STF ਸੰਗਰੂਰ ਦੀ ਵੱਡੀ ਸਫਲਤਾ, 5 ਲੱਖ ਦੀ ਡਰੱਗ ਮਨੀ ਸਮੇਤ 2 ਔਰਤਾਂ ਸਣੇ ਚਾਰ ਵਿਅਕਤੀ ਕਾਬੂ

04/13/2020 3:28:29 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ): ਐੱਸ.ਟੀ.ਐਫ. ਸੰਗਰੂਰ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਸਨੇ 300 ਗ੍ਰਾਮ ਚਿੱਟੇ ਸਮੇਤ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 5 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ। ਜਾਣਕਾਰੀ ਦਿੰਦਿਆਂ ਐੱਸ.ਟੀ.ਐੱਫ. ਸੰਗਰੂਰ ਦੇ ਇੰਚਾਰਜ ਰਵਿੰਦਰ ਭੱਲਾ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੀ ਚੈਕਿੰਗ ਦੌਰਾਨ ਸੂਆ ਪੁਲ ਹਰੇੜੀ ਰੋਡ ਸੰਗਰੂਰ ਵਿਖੇ ਨਾਕੇਬੰਦੀ ਕੀਤੀ ਹੋਈ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਕਾਕਾ ਸਿੰਘ ਵਾਸੀ ਸਮੁੰਦਗੜ੍ਹ ਛੰਨਾ, ਕ੍ਰਿਸ਼ਨਾ ਦੇਵੀ ਵਾਸੀ ਨਵਾਂ ਗਾਂਵ ਰੌਣਕਪੁਰਾ, ਪਿਆਰੋ ਅਤੇ ਟੋਨੀ ਉਰਫ ਟੋਨਾ ਵਾਸੀਆਨ ਸ਼ੇਰਪੁਰ ਆਪਸ ਵਿਚ ਰਲਕੇ ਸਾਂਝੇ ਪੈਸੇ ਲਾ ਕੇ ਚਿੱਟਾ ਵੇਚਣ ਅਤੇ ਖਰੀਦਣ ਦਾ ਧੰਦਾ ਕਰਦੇ ਹਨ। ਕਰਫਿਊ ਲੱਗਾ ਹੋਣ ਕਾਰਨ ਇਹ ਸਾਰੇ ਜਾਣੇ ਅੱਜ ਪਿੰਡਾਂ ਦੀ ਚੋਰੀ ਛਿਪੇ ਰਸਤੇ ਰਾਹੀਂ ਇਕ ਮੋਟਰਸਾਈਕਲ ਅਤੇ ਇਕ ਸਕੂਟਰੀ ਤੇ ਚਿੱਟਾ ਵੇਚਣ ਲਈ ਸੰਗਰੂਰ ਸ਼ਹਿਰ ਨੂੰ ਆਉਣਗੇ।

ਇਹ ਵੀ ਪੜ੍ਹੋ: ਸਮਾਣਾ ਦੇ ਸੋਲਵੈਕਸ ਪਲਾਂਟ 'ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

ਸੂਚਨਾ ਦੇ ਆਧਾਰ ਤੇ ਨਾਕੇਬੰਦੀ ਕੀਤੀ ਗਈ ਤਾਂ ਉਕਤ ਵਿਅਕਤੀ ਖਤਾਨਾਂ ਵਿਚ ਲੁਕੋਕੇ ਲਿਫਾਫੇ ਦੀ ਫਰੋਲਾ ਫਰਾਲੀ ਕਰ ਰਹੇ ਸਨ। ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 300 ਗ੍ਰਾਮ ਚਿੱਟਾ, ਪੰਜ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਚਿੱਟੇ ਦੀ ਅੰਤਰ ਰਾਸ਼ਟਰੀ ਕੀਮਤ ਡੇਢ ਕਰੋੜ ਰੁਪਏ ਦੇ ਕਰੀਬ ਹੈ। ਇਹ ਚਿੱਟਾ ਦਿੱਲੀ ਤੋਂ ਕਿਸੇ ਨਾਈਜੀਰੀਅਨ ਵਿਅਕਤੀ ਤੋਂ ਲੈ ਕੇ ਆਏ ਸਨ। ਉਕਤ ਵਿਅਕਤੀਆਂ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ: ਪਟਿਆਲਾ 'ਚ ਪਾਜ਼ੀਟਿਵ ਆਏ ਦੂਜੇ ਕੇਸ ਦਾ 'ਜਗ ਬਾਣੀ' ਕੋਲ ਵੱਡਾ ਖੁਲਾਸਾ


Shyna

Content Editor

Related News