ਜੱਸੀ ਜਸਰਾਜ ਦੀ ਫਿਸਲੀ ਜ਼ੁਬਾਨ, ਜਾਣੋ ਕੀ ਕਹਿ ਗਏ (ਵੀਡੀਓ)
Friday, Apr 12, 2019 - 04:51 PM (IST)
ਸੰਗਰੂਰ (ਰਾਜੇਸ਼) : ਸੰਗਰੂਰ ਤੋਂ ਪੀ.ਡੀ.ਏ. ਦੇ ਉਮੀਦਵਾਰ ਜੱਸੀ ਜਸਰਾਜ ਵੋਟਾਂ ਮੰਗਣ ਲਈ ਅੱਜ ਪਿੰਡ ਮਾਂਡਵੀ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਇਕ ਜਨਸਭਾ ਨੂੰ ਸੰਬੋਧਨ ਕੀਤਾ। ਸੰਬੋਧਨ ਕਰਦੇ ਹੋਏ ਜੱਸੀ ਜਸਰਾਜ ਦੀ ਅਜਿਹੀ ਜ਼ੁਬਾਨ ਫਿਸਲੀ ਕਿ ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਲੋਕਾਂ ਨੂੰ ਇਹ ਕਹਿ ਦਿੱਤਾ ਕਿ ਮੈਥੋਂ ਜੁੱਤੀਆਂ ਨਾ ਖਾ ਲਿਓ, ਨਹੀਂ ਵੋਟ ਪਾਉਣੀ ਤਾਂ ਨਾ ਪਾਓ।
ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਨੇਤਾ ਜੀ ਦੀ ਜ਼ੁਬਾਨ ਫਿਸਲੀ ਹੋਵੇ। ਚੋਣਾਂ ਦੇ ਦੌਰ ਵਿਚ ਅਕਸਰ ਨੇਤਾਵਾਂ ਦੀ ਜ਼ੁਬਾਨ ਫਿਸਲ ਹੀ ਜਾਂਦੀ ਹੈ ਪਰ ਭਰੀ ਜਨਸਭਾ ਵਿਚ ਲੋਕਾਂ ਨੂੰ ਜੁੱਤੀਆਂ ਮਾਰਨ ਦੀ ਗੱਲ ਸ਼ਾਇਦ ਹੀ ਕਿਸੇ ਨੇਤਾ ਨੇ ਕੀਤੀ ਹੋਵੇ।