ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆਂ ਦਾ ਦਿਹਾਂਤ
Sunday, Apr 09, 2023 - 07:23 PM (IST)
ਪਟਿਆਲਾ (ਪਰਮੀਤ) : ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆਂ ਦਾ ਲੰਘੀ ਸ਼ਾਮ ਦਿਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਫੇਸਬੁੱਕ ਪੇਜ ’ਤੇ ਅਧਿਕਾਰਤ ਤੌਰ ’ਤ ਸਾਂਝੀ ਕੀਤੀ ਗਈ ਹੈ। ਫਿਲਹਾਲ ਅੰਤਿਮ ਸਸਕਾਰ ਬਾਰੇ ਕੁਝ ਨਹੀਂ ਦੱਸਿਆ ਗਿਆ ਪਰ ਨੇੜਲੇ ਸੂਤਰਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ 10 ਅਪ੍ਰੈਲ ਨੂੰ ਪਿਹੋਵਾ ਵਿਖੇ ਕੀਤਾ ਜਾਵੇਗਾ। ਦੱਸ ਦੇਈਏ ਕਿ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲੇ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਸਨ। ਉਹ ਚੰਡੀਗੜ੍ਹ ਦੇ ਇਕ ਹਸਪਤਾਲ ਤੋਂ ਇਲਾਜ ਕਰਵਾ ਰਹੇ ਸਨ ਜਿੱਥੇ ਲੰਘੀ ਦੇਰ ਸ਼ਾਮ ਉਨ੍ਹਾਂ ਦਾ ਦਿਹਾਂਤ ਹੋਇਆ ਗਿਆ।
ਇਹ ਵੀ ਪੜ੍ਹੋ- ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਰਹੇਗਾ ਮੌਸਮ, ਪੰਜਾਬ 'ਚ ਸਮਰਾਲਾ ਸਭ ਤੋਂ ਗਰਮ ਤੇ ਹੁਸ਼ਿਆਰਪੁਰ ਠੰਡਾ
ਬਾਬਾ ਮਾਨ ਸਿੰਘ ਜੀ ਦੀ ਉਮਰ 80 ਸਾਲ ਤੋਂ ਵੱਧ ਦੱਸੀ ਜਾ ਰਹੀ ਹੈ। ਬਾਬਾ ਮਾਨ ਸਿੰਘ ਧਾਰਮਿਕ ਬਿਰਤੀ ਦੇ ਮਾਲਕ ਸਨ, ਜੋ ਕੀਰਤਨ ਰਾਹੀਂ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਸਨ। ਉਨ੍ਹਾਂ ਪਿਹੋਵਾ ਵਿਚ ਇਕ ਸਕੂਲ ਵੀ ਖੋਲ੍ਹਿਆ ਹੋਇਆ ਸੀ, ਜਿਸ ਵਿਚ ਦੋ ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਇਸ ਤੋਂ ਇਲਾਵਾ ਲੰਗਰ ਸੇਵਾ ਵਾਸਤੇ ਵੀ ਉਹ ਪ੍ਰਸਿੱਧ ਸਨ। ਬੇਸ਼ੱਕ ਉਨ੍ਹਾਂ ਦਾ ਡੇਰਾ ਪਿਹੋਵਾ ਹਰਿਆਣਾ ਵਿਚ ਹੈ ਪਰ ਪੰਜਾਬ ਤੋਂ ਇਲਾਵਾ ਦੇਸ਼-ਵਿਦੇਸ਼ ਵਿਚ ਉਨ੍ਹਾਂ ਦੇ ਕਾਫ਼ੀ ਸ਼ਰਧਾਲੂ ਸਨ।
ਇਹ ਵੀ ਪੜ੍ਹੋ- ਢਾਈ ਸਾਲ ਪਹਿਲਾਂ ਚਾਵਾਂ ਨਾਲ ਵਿਆਹੀ ਧੀ ਦੀ ਲਾਸ਼ ਦੇਖ ਮਾਪਿਆਂ ਦਾ ਨਿਕਲਿਆ ਤ੍ਰਾਹ, ਲਗਾਏ ਵੱਡੇ ਦੋਸ਼
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।