ਅਹਿਮ ਖ਼ਬਰ : ਸੰਗਰੂਰ 'ਚ ਕੋਰੋਨਾ ਪਾਜ਼ੇਟਿਵ ਸਾਧੂ ਹੋਇਆ ਫਰਾਰ

5/27/2020 12:45:31 PM

ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ 'ਚ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਮੂਨਕ ਖੇਤਰ ਤੋਂ ਪਾਜ਼ੀਟਿਵ ਆਏ ਦੋ ਮਰੀਜ਼ਾਂ 'ਚੋਂ ਇਕ ਕੋਰੋਨਾ ਦਾ ਪਾਜ਼ੀਟਿਵ ਮਰੀਜ਼ ਫਰਾਰ ਹੋ ਗਿਆ। ਫਰਾਰ ਹੋਏ ਵਿਅਕਤੀ ਦਾ ਨਾਂ ਚੰਦ ਪ੍ਰਕਾਸ਼ ਹੈ, ਜੋ ਕਿ ਇਕ ਸਾਧੂ ਹੈ। ਚੰਦ ਪ੍ਰਕਾਸ਼ ਮੂਨਕ ਦੀ ਇਕ ਧਰਮਸ਼ਾਲਾ ਵਿਚ ਰਹਿ ਰਿਹਾ ਸੀ, ਜਿੱਥੋਂ ਲੋਕਾਂ ਦੇ ਸੈਂਪਲ ਲਏ ਗਏ ਸਨ। ਜਿਸ ਤੋਂ ਬਾਅਦ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਅੱਜ ਜਦੋਂ ਮੈਡੀਕਲ ਟੀਮ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਲੈਣ ਪਹੁੰਚੀ ਤਾਂ ਉਹ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਸੰਗਰੂਰ 'ਚ ਕੋਰੋਨਾ ਦਾ ਕਹਿਰ ਜਾਰੀ, 2 ਹੋਰ ਮਾਮਲੇ ਆਏ ਸਾਹਮਣੇ

ਫਿਲਹਾਲ ਸਾਧੂ ਨੇ ਪੂਰੀ ਪੁਲਸ ਟੀਮ ਤੇ ਮੈਡੀਕਲ ਟੀਮ ਨੂੰ ਚੱਕਰਾਂ 'ਚ ਪਾ ਦਿੱਤਾ ਹੈ। ਇਸ ਖ਼ਬਰ ਨਾਲ ਮੂਨਕ ਵਿਚ ਵੀ ਦਹਿਸ਼ਤ ਫੈਲ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ, ਗੁੜਗਾਓਂ ਤੋਂ ਫਰੀਦਕੋਟ ਆਇਆ ਨੌਜਵਾਨ ਕੋਰੋਨਾ ਪਾਜ਼ੀਟਿਵ


Baljeet Kaur

Content Editor Baljeet Kaur