ਕਿਸਾਨ ਧਰਨੇ ਨੂੰ 'ਸ਼ਹੀਨ ਬਾਗ' ਨਾਲ ਜੋੜ ਮੁੜ ਕਸੂਤੀ ਫਸੀ ਕੰਗਨਾ, ਹੁਣ ਸਰਗੁਣ ਮਹਿਤਾ ਨੇ ਲਿਆ ਲੰਬੇ ਹੱਥੀਂ

Wednesday, Dec 02, 2020 - 02:00 PM (IST)

ਕਿਸਾਨ ਧਰਨੇ ਨੂੰ 'ਸ਼ਹੀਨ ਬਾਗ' ਨਾਲ ਜੋੜ ਮੁੜ ਕਸੂਤੀ ਫਸੀ ਕੰਗਨਾ, ਹੁਣ ਸਰਗੁਣ ਮਹਿਤਾ ਨੇ ਲਿਆ ਲੰਬੇ ਹੱਥੀਂ

ਮੁੰਬਈ (ਬਿਊਰੋ) — ਸੋਸ਼ਲ ਮੀਡੀਆ 'ਤੇ ਹਰ ਮੁੱਦੇ 'ਤੇ ਆਪਣੀ ਰਾਏ ਬੇਬਾਕੀ ਨਾਲ ਰੱਖਣ ਵਾਲੀ ਕੰਗਨਾ ਰਣੌਤ ਕਿਸਾਨ ਅੰਦੋਲਨ 'ਤੇ ਆਪਣੇ ਬੇਤੁਕੇ ਬਿਆਨ ਨੂੰ ਲੈ ਕੇ ਹਰ ਪਾਸੇ ਟਰੋਲ ਹੋ ਰਹੀ ਹੈ। ਕੰਗਨਾ ਨੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਕੁਝ ਅਜਿਹਾ ਕਿਹਾ, ਜਿਸ ਨੂੰ ਸੁਣ ਕੇ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰ ਭਾਈਚਾਰਾ ਵੀ ਆਪੇ ਤੋਂ ਬਾਹਰ ਹੋ ਗਿਆ। ਐਮੀ ਵਿਰਕ, ਹਿਮਾਂਸ਼ੀ ਖੁਰਾਣਾ, ਸਰਗੁਣ ਮਹਿਤਾ ਸਮੇਤ ਅਨੇਕਾਂ ਹੀ ਕਲਾਕਾਰ ਕੰਗਨਾ ਦੇ ਬਿਆਨ ਦਾ ਵਿਰੋਧ ਕਰ ਰਹੇ ਹਨ।

PunjabKesari

ਇਸ ਸਮੇਂ ਦੇਸ਼ 'ਚ ਕੋਰੋਨਾ ਆਫ਼ਤ ਦੌਰਾਨ ਖ਼ੇਤੀ ਕਾਨੂੰਨੀ ਖ਼ਿਲਾਫ਼ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਕਿਸਾਨਾਂ ਨਾਲ ਗਤੀਰੋਧ ਸਮਾਪਤ ਕਰਨ ਲਈ ਸਰਕਾਰ ਤੇ ਕਿਸਾਨ ਨੇਤਾਵਾਂ 'ਚ ਵਿਗਿਆਨ ਭਵਨ 'ਚ ਬੈਠਕ ਵੀ ਹੋਈ। ਇਸੇ ਦੌਰਾਨ ਕੰਗਨਾ ਨੇ ਇਸ ਮਾਮਲੇ 'ਚ ਆਪਣੀ ਗੱਲ ਰੱਖਦਿਆਂ ਇਕ ਟਵੀਟ ਕੀਤਾ, ਜਿਸ 'ਚ ਉਸ ਨੇ ਲਿਖਿਆ, 'ਸ਼ਰਮਨਾਕ ਕਿਸਾਨ ਦੇ ਨਾਂ 'ਤੇ ਹਰ ਕੋਈ ਆਪਣੀਆਂ ਰੋਟੀਆਂ ਸੇਕ ਰਿਹਾ ਹੈ। ਉਮੀਦ ਹੈ ਕਿ ਸਰਕਾਰ ਕਿਸੇ ਐਂਟੀ ਨੈਸ਼ਨਲ ਅਲੀਮੇਂਟ ਨੂੰ ਇਸ ਮੌਕੇ ਦਾ ਫਾਇਦਾ ਨਹੀਂ ਉਠਾਉਣ ਦੇਵੇਗੀ ਅਤੇ ਟੁਕੜੇ ਗੈਂਗ ਨੂੰ ਦੂਸਰਾ ਸ਼ਾਹੀਨ ਬਾਗ ਨਾ ਬਣਨ ਦੇਵੇ।'

