ਸੁਰਾਂ ਦੇ ਧਨੀ ਸਰਦੂਲ ਦੇ ਵਿਛੋੜੇ ਦਾ ਦਰਦ, ਹਰ ਵਰਗ ਦੇ ਲੋਕਾਂ ਨਾਲ ਸੀ ਗੂੜ੍ਹੀ ਸਾਂਝ

03/02/2021 6:54:13 PM

ਮੋਹਾਲੀ (ਪਰਦੀਪ) : ਸੁਰਾਂ ਦੇ ਧਨੀ ਅਤੇ ਪ੍ਰਪੱਕ ਗਾਇਕੀ ਦੇ ਸ਼ਾਹ ਸਵਾਰ ਸਰਦੂਲ ਸਿਕੰਦਰ ਦੇ ਵਿਛੋੜੇ ਦਾ ਦਰਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸੰਗੀ ਸਾਥੀਆਂ ਦੇ ਜਹਿਨ ’ਚ ਘਰ ਕਰ ਚੁੱਕਾ ਹੈ। ਅੱਜ ਸੋਸ਼ਲ ਮੀਡੀਆ, ਟਵਿੱਟਰ, ਫੇਸਬੁੱਕ, ਵਟਸਐਪ ਗਰੁੱਪ, ਸੋਸ਼ਲ ਮੀਡੀਆ ਦੇ ਹਰ ਇਕ ਪਲੇਟਫਾਰਮ ’ਤੇ ਗਾਇਕੀ ਦੇ ਬਾਬਾ ਬੋਹੜ ਸਰਦੂਲ ਸਿਕੰਦਰ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਲੋਕਾਂ ਵਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਮੋਹਾਲੀ ਵਿਚ ਰਹਿੰਦੇ ਗਾਇਕ ਕਲਾਕਾਰਾਂ ਅਤੇ ਮੀਡੀਆ ਜਗਤ ਦੇ ਲੋਕਾਂ ਨਾਲ ਸਰਦੂਲ ਸਿਕੰਦਰ ਦੀ ਭਾਈਚਾਰਕ ਸਾਂਝ ਕਿਸੇ ਤੋਂ ਲੁਕੀ ਨਹੀਂ ਹੈ। 27 ਅਕਤੂਬਰ 2010 ਬੁੱਧਵਾਰ ਵਾਲੇ ਦਿਨ ਪ੍ਰੈੱਸ ਕਲੱਬ ਐੱਸ. ਏ. ਐੱਸ. ਨਗਰ ਵਲੋਂ ਸੰਗੀਤਕ ਚਾਨਣੀ ਰਾਤ 2010 ਦਾ ਆਯੋਜਨ ਡਬਲਿਊ. ਡਬਲਿਊ. ਆਈ. ਸੀ. ਐੱਸ. ਕੰਪਲੈਕਸ ਫ਼ੇਜ਼-6 ਮੋਹਾਲੀ ਦੇ ਖੁੱਲ੍ਹੇ ਵਿਹੜੇ ਵਿਚ ਕੀਤਾ ਗਿਆ ਸੀ। ਇਸ ਸੰਗੀਤਕ ਚਾਨਣੀ ਰਾਤ ਦੇ ਮੁੱਖ ਮਹਿਮਾਨ ਉਸ ਵੇਲੇ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਖਰੜ ਬਲਬੀਰ ਸਿੰਘ ਸਿੱਧੂ ਸਨ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਲੈਫੀਨੈਂਟ ਕਰਨਲ ਬੀ. ਐੱਸ. ਸੰਧੂ ਸੀ. ਐੱਮ. ਡੀ. ਡਬਲਿਊ. ਡਬਲਿਊ. ਆਈ. ਸੀ. ਐੱਸ. ਵਿਸ਼ੇਸ਼ ਮਹਿਮਾਨ ਸਨ, ਜਦਕਿ ਇਸ ਸਮਾਗਮ ਦਾ ਮੁੱਖ ਅਕਰਸ਼ਨ ਰਹੇ ਗਾਇਕ ਸਰਦੂਲ ਸਿਕੰਦਰ ਨੇ ਲਗਾਤਾਰ ਢਾਈ ਘੰਟੇ ਗਾਇਕੀ ਦੇ ਅਜਿਹੇ ਰੰਗ ਬਿਖੇਰੇ ਕਿ ਉਸ ਵੇਲੇ ਹਾਜ਼ਰ ਕੋਈ ਵੀ ਵਿਅਕਤੀ ਭੰਗੜੇ ਪਾਏ ਬਿਨਾਂ ਰਹਿ ਨਹੀਂ ਸਕਿਆ।

