ਖਹਿਰਾ ਧੜੇ ਦੇ ਸੀਨੀਅਰ ਲੀਡਰ ਸਰਬੰਸ ਮਾਣਕੀ ਦੇ ਲੱਗੀ ਗੋਲੀ

Tuesday, Feb 12, 2019 - 06:39 PM (IST)

ਖਹਿਰਾ ਧੜੇ ਦੇ ਸੀਨੀਅਰ ਲੀਡਰ ਸਰਬੰਸ ਮਾਣਕੀ ਦੇ ਲੱਗੀ ਗੋਲੀ

ਸਮਰਾਲਾ (ਗਰਗ, ਬੰਗੜ) : ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ 'ਆਪ' ਦੀ ਟਿਕਟ 'ਤੇ 2017 'ਚ ਸਮਰਾਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਕੇ ਦੂਜੇ ਨੰਬਰ 'ਤੇ ਰਹੇ ਦਿੱਗਜ ਆਗੂ ਸਰਬੰਸ ਸਿੰਘ ਮਾਣਕੀ ਨੂੰ ਅੱਜ ਅਚਾਨਕ ਆਪਣੀ ਹੀ ਪਿਸਤੌਲ ਦੀ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ। ਗੰਭੀਰਤ ਹਾਲਤ 'ਚ ਮਾਣਕੀ ਨੂੰ ਇਲਾਜ ਲਈ ਡੀ.ਐੱਮ.ਸੀ. ਹਸਪਤਾਲ ਲਿਜਾਇਆ ਗਿਆ ਹੈ। 
ਪੰਜਾਬ 'ਚ 'ਆਪ' ਦੇ ਦੋਫਾੜ ਹੋਣ ਮਗਰੋਂ ਮਾਣਕੀ ਸੁਖਪਾਲ ਖਹਿਰਾ ਧੜੇ 'ਚ ਸ਼ਾਮਲ ਹੋ ਗਏ ਸਨ। ਮਾਣਕੀ ਅੱਜ ਆਪਣੇ ਪਿੰਡ ਦੀ ਸਹਿਕਾਰੀ ਸਭਾ ਦੀ ਚੋਣ ਮੌਕੇ ਉਥੇ ਹਾਜ਼ਰ ਸਨ। ਸੂਤਰਾਂ ਮੁਤਾਬਕ ਉਨ੍ਹਾਂ ਦੀ ਪਿਸਤੌਲ ਦਾ ਕਵਰ ਢਿੱਲਾ ਹੋਣ ਕਾਰਨ ਅਚਾਨਕ ਤੁਰੇ ਜਾਂਦੇ ਸਮਾਂ ਲੋਡਿਡ ਪਿਸਤੌਲ ਹੇਠਾ ਡਿੱਗ ਪਿਆ ਅਤੇ ਗੋਲੀ ਚੱਲ ਗਈ। ਇਹ ਅਚਾਨਕ ਚੱਲੀ ਗੋਲੀ ਉਨ੍ਹਾਂ ਦੇ ਪੱਟ ਵਿਚ ਵੱਜੀ ਅਤੇ ਤੁਰੰਤ ਉਨ੍ਹਾਂ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਲਿਜਾਇਆ ਗਿਆ। ਗੋਲੀ ਅਜੇ ਪੱਟ ਦੇ ਅੰਦਰ ਹੀ ਹੋਣ ਕਾਰਨ ਡਾਕਟਰ ਆਪ੍ਰਰੇਸ਼ਨ ਦੀ ਤਿਆਰੀ ਕਰ ਰਹੇ ਹਨ ਤਾਂ ਜੋ ਜਲਦ ਗੋਲੀ ਬਾਹਰ ਕੱਡੀ ਜਾ ਸਕੇ।


author

Gurminder Singh

Content Editor

Related News