ਸਰਾਏ ਅਮਾਨਤ ਖਾਂ ਥਾਣੇ ’ਚ ਵੀ ਭਗੌੜਾ ਹੈ 200 ਕਰੋੜ ਦੀ ਹੈਰੋਇਨ ਮੰਗਵਾਉਣ ਵਾਲਾ ਨਿਰਮਲ ਸਿੰਘ ਉਰਫ ਸੋਨੂੰ
Sunday, Aug 22, 2021 - 02:50 PM (IST)
ਅੰਮ੍ਰਿਤਸਰ (ਨੀਰਜ) - ਬੀ. ਐੱਸ. ਐੱਫ਼. ਅਤੇ ਦਿਹਾਤੀ ਪੁਲਸ ਵੱਲੋਂ ਰਮਦਾਸ ਥਾਣਾ ਇਲਾਕੇ ਦੀ ਬੀ. ਓ. ਪੀ. ਪੰਚਗਰਾਈ ’ਚ ਫੜੀ ਗਈ 200 ਕਰੋੜ ਰੁਪਏ ਦੀ ਕੀਮਤ ਦੀ ਹੈਰੋਇਨ ਦੇ ਮਾਮਲੇ ’ਚ ਲੋੜੀਂਦਾ ਨਿਰਮਲ ਸਿੰਘ ਉਰਫ ਸੋਨੂੰ ਵਾਸੀ ਭਕਨਾ ਕਲਾਂ (ਥਾਣਾ ਘਰਿੰਡਾ) ਵੀ ਹੈਰੋਇਨ ਸਮੱਗਲਰ ਦਾ ਪੁਰਾਣਾ ਖਿਡਾਰੀ ਹੈ। ਜਾਣਕਾਰੀ ਅਨੁਸਾਰ ਸੋਨੂੰ ਖ਼ਿਲਾਫ਼ ਸਰਾਏ ਅਮਾਨਤ ਖਾ ਤਰਨਤਾਰਨ ਥਾਣੇ ’ਚ ਵੀ ਹੈਰੋਇਨ ਸਮੱਗਲਿੰਗ ਦੇ ਕੇਸ ਦਰਜ ਹਨ ਅਤੇ ਉਥੋਂ ਨਿਰਮਲ ਸਿੰਘ ਭਗੌੜਾ ਚੱਲ ਰਿਹਾ ਹੈ। ਹਾਲਾਂਕਿ ਅਜੇ ਤੱਕ ਸੋਨੂੰ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਪਰ ਮੌਕੇ ਤੋਂ ਜ਼ਬਤ ਕੀਤੇ ਗਏ ਸਕੂਟਰ ਅਤੇ ਮੋਟਰਸਾਈਕਲ ਇਸ ਮਾਮਲੇ ’ਚ ਕਈ ਅਹਿਮ ਖੁਲਾਸੇ ਕਰ ਸਕਦੇ ਹਨ। ਹੈਰੋਇਨ ਦੀ ਖੇਪ ਨੂੰ ਰਿਸੀਵ ਕਰਨ ਲਈ ਬੀ. ਓ. ਪੀ. ਪੰਚਗਰਾਈ ’ਚ ਰਾਤ 3 ਤੋਂ 4 ਵਜੇ ਤੱਕ ਆਏ ਸਨ।
ਪੜ੍ਹੋ ਇਹ ਵੀ ਖ਼ਬਰ - ਮਾਹਿਲਪੁਰ ’ਚ ਵੱਡੀ ਵਾਰਦਾਤ: ਵਿਦੇਸ਼ ਤੋਂ ਆਏ ਜਵਾਈ ਵਲੋਂ ਗੋਲੀਆਂ ਮਾਰ ਕੇ ਸੱਸ ਦਾ ਕਤਲ, ਪਤਨੀ ਦੀ ਹਾਲਤ ਨਾਜ਼ੁਕ
ਬਾਰਡਰ ਫੈਂਸਿੰਗ ਦੇ ਆਸਪਾਸ 500 ਮੀਟਰ ਦੇ ਘੇਰੇ ’ਚ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਵੱਲੋਂ ਹਰ ਤਰ੍ਹਾਂ ਦੀ ਮੂਵਮੈਂਟ ਕਰਨ ’ਤੇ ਪਾਬੰਦੀ ਲਾਈ ਗਈ ਹੈ ਅਤੇ ਫੌਜ, ਅਰਧਸੈਨਿਕ ਬੱਲ ਜਾਂ ਪੁਲਸ ਦੇ ਇਲਾਵਾ ਕੋਈ ਵੀ ਦੂਜਾ ਵਿਅਕਤੀ ਬਾਰਡਰ ਫੈਂਸਿੰਗ ਦੇ ਨਜ਼ਦੀਕ ਨਹੀਂ ਜਾ ਸਕਦਾ ਹੈ। ਹਾਲਾਂਕਿ ਆਮ ਤੌਰ ’ਤੇ ਗਲਤੀ ਨਾਲ ਫੈਂਸਿੰਗ ਕੋਲ ਜਾਣ ਵਾਲੇ ਵਿਅਕਤੀ ਨੂੰ ਜਾਂਚ ਬਾਅਦ ਛੱਡ ਦਿੱਤਾ ਜਾਂਦਾ ਹੈ, ਜੇਕਰ ਕੋਈ ਸੰਵੇਦਨਸ਼ੀਲ ਚੀਜ਼ ਨਹੀਂ ਮਿਲਦੀ ਹੈ। ਬੀ. ਐੱਸ. ਐੱਫ਼. ਅਤੇ ਦਿਹਾਤੀ ਪੁਲਸ ਦਾ ਸਾਂਝਾ ਆਪ੍ਰੇਸ਼ਨ ਪੂਰੀ ਤਰ੍ਹਾਂ ਨਾਲ ਸਫਲ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਇਹ ਵੇਖਿਆ ਜਾਂਦਾ ਰਿਹਾ ਹੈ ਕਿ ਬੀ. ਐੱਸ. ਐੱਫ਼. ਵੱਲੋਂ ਜਦੋਂ ਕਿਸੇ ਸੰਵੇਦਨਸ਼ੀਲ ਬੀ. ਓ. ਪੀਜ਼ ’ਤੇ ਹੈਰੋਇਨ ਦੀ ਖੇਪ ਫੜੀ ਗਈ ਤਾਂ ਪੁਲਸ ਪਰਚਾ ਦਰਜ ਕਰ ਦਿੰਦੀ ਸੀ ਅਤੇ ਕੇਸ ਨੂੰ ਉਥੇ ਸਮੇਟ ਦਿੱਤਾ ਜਾਂਦਾ ਸੀ। ਸਬੰਧਤ ਥਾਣੇ ਵੱਲੋਂ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਸੀ ਕਿ ਕਿਸ ਵਿਅਕਤੀ ਨੇ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਮੰਗਵਾਈ ਹੈ ।
ਪੜ੍ਹੋ ਇਹ ਵੀ ਖ਼ਬਰ - ਵਿਆਹੁਤਾ ਜਨਾਨੀ ਦੀ ਭੇਤਭਰੇ ਹਾਲਾਤ ’ਚ ਮੌਤ, ਪਿਓ ਨੇ ਰੋਂਦਿਆਂ ਕਿਹਾ-ਧੀ ਦਾ ਹੋਇਆ ਕਤਲ (ਵੀਡੀਓ)
ਇਕ ਵਾਰ ਫਿਰ ਤੋਂ ਕਿਸਾਨੀ ਪਹਿਰਾਵਾ ਸਮੱਗਲਰ ਸ਼ੱਕ ਦੇ ਘੇਰੇ ’ਚ
ਪੰਚਗਰਾਈ ’ਚ ਫੜੀ ਗਈ ਹੈਰੋਇਨ ਦੀ ਖੇਪ ਦੇ ਮਾਮਲੇ ’ਚ ਇਕ ਵਾਰ ਫਿਰ ਤੋਂ ਕਿਸਾਨ ਪਹਿਰਾਵੇ ਵਿਚ ਸਮੱਗਲਰ ਸੁਰੱਖਿਆ ਏਜੰਸੀਆਂ ਦੇ ਨਿਸ਼ਾਨੇ ’ਤੇ ਹਨ। ਇਹ ਅਜਿਹੇ ਕਿਸਾਨ ਪਹਿਰਾਵੇ ਵਿੱਚ ਸਮੱਗਲਰ ਹੁੰਦੇ ਹਨ, ਜੋ ਖੇਤੀਬਾੜੀ ਦੀ ਆੜ ’ਚ ਹੈਰੋਇਨ ਦੀ ਸਮੱਗਲਿੰਗ ਕਰ ਰਹੇ ਹੁੰਦੇ ਹਨ। ਬਾਰਡਰ ਫੈਂਸਿੰਗ ਕੋਲ ਖੇਤੀਬਾੜੀ ਕਰਨ ਵਾਲੇ ਈਮਾਨਦਾਰ ਅਤੇ ਦੇਸ਼ਭਗਤ ਕਿਸਾਨਾਂ ਲਈ ਵੀ ਅੜਚਣ ਪੈਦਾ ਕਰਦੇ ਹਨ, ਕਿਉਂਕਿ ਜਦੋਂ ਵੀ ਕਿਸੇ ਬੀ. ਓ. ਪੀ. ’ਚ ਹੈਰੋਇਨ ਦੀ ਖੇਪ ਜ਼ਬਤ ਕੀਤੀ ਜਾਂਦੀ ਹੈ ਤਾਂ ਉਸ ਇਲਾਕੇ ’ਚ ਕੰਮ ਕਰਨ ਵਾਲੇ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਜਜ਼ਬੇ ਨੂੰ ਸਲਾਮ! ਮਾਂ-ਪਿਓ ਦੀ ਮੌਤ ਮਗਰੋਂ 13 ਸਾਲਾ ਦੀਪਕ ਰੇਹੜੀ ਲਗਾ ਕੇ ਪੂਰੇ ਕਰ ਰਿਹਾ ਆਪਣੇ ਸੁਫ਼ਨੇ (ਵੀਡੀਓ)