ਸੰਗਰੂਰ 'ਚ ਭਗਵੰਤ ਮਾਨ ਦੇ ਸਮਰਥਕਾਂ ਨੇ ਕੀਤਾ ਖਹਿਰਾ ਦਾ ਵਿਰੋਧ (ਵੀਡੀਓ)
Thursday, Aug 30, 2018 - 04:48 PM (IST)
ਸੰਗਰੂਰ (ਬੇਦੀ)— ਆਮ ਆਦਮੀ ਪਾਰਟੀ 'ਚ ਚੱਲ ਰਿਹਾ ਘਮਾਸਾਣ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਸੁਖਪਾਲ ਸਿੰਘ ਖਹਿਰਾ ਦੀ ਸੰਗਰੂਰ ਫੇਰੀ ਦੌਰਾਨ ਸਾਹਮਣੇ ਆਇਆ। ਖਹਿਰਾ ਨੇ ਆਪਣੇ ਸਮਰਥਕਾਂ ਨਾਲ ਮੀਟਿੰਗ ਰੱਖੀ ਹੋਈ ਸੀ, ਜਿਸ 'ਚ ਮਾਹੌਲ ਉਦੋਂ ਤਣਾਅਪੂਰਨ ਬਣ ਗਿਆ ਜਦ ਭਗਵੰਤ ਮਾਨ ਦੇ ਸਮਰਥਕ ਨੇ ਕੇਜਰੀਵਾਲ ਦੇ ਹੱਕ ਵਿਚ ਨਾਅਰਾ ਲਗਾਇਆ ਅਤੇ ਸੁਖਪਾਲ ਖਹਿਰਾ ਨੇ ਉਸ ਦੇ ਹੱਥ 'ਚੋਂ ਮਾਈਕ ਖੋ ਲਿਆ, ਜਿਸ 'ਤੇ ਖਹਿਰਾ ਤੇ ਭਗਵੰਤ ਮਾਨ ਦੇ ਸਮਰਥਕਾਂ 'ਚ ਹੱਥੋ-ਪਾਈ ਵੀ ਹੋ ਗਈ। ਇਸ ਮੀਟਿੰਗ ਦੌਰਾਨ ਭਗਵੰਤ ਮਾਨ ਸਮਰਥਕਾਂ ਨੂੰ ਬਾਹਰ ਕੱਢ ਦਿੱਤਾ ਗਿਆ, ਜਿਨ੍ਹਾਂ ਬਾਹਰ ਜਾ ਕੇ ਖਹਿਰਾ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੀਟਿੰਗ ਦੌਰਾਨ ਭੜਕੇ ਖਹਿਰਾ ਸਮਰਥਕਾਂ ਨੇ ਵੀ ਕੇਜਰੀਵਾਲ ਅਤੇ ਭਗਵੰਤ ਮਾਨ ਖਿਲਾਫ ਨਾਅਰੇ ਲਾਏ।