ਇਕਾਂਤਵਾਸ ਮਸਤੂਆਣਾ ਸਾਹਿਬ ਤੋਂ ਲਿਆਂਦੇ 40 ਜਮਾਤੀਆਂ ਦੀ ਕੋਰੋਨਾ ਰਿਪੋਰਟ ਆਈ ਨੈਗਟਿਵ : ਸਿਵਲ ਸਰਜਨ

Monday, Apr 06, 2020 - 11:23 AM (IST)

ਇਕਾਂਤਵਾਸ ਮਸਤੂਆਣਾ ਸਾਹਿਬ ਤੋਂ ਲਿਆਂਦੇ 40 ਜਮਾਤੀਆਂ ਦੀ ਕੋਰੋਨਾ ਰਿਪੋਰਟ ਆਈ ਨੈਗਟਿਵ : ਸਿਵਲ ਸਰਜਨ

ਸੰਗਰੂਰ (ਬੇਦੀ) - ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਉਸ ਸਮੇਂ ਬੂਰ ਪਿਆ, ਜਦੋਂ ਸੰਗਰੂਰ ਦੇ ਮਸਤੂਆਣਾ ਸਾਹਿਬ ਇਕਾਂਤਵਾਸ ਵਿਚ ਲਿਆਂਦੇ ਜਮਾਤ ਨਾਲ ਸਬੰਧਤ 32 ਵਿਅਕਤੀ ਸਣੇ 40 ਵਿਅਕਤੀਆਂ ਦੇ ਲਏ ਗਏ ਸੈਂਪਲਾਂ ਦੀ ਰਿਪੋਰਟ ਆ ਗਈ। ਰਿਪੋਰਟ ਆਉਣ ’ਤੇ ਸਾਰੇ 40 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਪਾਏ ਗਏ ਹਨ। ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ 4 ਅਪਰੈਲ ਨੂੰ ਸੰਗਰੂਰ ਜ਼ਿਲੇ ਦੇ ਪਿੰਡ ਦੁੱਗਣੀ ਦੀ ਵੱਡੀ ਮਸਜਦ ਵਿਚੋਂ 21 ਵਿਅਕਤੀ ਅਤੇ ਪਿੰਡ ਭੈਣੀ ਦੀ ਵੱਡੀ ਮਸਜਿਦ ਵਿਚੋਂ 19 ਵਿਅਕਤੀਆਂ ਨੂੰ ਮਸਤੂਆਣਾ ਸਾਹਿਬ ਦੇ ਇਕਾਂਤਵਾਸ ਹੋਮ ਵਿਚ ਲਿਆਂਦਾ ਗਿਆ ਸੀ, ਦੇ ਸਾਰੇ ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਨੈਗਟਿਵ ਆਈ ਹੈ।

ਪੜ੍ਹੋ ਇਹ ਵੀ ਖਬਰ - ਫਤਿਹਗੜ੍ਹ ਸਾਹਿਬ ’ਚ ਸਾਹਮਣੇ ਆਈਆਂ ਕੋਰੋਨਾ ਪਾਜ਼ੇਟਿਵ 2 ਔਰਤਾਂ

ਪੜ੍ਹੋ ਇਹ ਵੀ ਖਬਰ - ਕਰਮਚਾਰੀਆਂ ਲਈ ਖੁਸ਼ਖਬਰੀ : ਕੋਰੋਨਾ ਸੰਕਟ ਦੇ ਬਾਵਜੂਦ ਮਿਲੇਗੀ ਪੂਰੀ ਤਨਖਾਹ  
ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਕੋਈ ਵੀ ਵਿਅਕਤੀ ਕੋਰੋਨਾ ਵਾਇਰਸ ਦਾ ਪੀੜਤ ਨਹੀਂ ਪਾਇਆ ਗਿਆ। ਡਾ. ਰਾਜ ਕੁਮਾਰ ਨੇ ਦੱਸਿਆ ਕਿ ਹਾਲੇ ਇਨ੍ਹਾਂ ਚਾਲੀ ਵਿਅਕਤੀਆਂ ਨੂੰ ਕੋਰੋਨਾ ਇਕਾਂਤਵਾਸ ਸੈਂਟਰ ਮਸਤੂਆਣਾ ਸਾਹਿਬ ਵਿਖੇ ਹੀ ਰੱਖਿਆ ਜਾਵੇਗਾ। ਜਾਣਕਾਰੀ ਮੁਤਾਬਕ ਇੱਥੇ ਲਿਆਂਦੇ ਗਏ 40 ਵਿਅਕਤੀਆਂ ਵਿੱਚੋਂ 32 ਜਮਾਤ ਨਾਲ ਸਬੰਧਿਤ ਹਨ, ਜੋ ਦਿੱਲੀ ਦੀ ਨਿਜ਼ਾਮੁਦੀਨ ਬੰਗਲੇ ਵਾਲੀ ਮਸਜਿਦ ਵਿਚ ਹੋਣ ਵਾਲੇ ਜਮਾਤ ਦੇ ਧਾਰਮਿਕ ਸਮਾਗਮ ਵਿਚ ਸ਼ਾਮਲ ਹੋ ਕੇ ਇੱਥੇ ਪਰਤੇ ਸਨ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲੇ ਦੇ ਲਈ ਇਹ ਬੜੀ ਵੱਡੀ ਰਾਹਤ ਦੀ ਗੱਲ ਹੈ ਕਿ ਹਾਲੇ ਤੱਕ ਇੱਥੇ ਕੋਈ ਵੀ ਕੋਰੋਨਾ ਪੀੜਤ ਮਰੀਜ਼ ਨਹੀਂ ਪਾਇਆ ਗਿਆ । ਡਾ. ਰਾਜ ਕੁਮਾਰ ਨੇ ਦੱਸਿਆ ਕਿ ਕੁਝ ਲੋਕਾਂ ਦੇ ਸੈਂਪਲ ਆਉਣੇ ਬਾਕੀ ਹਨ।

ਪੜ੍ਹੋ ਇਹ ਵੀ ਖਬਰ - ਭਾਈ ਨਿਰਮਲ ਸਿੰਘ ਦੇ ਪੁੱਤਰ ਤੇ ਭਤੀਜੇ ਨਾਲ ਕੈਪਟਨ ਨੇ ਕੀਤੀ ਗੱਲਬਾਤ, ਮਦਦ ਕਰਨ ਦਾ ਦਿੱਤਾ ਭਰੋਸਾ

 ਪੜ੍ਹੋ ਇਹ ਵੀ ਖਬਰ - ਵਿਆਹੇ ਬੰਦੇ ਦੀ ਸ਼ਰਮਨਾਕ ਕਰਤੂਤ, ਬਹਾਨੇ ਨਾਲ ਕੋਲ ਬੁਲਾ ਨਾਬਾਲਗ ਨਾਲ ਅਸ਼ਲੀਲ ਹਰਕਤਾਂ
 


author

rajwinder kaur

Content Editor

Related News