ਹਰਪ੍ਰੀਤ ਢੀਂਡਸਾ ਤੇ ਕੁਲਦੀਪ ਬੁੱਗਰਾ ਨੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਤੋਂ ਦਿੱਤਾ ਅਸਤੀਫਾ

Thursday, Jan 16, 2020 - 10:43 AM (IST)

ਹਰਪ੍ਰੀਤ ਢੀਂਡਸਾ ਤੇ ਕੁਲਦੀਪ ਬੁੱਗਰਾ ਨੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਤੋਂ ਦਿੱਤਾ ਅਸਤੀਫਾ

ਸੰਗਰੂਰ (ਬੇਦੀ) : ਹਰਪ੍ਰੀਤ ਸਿੰਘ ਢੀਂਡਸਾ ਅਤੇ ਕੁਲਦੀਪ ਸਿੰਘ ਬੁੱਗਰਾ (ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ) ਨੇ ਕੋਰ ਕਮੇਟੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਰਪ੍ਰੀਤ ਢੀਂਡਸਾ ਅਤੇ ਕੁਲਦੀਪ ਬੁੱਗਰਾ ਨੇ ਕਿਹਾ ਕਿ ਹੈ ਕਿ ਉਹ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਹੀ ਲੀਹਾਂ 'ਤੇ ਲਿਆਉਣ ਲਈ ਸਿਧਾਂਤਕ ਸਟੈਂਡ ਦਾ ਸਮਰਥਨ ਕਰਦੇ ਹੋਏ ਉਹ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਇਕ ਪਰਿਵਾਰ ਵਿਸ਼ੇਸ਼ ਦੀ ਕੰਪਨੀ ਬਣ ਕੇ ਰਹਿ ਗਿਆ ਹੈ। ਆਉ ਅਸੀਂ ਸਾਰੇ ਰਲ-ਮਿਲ ਕੇ ਢੀਂਡਸਾ ਸਾਬ ਦਾ ਸਾਥ ਦੇਈਏ ਅਤੇ ਸ਼੍ਰੋਮਣੀ ਅਕਾਲੀ ਨੂੰ ਇਕ ਪਰਿਵਾਰ ਤੋਂ ਆਜ਼ਾਦ ਕਰਵਾ ਕੇ ਪੰਜਾਬ ਨੂੰ ਖ਼ੁਸ਼ਹਾਲ ਬਣਾਈਏ।


author

cherry

Content Editor

Related News