ਵੱਡੀ ਵਾਰਦਾਤ: ਪਤੀ ਨੇ ਕੁਹਾੜੀ ਮਾਰ ਕੇ ਕੀਤਾ ਪਤਨੀ ਦਾ ਕਤਲ

Saturday, Jul 11, 2020 - 05:12 PM (IST)

ਵੱਡੀ ਵਾਰਦਾਤ: ਪਤੀ ਨੇ ਕੁਹਾੜੀ ਮਾਰ ਕੇ ਕੀਤਾ ਪਤਨੀ ਦਾ ਕਤਲ

ਸਰਦੂਲਗੜ੍ਹ (ਚੋਪੜਾ): ਪਿੰਡ ਕੁਸ਼ਲਾ ਵਿਖੇ ਪਤੀ ਵਲੋਂ ਕੁਹਾੜੀ ਮਾਰ ਕੇ ਆਪਣੀ ਪਤਨੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਰੇਲ ਹਾਦਸਾ ਮਾਮਲੇ 'ਚ ਕਾਂਗਰਸੀ ਕੌਂਸਲਰ ਮਿੱਠੂ ਮਦਾਨ ਸਮੇਤ 7 ਲੋਕਾਂ ਖਿਲ਼ਾਫ਼ ਅਦਾਲਤ 'ਚ ਚਲਾਨ ਪੇਸ਼

ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮ੍ਰਿਤਕ ਲਖਵੀਰ ਕੌਰ (30) ਦੀ ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਉਸਦਾ ਜਵਾਈ ਪੀਚਾ ਪੁੱਤਰ ਕਰਮ ਸਿੰਘ ਉਸਦੀ ਧੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਇਸੇ ਕਾਰਨ ਦੋਵਾਂ 'ਚ ਅਕਸਰ ਹੀ ਲੜਾਈ-ਝਗੜਾ ਕਰਦਾ ਰਹਿੰਦਾ ਸੀ। ਅੱਜ ਉਸ ਨੇ ਕੁਹਾੜੀ ਮਾਰ ਕੇ ਮੇਰੀ ਲੜਕੀ ਲਖਵੀਰ ਕੌਰ ਦਾ ਕਤਲ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਜੋੜਕੀਆਂ ਦੇ ਐੱਸ. ਐੱਚ. ਓ. ਅਜੇ ਕੁਮਾਰ ਪਰੋਚਾ ਨੇ ਦੱਸਿਆ ਕਿ ਪੁਲਸ ਥਾਣਾ ਜੋੜਕੀਆਂ ਨੇ ਉਕਤ ਵਿਰੁੱਧ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ : ਕੈਨੇਡਾ ਤੋਂ ਆਈ ਮਾੜੀ ਖ਼ਬਰ,19 ਸਾਲਾ ਪੰਜਾਬੀ ਨੌਜਵਾਨ ਦੀ ਮੌਤ


author

Baljeet Kaur

Content Editor

Related News