ਪਿੰਡ ਬਾਦਲ ਦੀ ਸਰਪੰਚੀ ਤੋਂ ਹੀ ਰੱੱਖਿਆ ਸੀ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਵੀ ਆਪਣੇ ਜੱਦੀ ਪਿੰਡ ਬਿਲਾਸਪੁਰ ਦੇ ਦਸ ਸਾਲ ਸਰਪੰਚ ਰਹੇ। ਸੁਖਦੇਵ ਸਿੰਘ ਢੀਂਡਸਾ, ਬੀਰਦਵਿੰਦਰ ਸਿੰਘ, ਰਣਜੀਤ ਸਿੰਘ ਬ੍ਰਹਮਪੁਰਾ, ਸੁੱਚਾ ਸਿੰਘ ਛੋਟੇਪੁਰ, ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਰਣਧੀਰ ਸਿੰਘ ਚੀਮਾ, ਐੱਨ. ਕੇ. ਸ਼ਰਮਾ, ਉਜਾਗਰ ਸਿੰਘ ਵਾਲੀ, ਮਨਪ੍ਰੀਤ ਸਿੰਘ ਇਆਲੀ ਤੇ ਡਾ. ਧਰਮਵੀਰ ਅਗਨੀਹੋਤਰੀ ਨੇ ਵੀ ਸਰਪੰਚੀ ਕੀਤੀ ਹੈ। ਪਟਿਆਲਾ ਖੇਤਰ ਦੇ ਕਰਨੈਲ ਪੰਜੋਲੀ, ਸੁਰਜੀਤ ਗੜ੍ਹੀ, ਹਰਵਿੰਦਰ ਹਰਪਾਲਪੁਰ, ਰਣਧੀਰ ਰੱਖੜਾ, ਸਤਵਿੰਦਰ ਟੌਹੜਾ, ਗੁਰਸੇਵ ਹਰਪਾਲਪੁਰ, ਨਰਦੇਵ ਆਕੜੀ, ਸੁਰਿੰਦਰ ਖੇੜਕੀ, ਰਾਜਿੰਦਰ ਰਾਜਾ ਤੇ ਪਰਮਜੀਤ ਕੌਰ ਲਾਂਡਰਾਂ ਵੀ ਸਰਪੰਚ ਰਹਿ ਚੁੱਕੇ ਹਨ। 

PunjabKesari
ਦੂਜੇ ਪਾਸੇ ਜੇਕਰ ਪੁਰਾਣੇ ਅਤੇ ਮੌਜੂਦਾ ਸਮੇਂ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਪਹਿਲਾਂ ਸਰਪੰਚੀ ਦੀ ਚੋਣ ਆਪਣੇ ਦਮ 'ਤੇ ਲੜੀ ਅਤੇ ਜਿੱਤੀ ਜਾਂਦੀ ਸੀ। ਪਿੰਡ ਦੇ ਵਿਕਾਸ ਤੇ ਸੁਧਾਰ ਸਮੇਤ ਸਾਂਝੇ ਮਸਲੇ ਹੱਲ ਕੀਤੇ ਜਾਂਦੇ ਸਨ ਪਰ ਹੁਣ ਪਾਰਟੀਬਾਜ਼ੀ ਅਤੇ ਧੜੇਬੰਦੀ ਵਿਚ ਪਿੰਡ ਵੰਡੇ ਗਏ ਹਨ, ਜਿਸ ਕਾਰਨ ਸਰਪੰਚੀ ਚੋਣਾਂ ਕਈ ਵਾਰ ਖੂਨ-ਖਰਾਬੇ ਨਾਲ ਵੀ ਹੋ ਨਿਬੜਦੀਆਂ ਹਨ।


Gurminder Singh

Content Editor

Related News