ਸਰਗੁਣ ਮਹਿਤਾ ਨੇ ਲਿਆ ਲੰਬੇ ਹੱਥੀਂ

ਕੰਗਨਾ ਦੇ ਇਸੇ ਟਵੀਟ 'ਤੇ ਕਈ ਸਿਤਾਰਿਆਂ ਨੇ ਇਤਰਾਜ ਜਤਾਇਆ। ਟੀ. ਵੀ. ਤੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਨੇ ਕੰਗਨਾ ਦੇ ਇਸ ਟਵੀਟ 'ਤੇ ਜਵਾਬ ਦਿੰਦੇ ਹੋਏ ਕਿਹਾ, 'ਜਿਵੇਂ ਤੁਹਾਨੂੰ ਆਪਣੀ ਗੱਲ ਕਹਿਣ ਦਾ ਹੱਤ ਹੈ, ਇੰਨ੍ਹਾਂ ਨੂੰ ਵੀ ਹੈ। ਸਿਰਫ਼ ਫਰਕ ਇਹ ਹੈ ਕਿ ਤੁਸੀਂ ਬਿਨਾਂ ਗੱਲ ਤੇ ਮਕਸਦ ਤੋਂ ਬੋਲਦੀ ਹੈ ਅਤੇ ਇਹ ਆਪਣੇ ਹੱਕ ਲਈ ਲੜ ਰਹੇ ਹਨ।'

PunjabKesari

ਸਾਰਾ ਗੁਰਪਾਲ ਨੇ ਲਿਖੀ ਇਹ ਗੱਲ

ਸਾਰਾ ਗੁਰਪਾਲ ਨੇ ਕੰਗਨਾ ਨੂੰ ਲਿਖਿਆ, 'ਆਪਣੇ ਆਪ ਨੂੰ ਮਜਬੂਤ ਦਿਖਾਉਣ 'ਚ ਅਤੇ ਸੱਚੀ ਸਾਡੇ ਕਿਸਾਨਾਂ ਵਾਂਗੂ ਮਜਬੂਤ ਹੋਣ 'ਚ ਜੋ ਫ਼ਰਕ ਆ ਸਾਫ਼ ਦਿਖ ਗਿਆ ਅੱਜ। ਕਿਸੇ ਦੀਆਂ ਰੋਟੀਆਂ ਦਾ ਕੀ ਇਥੇ ਸਾਡੇ ਕਿਸਾਨਾਂ ਨੂੰ ਸਾਡੇ ਅੰਨ ਦਾਤਾ ਨੂੰ ਦੁੱਖੀ ਕਰਕੇ ਕਿਸੇ ਵੀ ਘਰ 'ਚ ਰੋਟੀ ਨਹੀਂ ਆਉਣੀ।'

ਹਿਮਾਂਸ਼ੀ ਖੁਰਾਣਾ ਨੇ ਜਾਹਿਰ ਕੀਤੀ ਆਪਣੀ ਪ੍ਰਤੀਕਿਰਿਆ

ਕੰਗਨਾ ਦੇ ਇਸ ਟਵੀਟ 'ਤੇ ਹਿਮਾਂਸ਼ੀ ਖੁਰਾਣਾ ਨੇ ਆਪਣੀ ਪ੍ਰਤੀਕਿਰਿਆ ਜਾਹਿਰ ਕੀਤੀ ਹੈ ਤੇ ਲਿਖਿਆ, 'ਓਹ ਤਾਂ ਹੁਣ ਇਹ ਨਵੀਂ ਸਪੋਕਸਪਰਸਨ ਹੈ। ਗੱਲ ਨੂੰ ਗਲ਼ਤ ਐਂਗਲ ਦੇਣਾ ਤਾਂ ਕੋਈ ਇਸ ਕੋਲੋਂ ਸਿੱਖੇ ਤਾਂਕਿ ਕੱਲ ਨੂੰ ਇਹ ਲੋਕ ਕੁਝ ਕਰਨ, ਉਸ ਤੋਂ ਪਹਿਲਾਂ ਹੀ ਲੋਕਾਂ 'ਚ ਵਜ੍ਹਾ ਫੈਲਾ ਦਿੱਤੀ ਕਿ ਕਿਉਂ ਦੰਗੇ ਹੋਣਗੇ।'

PunjabKesari
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੰਗਨਾ ਨੇ ਇਕ ਟਵੀਟ ਕੀਤਾ ਸੀ, ਜਿਸ 'ਚ ਕਿਸਾਨ ਧਰਨੇ 'ਚ ਇਕ ਬਜ਼ੁਰਗ ਮਹਿਲਾ ਨੂੰ ਸ਼ਾਹੀਨ ਬਾਗ ਦੀ ਦਾਦੀ ਬਿਲਕਿਸ ਬਾਨੋ ਦੱਸਿਆ ਸੀ। ਕੰਗਨਾ ਦੇ ਇਸ ਟਵੀਟ ਦੀ ਵੀ ਖ਼ੂਬ ਨਿੰਦਿਆ ਹੋ ਰਹੀ ਤੇ ਕਈ ਪੰਜਾਬੀ ਕਲਾਕਾਰਾਂ ਉਸ 'ਤੇ ਭੜਾਸ ਕੱਢ ਰਹੇ ਹਨ।

ਨੋਟ : ਕਿਸਾਨ ਧਰਨੇ ਨੂੰ ਕੰਗਨਾ ਵਲੋਂ 'ਸ਼ਹੀਨ ਬਾਗ' ਨਾਲ ਜੋੜਨਾ ਕੀ ਸਹੀਂ ਹੈ? ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।


author

sunita

Content Editor

Related News