LIVE ਸੰਗਰੂਰ ਜ਼ਿਮਨੀ ਚੋਣ : 9 'ਚੋਂ 5 ਹਲਕਿਆਂ ਦੀ ਵੋਟਾਂ ਦੀ ਗਿਣਤੀ ਹੋਈ ਮੁਕੰਮਲ, ਜਾਣੋ ਹੁਣ ਤੱਕ ਦੇ ਨਤੀਜੇ
Sunday, Jun 26, 2022 - 01:48 PM (IST)
ਸੰਗਰੂਰ : ਸੰਗਰੂਰ ਲੋਕ ਸਭਾ ਸੀਟ ਲਈ ਹੋਈ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਹੈ। ਹੁਣ ਤੱਕ ਦੇ ਰੁਝਾਨਾਂ ਅਨੁਸਾਰ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲ ਰਹੀ ਹੈ। ਇਸ ਵੇਲੇ ਦੇ ਰੁਝਾਨਾਂ 'ਚ ਵੀ ਸਿਮਰਜੀਤ ਸਿੰਘ ਮਾਨ 7,052 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ। ਤਾਜ਼ਾ ਰੁਝਾਨਾਂ 'ਚ ਸਿਮਰਨਜੀਤ ਮਾਨ ਨੇ 2,49,869 ਵੋਟਾਂ ਅਤੇ ਗੁਰਮੇਲ ਸਿੰਘ ਨੇ 2,42,953 ਵੋਟਾਂ ਹਾਸਲ ਕੀਤੀਆਂ ਸਨ। ਇਸ ਦੇ ਨਾਲ ਹੀ ਦਲਵੀਰ ਗੋਲਡੀ (ਕਾਂਗਰਸ) 78,831 ਵੋਟਾਂ, ਕੇਵਲ ਢਿੱਲੋ (ਭਾਜਪਾ) 65,821 ਵੋਟਾਂ ਅਤੇ ਕਮਲਦੀਪ ਕੌਰ ਰਾਜੋਆਣਾ (ਅਕਾਲੀ ਦਲ) 43,847 ਵੋਟਾਂ ਹਾਸਲ ਕੀਤੀਆਂ ਹਨ।
ਦੁਪਹਿਰ 12:50 ਦੇ ਨਤੀਜੇ
ਸੁਨਾਮ
ਸਿਮਰਨਜੀਤ ਸਿੰਘ ਮਾਨ- 34529
ਗੁਰਮੇਲ ਸਿੰਘ (ਆਪ)- 36012
ਗੋਲਡੀ (ਕਾਂਗਰਸ)- 6173
ਢਿੱਲੋਂ (ਭਾਜਪਾ)- 7822
ਰਾਜੋਆਣਾ (ਅਕਾਲੀ)- 5673
ਮਾਲਰੇਕੋਟਲਾ
ਸਿਮਰਨਜੀਤ ਸਿੰਘ ਮਾਨ- 30503
ਗੁਰਮੇਲ ਸਿੰਘ (ਆਪ)- 22402
ਗੋਲਡੀ (ਕਾਂਗਰਸ)- 13030
ਢਿੱਲੋਂ (ਭਾਜਪਾ)- 5412
ਰਾਜੋਆਣਾ (ਅਕਾਲੀ)- 3543
ਦਿੜ੍ਹਬਾ
ਸਿਮਰਨਜੀਤ ਸਿੰਘ ਮਾਨ- 37226
ਗੁਰਮੇਲ ਸਿੰਘ (ਆਪ)- 29673
ਗੋਲਡੀ (ਕਾਂਗਰਸ)- 5122
ਢਿੱਲੋਂ (ਭਾਜਪਾ)- 4873
ਰਾਜੋਆਣਾ (ਅਕਾਲੀ)- 5719
ਸੰਗਰੂਰ
ਸਿਮਰਨਜੀਤ ਸਿੰਘ ਮਾਨ- 27803
ਗੁਰਮੇਲ ਸਿੰਘ (ਆਪ)- 30295
ਗੋਲਡੀ (ਕਾਂਗਰਸ)- 12156
ਢਿੱਲੋਂ (ਭਾਜਪਾ)- 9748
ਰਾਜੋਆਣਾ (ਅਕਾਲੀ)- 3795
ਲਹਿਰਾਗਾਗਾ
ਸਿਮਰਨਜੀਤ ਸਿੰਘ ਮਾਨ- 23349
ਗੁਰਮੇਲ ਸਿੰਘ (ਆਪ)- 26139
ਗੋਲਡੀ (ਕਾਂਗਰਸ)- 6957
ਢਿੱਲੋਂ (ਭਾਜਪਾ)- 9909
ਰਾਜੋਆਣਾ (ਅਕਾਲੀ)- 5100
12:25 ਦੇ ਰੁਝਾਨਾਂ 'ਚ ਮਾਨ ਨੇ ਕੁੱਲ 2,42,488 ਵੋਟਾਂ ਅਤੇ ਗੁਰਮੇਲ ਸਿੰਘ ਨੇ 2,37,645 ਵੋਟਾਂ ਹਾਸਲ ਕੀਤੀਆਂ ਸਨ। ਇਸ ਤੋਂ ਇਲਾਵਾ ਦਲਵੀਰ ਗੋਲਡੀ (ਕਾਂਗਰਸ) 77,546 ਵੋਟਾਂ, ਕੇਵਲ ਢਿੱਲੋ (ਭਾਜਪਾ) 64,237 ਵੋਟਾਂ ਅਤੇ ਕਮਲਦੀਪ ਕੌਰ ਰਾਜੋਆਣਾ (ਅਕਾਲੀ ਦਲ) 42,990 ਵੋਟਾਂ ਹਾਸਲ ਕੀਤੀਆਂ ਸਨ।