ਇਹ ਵੀ ਪੜ੍ਹੋ : ਨੱਥੂਵਾਲਾ ਗਰਬੀ (ਮੋਗਾ) ਦਾ ਕਿਸਾਨ  ਜੀਤ ਸਿੰਘ ਸਿੰਘੂ ਬਾਰਡਰ ’ਤੇ ਹੋਇਆ ਸ਼ਹੀਦ 

PunjabKesari

ਉਸ ਵੇਲੇ ਕਲੱਬ ਦੇ ਪ੍ਰਧਾਨ ਹਿਲੇਰੀ ਵਿਕਟਰ ਅਤੇ ਸੱਭਿਆਚਾਰਕ ਕਮੇਟੀ ਦੇ ਚੇਅਰਮੈਨ ਹਰਕੰਵਲ ਸਿੰਘ ਕੰਗ ਨੇ ਸਾਂਝੇ ਤੌਰ ’ਤੇ ਸਰਦੂਲ ਸਿਕੰਦਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਅਤੇ ਫਿਰ ਪੰਜਾਬੀ ਗਾਇਕ ਕਲਾ ਮੰਚ ਦੇ ਮੈਂਬਰਾਂ ਅਤੇ ਪ੍ਰੈੱਸ ਕਲੱਬ ਦੇ ਮੈਂਬਰਾਂ ਵਿਚਾਰ ਦੋਸਤਾਨਾਂ 20-20 ਕ੍ਰਿਕਟ ਮੈਚ ਦਾ ਆਯੋਜਨ ਯਾਦਵਿੰਦਰਾ ਪਬਲਿਕ ਸਕੂਲ ਫ਼ੇਜ਼-8 ਮੋਹਾਲੀ ਵਿਖੇ 23 ਅਪ੍ਰੈਲ 2011 ਨੂੰ ਸਵੇਰੇ 8 ਵਜੇ ਤੋਂ ਕੀਤਾ ਗਿਆ, ਜਿਸ ਵਿਚ ਲੋਕ ਗਾਇਕਾਂ ਦੀ ਟੀਮ ਦੇ ਕੈਪਟਨ ਵਜੋਂ ਗਾਇਕ ਸਤਵਿੰਦਰ ਬੁੱਗਾ ਅਤੇ ਵਾਈਸ ਕੈਪਟਨ ਦੇ ਤੌਰ ’ਤੇ ਬਾਈ ਹਰਦੀਪ ਤੋਂ ਇਲਾਵਾ ਗਾਇਕਾਂ ਦੀ ਟੀਮ ਵਿਚ ਗਾਇਕ ਸੁਰਜੀਤ ਖਾਨ, ਕਰਨ ਜਸਵੀਰ, ਜਗਤਾਰ ਜੱਗਾ, ਬਲਬੀਰ ਸੂਫੀ, ਭੁਪਿੰਦਰ ਬੱਬਲ, ਅਵਤਾਰ ਤਾਰੀ, ਗੁਰੀ ਗੁਰ, ਜੀਤ ਜਗਜੀਤ, ਰਜਿੰਦਰ ਮੋਹਣੀ, ਬਿੱਲ ਸਿੰਘ, ਬਾਈ ਅਮਰਜੀਤ, ਜੇ. ਆਰ. ਕਿਸ਼ੋਰ ਅਤੇ ਰਾਜੂ ਹੱਲੋਮਾਜਰਾ ਟੀਮ ਵਿਚ ਸ਼ਾਮਲ ਸਨ, ਜਦਕਿ ਪ੍ਰੈੱਸ ਕਲੱਬ ਦੀ ਟੀਮ ਵਿਚ ਕੈਪਟਨ ਵਜੋਂ ਵਿਸ਼ਾਲ ਸ਼ੰਕਰ ਅਤੇ ਵਾਈਸ ਕੈਪਟਨ ਵਜੋਂ ਰਣਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਇਹ ਮੈਚ ਖੇਡਿਆ ਗਿਆ ਅਤੇ ਇਸ ਕ੍ਰਿਕਟ ਮੈਚ ਦੌਰਾਨ ਜਿਥੇ ਸ਼ੁਰੂਆਤ ਵਿਚ ਦੋਵਾਂ ਕ੍ਰਿਕਟ ਟੀਮ ਦੇ ਮੈਂਬਰਾਂ ਨਾਲ ਸਰਦੂਲ ਸਿਕੰਦਰ ਨੇ ਜਾਣ ਪਹਿਚਾਣ ਦੀ ਰਸਮੀ ਭੂਮਿਕਾ ਨਿਭਾਈ ਅਤੇ ਗਾਇਕਾਂ ਦੀ ਟੀਮ ਦੀ ਹੌਂਸਲਾ ਅਫਜਾਈ ਵੀ ਕੀਤੀ ਅਤੇ ਉਸ ਵੇਲੇ ਕੀਤੀ ਗਈ ਮੈਚ ਦੀ ਕੁਮੈਂਟਰ ਸਾਰਿਆਂ ਦੇ ਦਿਲਾਂ ਵਿਚ ਘੁੰਮ ਰਹੀ ਹੈ ਅਤੇ ਮੈਚ ਦੇ ਖਤਮ ਹੋਣ ਉਪਰੰਤ ਸਰਦੂਲ ਨੇ ਘੰਟਾ ਭਰ ਆਪਣੀ ਗਾਇਕੀ ਕਲਾ ਦਾ ਪ੍ਰਗਟਾਵਾ ਕੀਤਾ।

