ਸੰਗਰੂਰ ’ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਨਾਬਾਲਗ ਕੁੜੀਆਂ ਸਮੇਤ 6 ਜੋੜੇ ਇਤਰਾਜ਼ਯੋਗ ਹਾਲਤ ’ਚ ਬਰਾਮਦ

04/06/2021 11:42:00 AM

ਸੰਗਰੂਰ (ਹਨੀ ਕੋਹਲੀ): ਅਕਸਰ ਇਹ ਖਬਰਾਂ ਸੁਣਦੇ ਹਾਂ ਕਿ ਹੋਟਲ ਦੇ ਅੰਦਰ ਨਾਜਾਇਜ਼ ਤੌਰ ’ਤੇ ਦੇਹ ਵਪਾਰ ਦੇ ਅੱਡੇ ਚੱਲਦੇ ਹਨ ਪਰ ਕਿਸੇ ਸ਼ਹਿਰ ਵਰਗੇ ਰਿਹਾਇਸ਼ੀ ਇਲਾਕੇ ’ਚ ਇਹ ਧੰਦਾ ਚੱਲ ਰਿਹਾ ਸੀ। ਜਿੱਥੇ ਆਮ ਲੋਕਾਂ ਦੇ ਘਰ ਅਤੇ ਚੰਗੀ ਚਹਿਲ-ਪਹਿਲ ਹੈ। ਤਸਵੀਰਾਂ ਸੰਗਰੂਰ ਦੇ ਕ੍ਰਿਸ਼ਨਪੁਰਾ ਮੁਹੱਲੇ ਦੀਆਂ ਹਨ, ਜਿੱਥੇ ਪੁਲਸ ਨੇ ਕਰਮਜੀਤ ਸਿੰਘ ਨਾਂ ਦੇ ਸ਼ਖਸ ਦੇ ਘਰ ਗੁਪਤ ਸੂਚਨਾ ਦੇ ਆਧਾਰ ’ਤੇ ਰੇਡ ਕੀਤੀ, ਜਿੱਥੇ ਇਕ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਪੁਲਸ ਨੇ ਮੌਕੇ ’ਤੇ ਹੀ 6 ਮੁੰਡੇ ਤੇ 6 ਕੁੜੀਆਂ ਬਰਾਮਦ ਕੀਤੀਆਂ। ਪੁਲਸ ਦੇ ਮੁਤਾਬਕ ਇਨ੍ਹਾਂ ’ਚੋਂ ਕੁੱਝ ਛੇ ਨਾਬਾਲਗ ਵੀ ਹਨ। ਪੁਲਸ ਨੇ ਧਾਰਾ 370 ਅਤੇ 372 ਦੇ ਤਹਿਤ ਘਰ ਦੇ ਮਾਲਕ ਦਾ ਕਰਮਜੀਤ ਸਿੰਘ ਅਤੇ ਉਸ ਦੀ ਪਤਨੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ ਬਰਨਾਲਾ: ਟਰਾਈਡੈਂਟ ਦੀ ਬੁਧਨੀ ਯੂਨਿਟ ਵਿਚ ਭਿਆਨਕ ਅੱਗ, 100 ਕਰੋੜ ਦੇ ਕਰੀਬ ਦਾ ਨੁਕਸਾਨ (ਤਸਵੀਰਾਂ)

ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਇੱਥੇ ਧੰਦਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ। ਹਰ ਰੋਜ਼ ਕੁੜੀਆਂ ਮੁੰਡੇ ਆਉਂਦੇ ਸਨ। ਜ਼ਿਆਦਾਤਰ ਛੋਟੀ ਉਮਰ ਦੀਆਂ ਕੁੜੀਆਂ ਹੁੰਦੀਆਂ ਸਨ। ਮੁਹੱਲੇ ਵਾਲਿਆਂ ਦਾ ਕਹਿਣਾ ਹੈ ਕਿ ਸਾਡੇ ਘਰ ’ਚ ਬੱਚੇ ਹਨ ਅਤੇ ਅਜਿਹੇ ਮਾਹੌਲ ’ਚ ਰਹਿਣਾ ਮੁਸ਼ਕਲ ਸੀ। ਪੁਲਸ ਨੇ ਬਹੁਤ ਵਧੀਆ ਕੰਮ ਕੀਤਾ ਹੈ।

PunjabKesari

ਇਹ ਵੀ ਪੜ੍ਹੋ: ਸਰਕਾਰੀ ਰਿਹਾਇਸ਼ ਵਿਵਾਦ ਵਾਲੇ ਮਾਮਲੇ ਦਾ ਬੀਬੀ ਭੱਠਲ ਨੇ ਦੱਸਿਆ ਪੂਰਾ ਸੱਚ

ਇਸ ਸਬੰਧੀ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਗਰੂਰ ਸਿਟੀ ਦੇ ਪੁਲਸ ਇੰਸਪੈਕਟਰ ਨੂੰ ਇਕ ਸੂਚਨਾ ਮਿਲੀ ਸੀ ਕਿ ਇਕ ਘਰ ’ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਜਦੋਂ ਮੌਕੇ ’ਤੇ ਜਾ ਕੇ ਰੇਡ ਕੀਤੀ ਗਈ ਤਾਂ ਉੱਥੋਂ 6 ਮੁੰਡੇ 6 ਕੁੜੀਆਂ ਬਰਾਮਦ ਹੋਈਆਂ, ਜਿਨ੍ਹਾਂ ’ਚੋਂ ਕੁਝ ਕੁੜੀਆਂ ਨਾਬਾਲਗ ਸਨ। ਬਾਕੀ ਦੀ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ: ਜੇਲ੍ਹ ’ਚ ਹੋਇਆ ਸੀ ਪੰਜਾਬ ਦੀ ਇਸ ਪਹਿਲੀ ਮਹਿਲਾ ਮੁੱਖ ਮੰਤਰੀ ਦਾ ਜਨਮ (ਵੀਡੀਓ)


Shyna

Content Editor

Related News