ਸੁਖਬੀਰ ਬਾਦਲ ਦੀ ਅਗਵਾਈ ''ਚ ਸੁਲਝੇਗਾ ਮੰਨਣ-ਮੱਕੜ ਦਾ ਵਿਵਾਦ, ਸੱਦਿਆ ਚੰਡੀਗੜ੍ਹ

12/15/2019 1:51:41 PM

ਜਲੰਧਰ (ਬੁਲੰਦ)— ਜਲੰਧਰ ਸ਼ਹਰਿ ਦੇ 2 ਵੱਡੇ ਅਕਾਲੀ ਆਗੂਆਂ ਕੁਲਵੰਤ ਸਿੰਘ ਮੰਨਣ ਅਤੇ ਸਰਬਜੀਤ ਸਿੰਘ ਮੱਕੜ 'ਚ ਹੋਏ ਵਿਵਾਦ ਨੂੰ ਸੁਲਝਾਉਣ ਲਈ ਅਖੀਰ ਦੋਵੇਂ ਆਗੂਆਂ ਨੂੰ ਸੋਮਵਾਰ ਸੁਖਬੀਰ ਬਾਦਲ ਨੇ ਚੰਡੀਗੜ੍ਹ ਆਪਣੇ ਦਫਤਰ 'ਚ ਬੁਲਾਇਆ ਹੈ।

ਪੱਤਰਕਾਰਾਂ ਨਾਲ ਕੋਈ ਗੱਲ ਨਾ ਕਰਨ ਦੇ ਨਿਰਦੇਸ਼
ਮਾਮਲੇ ਬਾਰੇ ਪਾਰਟੀ ਦੇ ਅੰਦਰੂਨੀ ਸੂਤਰਾਂ ਤੋਂ ਮਿਲੀ ਖਬਰ ਅਨੁਸਾਰ ਪਾਰਟੀ ਦੇ ਪ੍ਰਧਾਨ ਦੀ ਚੋਣ ਮੌਕੇ ਜਥੇ ਮੱਕੜ ਆਪਣੇ ਡੇਢ ਦਰਜਨ ਦੇ ਕਰੀਬ ਸਮਰਥਕਾਂ ਨਾਲ ਅੰਮ੍ਰਤਿਸਰ ਦੇ ਤੇਜਾ ਸੰਿਘ ਸਮੁੰਦਰੀ ਹਾਲ 'ਚ ਪਹੁੰਚੇ ਹੋਏ ਸਨ, ਉਥੇ ਹੀ ਮੰਨਣ ਵੀ ਆਪਣੇ 40 ਦੇ ਕਰੀਬ ਸਾਥੀਆਂ ਨਾਲ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ। ਦੋਵੇਂ ਇਕ ਹੀ ਪ੍ਰੋਗਰਾਮ 'ਚ ਰਹੇ ਪਰ ਉਹ ਇਕ-ਦੂਜੇ ਤੋਂ ਕਨਾਰਾ ਕਰ ਕੇ ਰਹੇ। ਪਾਰਟੀ ਹਾਈਕਮਾਨ ਕੋਲ ਜਲੰਧਰ ਦੇ ਇਸ ਵਿਵਾਦ ਦਾ ਪੂਰਾ ਚਿੱਠਆ ਤਾਂ ਮੌਜੂਦ ਸੀ, ਇਸ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਇਕ ਵਾਰ ਫਰਿ ਤੋਂ ਹੋਈ ਤਾਜਪੋਸ਼ੀ ਤੋਂ ਬਾਅਦ ਦੋਵੇਂ ਆਗੂਆਂ ਨੂੰ ਸੰਦੇਸ਼ ਪਹੁੰਚਾ ਦਿੱਤਾ ਗਿਆ ਕਿ ਆਪਣੇ ਵਿਵਾਦ ਨੂੰ ਲੈ ਕੇ ਮੀਡੀਆ 'ਚ ਬਿਲਕੁਲ ਨਹੀਂ ਜਾਣਾ ਅਤੇ ਨਾ ਹੀ ਕਿਸੇ ਪੱਤਰਕਾਰ ਨਾਲ ਕੋਈ ਗੱਲ ਕਰਨੀ ਹੈ। ਦੋਵਾਂ ਨੂੰ ਸੋਮਵਾਰ ਨੂੰ ਚੰਡੀਗੜ੍ਹ ਸੁਖਬੀਰ ਦੇ ਦਫਤਰ ਆਉਣ ਨੂੰ ਕਿਹਾ ਗਿਆ ਹੈ।

