ਸੰਗਰੂਰ ਦੇ 6 ਸਾਲਾ ਬੱਚੇ ਨੇ ਹੱਥ ਛੱਡ ਕੇ ਸਾਇਕਲ ਚਲਾਉਣ ''ਚ ਬਣਾਇਆ ਰਿਕਾਰਡ, ਏਸ਼ੀਆ ਬੁੱਕ ’ਚ ਦਰਜ ਹੋਇਆ ਨਾਂ

Thursday, Sep 02, 2021 - 06:19 PM (IST)

ਸੰਗਰੂਰ ਦੇ 6 ਸਾਲਾ ਬੱਚੇ ਨੇ ਹੱਥ ਛੱਡ ਕੇ ਸਾਇਕਲ ਚਲਾਉਣ ''ਚ ਬਣਾਇਆ ਰਿਕਾਰਡ, ਏਸ਼ੀਆ ਬੁੱਕ ’ਚ ਦਰਜ ਹੋਇਆ ਨਾਂ

ਸੰਗਰੂਰ (ਬੇਦੀ): ਸੰਗਰੂਰ ਦੇ ਛੇ ਸਾਲਾ ਗੁਰਮਤਿ ਸਿੰਘ ਦੋ ਕਿਲੋਮੀਟਰ ਹੱਥ ਛੱਡ ਕੇ ਸਾਇਕਲ ਚਲਾਉਣ ਦਾ ਪੈਂਡਾ 9 ਮਿੰਟਾਂ ਵਿਚ ਤੈਅ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕਰਕੇ ਸੰਗਰੂਰ ਅਤੇ ਪੰਜਾਬ ਦਾ ਨਾਂ ਪੂਰੇ ਭਾਰਤ ਵਿਚ ਚਮਕਾਇਆ ਹੈ।ਉਸ ਦੇ ਪਿਤਾ ਪਰਮਿੰਦਰ ਸਿੰਘ (ਤੈਰਾਕੀ ਕੋਚ) ਅਨੁਸਾਰ ਉਨ੍ਹਾਂ ਦੇ ਬੇਟੇ ਗੁਰਮਤਿ ਸਿੰਘ ਵੱਲੋਂ ਬਣਾਇਆ ਗਿਆ ਇਹ ਰਿਕਾਰਡ ਕੇਵਲ ਭਾਰਤ ਦਾ ਹੀ ਨਹੀਂ ਬਲਕਿ ਏਸ਼ੀਆ ਦਾ ਰਿਕਾਰਡ ਹੈ।

ਇਹ ਵੀ ਪੜ੍ਹੋ : ਮਲੋਟ ’ਚ ਰਿਸ਼ਤਿਆਂ ਦਾ ਘਾਣ, 2 ਪੁੱਤਰਾਂ ਨੇ ਬਜ਼ੁਰਗ ਪਿਓ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ

ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਮਵੀਰ ਵੱਲੋਂ ਇਸ ਬੱਚੇ ਨੂੰ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਆਈ ਟਰਾਫੀ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਬੱਚੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੇਵਲ ਹੱਥ ਛੱਡ ਕੇ ਸਾਈਕਲ ਹੀ ਨਹੀਂ ਚਲਾਉਂਦਾ ਬਲਕਿ ਤੈਰਾਕੀ ਦਾ ਵੀ ਵਧੀਆ ਖਿਡਾਰੀ ਹੈ। ਉਨ੍ਹਾਂ ਦੱਸਿਆ ਕਿ ਭੰਗੜੇ ਦੇ ਵਿਚ ਵੀ ਇਸ ਬੱਚੇ ਨੇ ਕਈ ਮਾਅਰਕੇ ਮਾਰੇ ਹਨ। ਬੱਚੇ  ਦੇ ਪਿਤਾ ਨੇ ਦੱਸਿਆ ਕਿ ਬੱਚੇ ਦੀ ਗਿੰਨੀਜ਼ ਬੁੱਕ ਆਫ਼ ਰਿਕਾਰਡਜ਼ ਲਈ ਤਿਆਰੀ ਕਰਵਾਈ ਜਾ ਰਹੀ ਹੈ।ਇਸ ਮੌਕੇ ਬੱਚੇ ਦੇ ਦਾਦਾ ਨਛੱਤਰ ਸਿੰਘ ਭੰਗੜਾ ਕੋਚ ਹਰਪ੍ਰੀਤ ਸਿੰਘ ਵੀ ਮੌਜੂਦ ਸਨ।

ਇਹ ਵੀ ਪੜ੍ਹੋ :  ਵੱਡੀ ਖ਼ਬਰ: ਧਮਕੀਆਂ ਮਿਲਣ ਤੋਂ ਬਾਅਦ ਰੁਲਦੂ ਸਿੰਘ ਮਾਨਸਾ ਨੂੰ ਮਿਲੀ ਸੁਰੱਖਿਆ


author

Shyna

Content Editor

Related News