ਚਾਈਨਾ ਡੋਰ ਨੇ ਤੋੜੀ 8 ਸਾਲਾ ਬੱਚੇ ਦੀ ਜ਼ਿੰਦਗੀ ਦੀ ਡੋਰ, ਹੋਈ ਦਰਦਨਾਕ ਮੌਤ

Wednesday, Jan 06, 2021 - 11:52 AM (IST)

ਚਾਈਨਾ ਡੋਰ ਨੇ ਤੋੜੀ 8 ਸਾਲਾ ਬੱਚੇ ਦੀ ਜ਼ਿੰਦਗੀ ਦੀ ਡੋਰ, ਹੋਈ ਦਰਦਨਾਕ ਮੌਤ

ਸੰਗਰੂਰ (ਹਨੀ ਕੋਹਲੀ): ਸੰਗਰੂਰ ’ਚ ਚਾਈਨਾ ਡੋਰ ਦੇ ਕਾਰਨ ਇਕ 8 ਸਾਲਾ ਬੱਚੇ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬੱਚਾ ਪਤੰਗ ਨੂੰ ਫੜ੍ਹ ਰਿਹਾ ਸੀ, ਜਿਸ ਨਾਲ ਡੋਰ ਉਸ ਦੇ ਪੈਰਾਂ ਹੱਥਾਂ ’ਚ ਫੱਸ ਗਈ ਅਤੇ ਬੱਚਾ ਕੋਲ ਬਣੇ ਇਕ ਵੱਡੇ ਪਾਣੀ ਦੇ ਟੈਂਕ ’ਚ ਜਾ ਡਿੱਗਾ ਅਤੇ ਬੱਚੇ ਦੇ ਫੇਫੜਿਆਂ ’ਚ ਪਾਣੀ ਭਰ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਸੰਗਰੂਰ ’ਚ ਵੱਡੀ ਘਟਨਾ, ਭੇਤਭਰੇ ਹਲਾਤਾਂ ’ਚ 2 ਬੱਚਿਆਂ ਸਣੇ ਮਾਂ ਦੀ ਮਿਲੀ ਲਾਸ਼

ਦੱਸ ਦੇਈਏ ਕਿ ਬਸੰਤ ਆਉਣ ’ਚ ਕੁੱਝ ਸਮਾਂ ਹੀ ਬਾਕੀ ਹੈ ਅਤੇ ਧੱੜਲੇ ਨਾਲ ਚਾਈਨਾ ਡੋਰ ਵਿੱਕ ਰਹੀ ਹੈ। ਅਜਿਹੇ ’ਚ ਹੁਣ ਬੱਚਿਆਂ ਦੀ ਮੌਤ ਹੋ ਜਾਣ ’ਤੇ ਕੀ ਪ੍ਰਸ਼ਾਸਨ ਦੀਆਂ ਅੱਖਾਂ ਖੁੱਲਣਗੀਆਂ ਤਾਂ ਕਿ ਅਜਿਹੇ ਖੌਫਨਾਕ ਹਾਦਸੇ ਨਾ ਹੋ ਸਕਣ।

ਇਹ ਵੀ ਪੜ੍ਹੋ: ਨਹੀਂ ਰਹੇ ਪੰਥ ਦੇ ਉੱਘੇ ਵਿਦਵਾਨ ਅਤੇ ਅੰਤਰਰਾਸ਼ਟਰੀ ਢਾਡੀ ਗਿਆਨੀ ਪਿ੍ਰਤਪਾਲ ਸਿੰਘ ਬੈਂਸ 


author

Shyna

Content Editor

Related News