ਸੰਯੁਕਤ ਸਮਾਜ ਮੋਰਚੇ ਨੇ ਵਿਧਾਨ ਸਭਾ ਚੋਣਾਂ ਲਈ 8 ਹੋਰ ਉਮੀਦਵਾਰ ਐਲਾਨੇ

Monday, Jan 24, 2022 - 01:14 AM (IST)

ਸੰਯੁਕਤ ਸਮਾਜ ਮੋਰਚੇ ਨੇ ਵਿਧਾਨ ਸਭਾ ਚੋਣਾਂ ਲਈ 8 ਹੋਰ ਉਮੀਦਵਾਰ ਐਲਾਨੇ

ਲੁਧਿਆਣਾ-ਸੰਯੁਕਤ ਸਮਾਜ ਮੋਰਚਾ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਲਈ 8 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੋਰਚੇ ਨੇ ਬਠਿੰਡਾ ਦਿਹਾਤੀ  ਤੋਂ ਬਾਬਾ ਚਮਕੌਰ ਸਿੰਘ, ਬੰਗਾ ਰਿਜ਼ਰਵ ਤੋਂ ਰਾਜਕੁਮਾਰ ਮਾਹਲ ਖੁਰਦ, ਚੱਬੇਵਾਲ ਰਿਜ਼ਰਵ ਤੋਂ ਰਸ਼ਪਾਲ ਸਿੰਘ ਰਾਜੂ, ਫਗਵਾੜਾ ਤੋਂ ਚੌਧਰੀ ਖੁਸ਼ੀ ਰਾਮ ਆਈ. ਏ. ਐੱਸ. (ਰਿਟਾ.), ਗੜ੍ਹਸ਼ੰਕਰ ਤੋਂ ਡਾ. ਜੰਗ ਬਹਾਦੁਰ ਸਿੰਘ ਰਾਏ, ਮੁਕੇਰੀਆਂ ਤੋਂ ਜਸਵੰਤ ਸਿੰਘ ਰੰਧਾਵਾ, ਭਦੌੜ ਤੋਂ ਗੋਰਾ ਸਿੰਘ, ਗਿੱਲ ਜਗਰਾਓਂ ਤੋਂ ਕੁਲਦੀਪ ਸਿੰਘ ਡੱਲਾ ਨੂੰ ਮੈਦਾਨ ’ਚ ਉਤਾਰਿਆ ਹੈ।

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਦੇ ਕੈਪਟਨ ’ਤੇ ਤਿੱਖੇ ਨਿਸ਼ਾਨੇ, ਕਿਹਾ-ਭਾਜਪਾ ਨਾਲ ਜਾ ਕੇ ਹੋਇਆ ‘ਸਟੈਂਡਲੈੱਸ’ (ਵੀਡੀਓ)

PunjabKesari

ਜ਼ਿਕਰਯੋਗ ਹੈ ਕਿ ਸੰਯੁਕਤ ਸਮਾਜ ਮੋਰਚਾ ਵੱਲੋਂ ਹੁਣ ਤਕ ਕੁਲ 100 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਲੋਕਾਂ ਦੇ ਸੁਝਾਵਾਂ ਦੇ ਮੱਦੇਨਜ਼ਰ ਹਰਵਿੰਦਰ ਸਿੰਘ ਹਰਪਾਲਪੁਰ (ਰਾਜਪੁਰਾ) ਅਤੇ ਬਲਰਾਜ ਸਿੰਘ ਠਾਕੁਰ (ਕਾਦੀਆਂ) ਦੋ ਉਮੀਦਵਾਰਾਂ ਦੇ ਨਾਂ ਵਾਪਸ ਲੈ ਲਏ ਗਏ ਹਨ।


author

Manoj

Content Editor

Related News