ਸੰਗਰੂਰ,ਬਰਨਾਲਾ 'ਚ ਅਕਾਲੀ ਦਲ ਲਈ ਚੁਣੌਤੀ ਖੜ੍ਹੀ ਕਰ ਸਕਦੈ ਢੀਂਡਸਾ ਪਰਿਵਾਰ

01/07/2020 4:10:29 PM

ਸੰਗਰੂਰ (ਵਿਵੇਕ ਸਿੰਧਵਾਨੀ) : ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਦੇ ਵਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਜ਼ਿਲਾ ਸੰਗਰੂਰ ਅਤੇ ਬਰਨਾਲਾ ਵਿਚ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਖਾਲੀਪਣ ਜਿਹਾ ਪੈਦਾ ਹੋ ਗਿਆ ਹੈ, ਕਿਉਂਕਿ ਢੀਂਡਸਾ ਪਰਿਵਾਰ ਸੰਗਰੂਰ ਅਤੇ ਬਰਨਾਲਾ ਵਿਚ ਪੂਰੀ ਤਰ੍ਹਾਂ ਨਾਲ ਸਰਗਰਮ ਸੀ। ਵਰਕਰ ਵੀ ਨਿੱਜੀ ਤੌਰ ਤੇ ਢੀਂਡਸਾ ਪਰਿਵਾਰ ਨਾਲ ਜੁੜੇ ਹੋਏ ਹਨ।

ਉਥੇ ਹੀ ਅਕਾਲੀ ਦਲ ਕੋਲ ਜ਼ਿਲਾ ਸੰਗਰੂਰ ਅਤੇ ਬਰਨਾਲਾ ਵਿਚ ਢੀਂਡਸਾ ਪਰਿਵਾਰ ਦੇ ਕੱਦ ਦਾ ਕੋਈ ਨੇਤਾ ਨਹੀਂ ਹੈ, ਜੋ ਇਨ੍ਹਾਂ ਜ਼ਿਲਿਆਂ ਵਿਚ ਅਕਾਲੀ ਦਲ ਨੂੰ ਪਰਮੋਟ ਕਰ ਸਕੇ। ਪਹਿਲਾਂ ਸੁਖਦੇਵ ਸਿੰਘ ਢੀਂਡਸਾ ਤੇ ਹੁਣ ਪਰਮਿੰਦਰ ਸਿੰਘ ਢੀਂਡਸਾ ਵਲੋਂ ਜੋ ਆਪਣੀ ਕੋਠੀ ਵਿਚ ਵਰਕਰ ਬੁਲਾਏ ਗਏ ਸਨ, ਉਸ ਛੋਟੇ ਜਿਹੇ ਸੱਦੇ 'ਤੇ ਹੀ ਭਾਰੀ ਗਿਣਤੀ ਵਿਚ ਵਰਕਰ ਉਨ੍ਹਾਂ ਕੋਲ ਪੁੱਜੇ ਗਏ ਸਨ, ਜਿਸ ਕਾਰਨ ਅਕਾਲੀ ਦਲ ਨੂੰ ਆਉਣ ਵਾਲੇ ਦਿਨਾਂ ਵਿਚ ਦੋਵਾਂ ਜ਼ਿਲਿਆਂ ਵਿਚ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਹੁਣ ਜਾਂ ਤਾਂ ਅਕਾਲੀ ਦਲ ਢੀਂਡਸਾ ਪਰਿਵਾਰ ਨੂੰ ਮਨਾ ਕੇ ਫਿਰ ਤੋਂ ਅਕਾਲੀ ਦਲ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਕਰੇ। ