ਸਾਂਝਾ ਅਧਿਆਪਕਾਂ ਦਾ ਪੱਕਾ ਮੋਰਚਾ 56ਵੇਂ ਦਿਨ ਵੀ ਜਾਰੀ (ਵੀਡੀਓ)

Saturday, Dec 01, 2018 - 04:16 PM (IST)

ਪਟਿਆਲਾ(ਇੰਦਰਜੀਤ)— ਸਾਂਝਾ ਅਧਿਆਪਕਾਂ ਵਲੋਂ ਪਟਿਆਲਾ ਵਿਚ ਲਗਾਇਆ ਗਿਆ ਪੱਕਾ ਮੋਰਚਾ ਅੱਜ 56ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਅੱਜ ਸਿੱਖਿਆ ਮੰਤਰੀ ਓ.ਪੀ. ਸੋਨੀ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਆ ਰਹੇ ਹਨ ਅਤੇ ਜੇਕਰ ਓ.ਪੀ. ਸੋਨੀ ਇੱਥੇ ਆਉਂਦੇ ਹਨ ਤਾਂ ਸਾਂਝਾ ਅਧਿਆਪਕ ਮੋਰਚਾ ਉਨ੍ਹਾਂ ਨਾਲ ਗੱਲਬਾਤ ਕਰੇਗਾ। ਇਸ ਦੌਰਾਨ ਕਿਸ ਤਰ੍ਹਾਂ ਦੀ ਰਣਨੀਤੀ ਉਲੀਕੀ ਜਾਏਗੀ ਉਹ ਸਾਂਝਾ ਅਧਿਆਪਕ ਮੋਰਚਾ ਹੀ ਤੈਅ ਕਰੇਗਾ।

ਇਸ ਮੌਕੇ ਗੱਲਬਾਤ ਕਰਦਿਆਂ ਅਧਿਆਪਕ ਸੁਰਿੰਦਰ ਨੇ ਕਿਹਾ ਹੈ ਕਿ 2 ਦਸੰਬਰ ਨੂੰ ਪਟਿਆਲਾ ਨੂੰ ਪੂਰਨ ਬੰਦ ਕਰਨ ਦਾ ਜੋ ਫੈਸਲਾ ਕੀਤਾ ਗਿਆ ਹੈ ਉਹ ਬਿਲਕੁੱਲ ਸਹੀ ਹੈ। ਉਨ੍ਹਾਂ ਨੂੰ ਹਰ ਵਰਗ ਤੋਂ ਸਹਿਯੋਗ ਮਿਲ ਰਿਹਾ ਹੈ ਅਤੇ ਉਹ ਪ੍ਰਸ਼ਾਸਨ ਤੋਂ ਡਰ ਕੇ ਇਸ ਹੜਤਾਲ ਨੂੰ ਖਤਮ ਨਹੀਂ ਕਰਨਗੇ। ਮੰਗਾਂ ਨਾ ਮੰਨੇ ਜਾਣ ਤੱਕ ਇਸੇ ਤਰ੍ਹਾਂ ਧਰਨੇ 'ਤੇ ਡਟੇ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਜਦੋਂ ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਕੱਚਿਆਂ ਤੋਂ ਪੱਕੇ ਕਰਨ ਦੀ ਗੱਲ ਕੀਤੀ ਸੀ ਤਾਂ ਉਨ੍ਹਾਂ ਦੀਆਂ ਤਨਖਾਹਾਂ ਵਿਚ ਵੱਡੀ ਕਟੌਤੀ ਕੀਤੀ ਸੀ। ਇਸ ਤੋਂ ਨਾਰਾਜ਼ ਚੱਲ ਰਹੇ ਅਧਿਆਪਕ ਕਰੀਬ ਪਿਛਲੇ 2 ਮਹੀਨਿਆਂ ਤੋਂ ਤਨਖਾਹਾਂ ਵਿਚ ਵਾਧੇ ਨੂੰ ਲੈ ਕੇ ਧਰਨੇ 'ਤੇ ਬੈਠੇ ਹੋਏ ਹਨ। ਇਸ ਲਈ ਉਨ੍ਹਾਂ ਨੇ ਕਾਨੂੰਨ ਦਾ ਦਰਵਾਜ਼ਾ ਵੀ ਖੜਕਾਇਆ ਸੀ ਅਤੇ ਇਸ ਸਬੰਧੀ ਹਾਈਕੋਰਟ ਵਿਚ ਪਟੀਸ਼ਨ ਵੀ ਦਾਇਰ ਕੀਤੀ ਸੀ।
 


author

cherry

Content Editor

Related News