12:15 ਦੇ ਰੁਝਾਨਾਂ 'ਚ ਮਾਨ ਨੇ ਹੁਣ ਤੱਕ 2,36,546 ਵੋਟਾਂ ਅਤੇ ਗੁਰਮੇਲ ਸਿੰਘ ਨੇ 2,30,964 ਵੋਟਾਂ ਹਾਸਲ ਕੀਤੀਆਂ ਸਨ।
12:12 ਦੇ ਰੁਝਾਨਾਂ ਮੁਤਾਬਕ ਮਾਨ ਨੇ 2,31,985 ਵੋਟਾਂ ਹਾਸਲ ਕੀਤੀਆਂ ਸਨ ਅਤੇ ਗੁਰਮੇਲ ਸਿੰਘ ਨੇ 2,27,394 ਵੋਟਾਂ ਹਾਸਲ ਕੀਤੀਆਂ ਸਨ।
12:01 ਦੇ ਰੁਝਾਨਾਂ ਮੁਤਾਬਕ ਮਾਨ ਨੇ ਹੁਣ ਤੱਕ 2,30,159 ਵੋਟਾਂ ਹਾਸਲ ਕਰ ਲਈਆਂ ਸਨ ਜਦਕਿ 'ਆਪ' ਉਮੀਦਵਾਰ 2,25,556 ਨੇ ਕੁੱਲ ਵੋਟਾਂ ਹਾਸਲ ਕੀਤੀਆਂ ਸਨ।
11:57 ਦੇ ਰੁਝਾਨਾਂ ਮੁਤਾਬਕ ਮਾਨ ਨੇ 2,16,911 ਵੋਟਾਂ ਹਾਸਲ ਕੀਤੀਆਂ ਸਨ ਜਦਕਿ ਗੁਰਮੇਲ ਸਿੰਘ ਨੇ 2,14,379 ਵੋਟਾਂ ਹਾਸਲ ਕੀਤੀਆਂ ਸਨ।
ਇਸ ਤੋਂ ਪਹਿਲਾਂ ਮਾਨ ਨੂੰ 2,11,179 ਵੋਟਾਂ ਅਤੇ ਗੁਰਮੇਲ ਸਿੰਘ ਨੇ 2,08,110 ਵੋਟਾਂ ਹਾਸਲ ਹੋਈਆਂ ਸਨ।
ਦੱਸ ਦੇਈਏ ਕਿ 11:36 ਦੇ ਰੁਝਾਨਾਂ 'ਚ ਮਾਨ ਨੂੰ 203885 ਵੋਟਾਂ ਅਤੇ ਗੁਰਮੇਲ ਸਿੰਘ ਨੂੰ 200606 ਵੋਟਾਂ ਹਾਸਲ ਹੋਈਆਂ ਸਨ। ਇਸ ਤੋਂ ਪਹਿਲਾਂ ਦੇ ਰੁਝਾਨਾਂ 'ਚ ਸਿਮਰਨਜੀਤ ਮਾਨ 1,94,375 ਵੋਟਾਂ ਮਿਲਿਆ ਸਨ ਜਦਕਿ 'ਆਪ' ਉਮੀਦਵਾਰ ਗੁਰਮੇਲ ਸਿੰਘ ਨੂੰ 1,92,319 ਵੋਟਾਂ ਹਾਸਲ ਹੋਈਆਂ ਸਨ।
ਇਹ ਵੀ ਪੜ੍ਹੋ- ਸੰਗਰੂਰ ਜ਼ਿਮਨੀ ਚੋਣ ਦਾ ਪਹਿਲਾ ਰੁਝਾਨ ਆਇਆ ਸਾਹਮਣੇ, 'ਸਿਮਰਨਜੀਤ ਸਿੰਘ ਮਾਨ' ਸਭ ਤੋਂ ਅੱਗੇ
11:30 ਦੇ ਰੁਝਾਨਾਂ 'ਚ ਮਾਨ ਨੂੰ 1,86,356 ਵੋਟਾਂ ਹਾਸਲ ਹੋਈਆਂ ਸਨ ਜਦਕਿ ਗੁਰਮੇਲ ਸਿੰਘ ਨੇ 1,88,095 ਵੋਟਾਂ ਹਾਸਲ ਕੀਤੀਆਂ ਸਨ।11:15 ਦੇ ਰੁਝਾਨਾਂ ਮੁਤਾਬਕ ਸਿਮਰਜੀਤ ਮਾਨ ਨੇ 1,82,297 ਵੋਟਾਂ ਹਾਸਲ ਕੀਤੀਆਂ ਸਨ ਜਦਕਿ ਗੁਰਮੇਲ ਸਿੰਘ ਨੂੰ 1,76,705 ਵੋਟਾਂ ਹਾਸਲ ਹੋਈਆਂ ਸਨ।
ਦੱਸਣਯੋਗ ਹੈ ਕਿ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੀ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਇਸ ਦੇ ਪਹਿਲੇ ਰੁਝਾਨ 'ਚ ਸ਼੍ਰੋਮਣੀ ਅਕਾਲੀ ਦਲ( ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ 13,030 ਵੋਟਾਂ ਹਾਸਲ ਕਰ ਚੁੱਕੇ ਹਨ। ਇਸ ਤੋਂ ਇਲਾਵਾ 'ਆਪ' ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 11,858 ਵੋਟਾਂ ਹਾਸਲ ਕਰ ਚੁੱਕੇ ਹਨ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।