ਇਹ ਵੀ ਪੜ੍ਹੋ : ਚਿੰਤਾਜਨਕ : ਫਰਵਰੀ ’ਚ 14 ਫ਼ੀਸਦੀ ਘੱਟ ਹੋਈ ਕੁਲੈਕਸ਼ਨ, ਚੰਡੀਗੜ੍ਹ ਪ੍ਰਸ਼ਾਸਨ 148 ਕਰੋੜ ਰੁਪਏ ਵਸੂਲ ਸਕਿਆ

ਭਾਈਚਾਰ ਸਾਂਝ ਨੂੰ ਨਿਭਾਉਣ ਖੂਬ ਜਾਣਦੇ ਸਨ ਸਰਦੂਲ ਸਿਕੰਦਰ : ਸਤਵਿੰਦਰ ਬੁੱਗਾ, ਬਾਈ ਹਰਦੀਪ

ਪ੍ਰਸਿੱਧ ਗਾਇਕ ਸਤਵਿੰਦਰ ਬੁੱਗਾ ਅਤੇ ਲੋਕ ਗਾਇਕ ਬਾਈ ਹਰਦੀਪ ਨੇ ਸਰਦੂਲ ਸਿਕੰਦਰ ਦੇ ਵਿਛੋੜੇ ’ਤੇ ਭਰੇ ਮਨ ਨਾਲ ਗੱਲ ਕਰਦਿਆਂ ਕਿਹਾ ਕਿ ਬਾਈ ਸਰਦੂਲ ਜੀ ਦਾ ਇੰਝ ਤੁਰ ਜਾਣਾ ਪੰਜਾਬੀ ਸੱਭਿਆਚਾਰ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸਰਦੂਲ ਗਾਇਕੀ ਦੇ ਨਾਲ-ਨਾਲ ਹਰ ਵਰਗ ਦੇ ਲੋਕਾਂ ਨਾਲ ਗੁੜ੍ਹੀ ਸਾਂਝ ਰੱਖਦੇ ਸਨ ਅਤੇ ਬਾਈ ਸਰਦੂਲ ਭਾਈਚਾਰਕ ਸਾਂਝ ਦੇ ਸੋਦਾਈ ਸਨ। ਇਸ ਮੌਕੇ ’ਤੇ ਗਾਇਕ ਬਲਬੀਰ ਸੂਫੀ, ਗੁਰਕ੍ਰਿਪਾਲ ਸੂਰਾਪੁਰੀ, ਉਘੇ ਸਮਾਜ ਸੇਵੀ ਫੂਲਰਾਜ ਸਿੰਘ ਸਮੇਤ ਵੱਡੀ ਗਿਣਤੀ ਵਿਚ ਗਾਇਕਾਂ ਅਤੇ ਸਮਾਜ ਦੇ ਹਰ ਵਰਗ ਨਾਲ ਜੁੜੇ ਲੋਕਾਂ ਨੇ ਬਾਈ ਸਰਦੂਲ ਸਿਕੰਦਰ ਦੇ ਤੁਰ ਜਾਣ ਦੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

PunjabKesari

ਇਹ ਵੀ ਪੜ੍ਹੋ :  ਅਸ਼ਵਨੀ ਸ਼ਰਮਾ ਨੇ ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਨੂੰ ਲਿਖਿਆ ਪੱਤਰ


Anuradha

Content Editor

Related News