ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਲਾਏ ਸੈਨੀਟਾਈਜ਼ੇਸ਼ਨ ਟਨਲ
Tuesday, Apr 14, 2020 - 02:42 PM (IST)
ਅੰਮ੍ਰਿਤਸਰ (ਦੀਪਕ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲਾ ਹਰ ਵਿਅਕਤੀ ਹੁਣ ਸਾਰਾ ਸੈਨੀਟਾਈਜ਼ ਕੀਤਾ ਜਾਵੇਗਾ। ਇਸ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ 2 ਪ੍ਰਵੇਸ਼ ਦੁਆਰਾਂ 'ਤੇ ਸੈਨੀਟਾਈਜ਼ੇਸ਼ਨ ਟਨਲ ਲਾਏ ਗਏ ਹਨ। ਇਕ ਟਨਲ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਯੂਨੀਵਰਸਿਟੀ ਵੱਲ੍ਹਾ ਅਤੇ ਇਕ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਲਾਇਆ ਗਿਆ ਹੈ। ਇਸ ਦੀ ਆਰੰਭਤਾ ਸਮੇਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਬੇਸ਼ੱਕ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਤੋਂ ਹੀ ਹਰੇਕ ਦੇ ਹੱਥ ਸੈਨੀਟਾਈਜ਼ ਕਰਵਾਏ ਜਾ ਰਹੇ ਸਨ ਪਰ ਹੁਣ ਟਨਲ ਲੱਗਣ ਨਾਲ ਸਭ ਨੂੰ ਸਾਰਾ ਸੈਨੀਟਾਈਜ਼ ਕੀਤਾ ਜਾ ਸਕੇਗਾ।
ਇਹ ਵੀ ਪੜ੍ਹੋ ► ਕੋਰੋਨਾ ਆਫਤ ਦੇ ਚੱਲਦੇ ਸਿਹਤ ਵਿਭਾਗ ਤੇ ਪੁਲਸ ਮੁਲਾਜ਼ਮਾਂ ਲਈ ਡਾ. ਓਬਰਾਏ ਦੀ ਵੱਡੀ ਪਹਿਲਕਦਮੀ
ਉਨ੍ਹਾਂ ਦੱਸਿਆ ਕਿ ਇਕ ਟਨਲ ਘੰਟਾਘਰ ਬਾਹੀ ਅਤੇ ਦੂਜਾ ਸਰਾਵਾਂ ਵੱਲੇ ਪਾਸੇ ਲਾਇਆ ਗਿਆ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸਫਾਈ ਸਟਾਫ ਨੂੰ ਘਰ ਲਈ ਸੈਨੀਟਾਈਜ਼ਰ, ਮਾਸਕ ਅਤੇ ਦਸਤਾਨੇ ਵੀ ਦਿੱਤੇ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ, ਸਕੱਤਰ ਮਨਜੀਤ ਸਿੰਘ ਬਾਠ, ਸੁਖਦੇਵ ਸਿੰਘ ਭੂਰਾਕੋਹਨਾ, ਪ੍ਰਤਾਪ ਸਿੰਘ, ਗੁਰਿੰਦਰ ਸਿੰਘ ਮਥਰੇਵਾਲ, ਮੈਨੇਜਰ ਮੁਖਤਾਰ ਸਿੰਘ ਚੀਮਾ, ਰਾਜਿੰਦਰ ਸਿੰਘ ਰੂਬੀ, ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ ਅਤੇ ਹੋਰ ਮੌਜੂਦ ਸਨ।