ਦੋਵਾਂ ਆਗੂਆਂ ਨੂੰ ਖੁਦ ਸੁਣਨਗੇ ਸੁਖਬੀਰ ਅਤੇ ਦੇਣਗੇ ਫੈਸਲਾ
ਮਾਮਲੇ ਬਾਰੇ ਪਾਰਟੀ ਦੇ ਸੂਤਰਾਂ ਦੀ ਮੰਨੀਏ ਤਾਂ ਦੋਵੇਂ ਆਗੂਆਂ ਮੰਨਣ ਅਤੇ ਮੱਕੜ ਨੂੰ ਖੁਦ ਸੁਖਬੀਰ ਬਾਦਲ ਸੁਣਨਗੇ। ਦੋਵਾਂ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ। ਦੋਵੇਂ ਆਗੂਆਂ ਨੂੰ ਕਿਹਾ ਗਿਆ ਹੈ ਕਿ ਆਪਣੇ ਨਾਲ ਘੱਟ ਤੋਂ ਘੱਟ ਲੋਕ ਲੈ ਕੇ ਆਉਣ। ਜਾਣਕਾਰੀ ਅਨੁਸਾਰ ਸੁਖਬੀਰ ਦੋਵੇਂ ਆਗੂਆਂ ਤੋਂ ਪਿਛਲੇ ਦਿਨੀਂ ਜਲੰਧਰ 'ਚ ਹੋਏ ਵਿਵਾਦ ਬਾਰੇ ਸਾਰੀ ਪੁੱਛਗਿੱਛ ਕਰਨਗੇ। ਇਸ ਬਾਰੇ ਉਸ ਦਿਨ ਮੌਕੇ 'ਤੇ ਮੌਜੂਦ ਆਬਜ਼ਰਵਰਾਂ ਮਹੇਸ਼ਇੰਦਰ ਸੰਿਘ ਗਰੇਵਾਲ ਅਤੇ ਬੀਬੀ ਮਹਿੰਦਰ ਕੌਰ ਜੋਸ਼ ਨਾਲ ਵੀ ਗੱਲ ਕੀਤੀ ਜਾਵੇਗੀ। ਇਸ ਤੋਂ ਬਾਅਦ ਸੁਖਬੀਰ ਕੋਈ ਫੈਸਲਾ ਸੁਣਾਉਣਗੇ।

ਮੱਕੜ ਨੂੰ ਮਿਲ ਸਕਦੀ ਹੈ ਚਿਤਾਵਨੀ ਜਾਂ ਸ਼ੋਅਕਾਜ਼ ਨੋਟਿਸ
ਅਖੀਰ ਇਸ ਸਾਰੇ ਵਿਵਾਦ ਦਾ ਕੀ ਹੱਲ ਨਿਕਲੇਗਾ, ਇਸ ਬਾਰੇ ਪਾਰਟੀ 'ਚ ਸੁਖਬੀਰ ਦੇ ਕਰੀਬੀਆਂ ਦੀ ਮੰਨੀਏ ਤਾਂ ਇਸ ਵਾਰ ਸਿਰਫ ਮੰਨਣ ਅਤੇ ਮੱਕੜ ਦੀ ਜੱਫੀ ਪੁਆ ਕੇ ਮਾਮਲਾ ਹੱਲ ਨਹੀਂ ਕੀਤਾ ਜਾਵੇਗਾ। ਇਸ ਵਾਰ ਸੁਖਬੀਰ ਵੱਲੋਂ ਮੱਕੜ ਨੂੰ ਸ਼ਾਇਦ ਚਿਤਾਵਨੀ ਦਿੱਤੀ ਜਾਵੇਗੀ ਕਿ ਅੱਗੇ ਤੋਂ ਅਜਿਹੀ ਕੋਈ ਹਰਕਤ ਬਰਦਾਸ਼ਤ ਨਹੀਂ ਹੋਵੇਗੀ ਅਤੇ ਹੋ ਸਕਦਾ ਹੈ ਕਿ ਮੱਕੜ ਨੂੰ ਪਾਰਟੀ ਪ੍ਰਧਾਨ ਵੱਲੋਂ ਸ਼ੋਅਕਾਜ਼ ਨੋਟਿਸ ਵੀ ਜਾਰੀ ਕੀਤਾ ਜਾਵੇ ਅਤੇ ਲਿਖਤੀ ਤੌਰ 'ਤੇ ਮਾਮਲੇ ਬਾਰੇ ਮੱਕੜ ਦਾ ਜਵਾਬ ਮੰਗਿਆ ਜਾਵੇ। ਜਾਣਕਾਰੀ ਅਨੁਸਾਰ ਸਾਰੇ ਮਾਮਲੇ ਨੂੰ ਤਕਰੀਬਨ ਹੱਲ ਕੀਤਾ ਜਾ ਚੁੱਕਾ ਹੈ। ਦੋਵੇਂ ਆਗੂਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਕਿ ਵੀ ਸੁਖਬੀਰ ਫੈਸਲਾ ਲੈਣਗੇ, ਉਸ 'ਤੇ ਕਿੰਤੂ-ਪ੍ਰੰਤੂ ਨਹੀਂ ਕਰਨਾ ਅਤੇ ਨਾ ਹੀ ਅੱਗੇ ਇਸ ਇਸ਼ੂ ਨੂੰ ਵਧਾਉਣਾ ਹੈ।


shivani attri

Content Editor

Related News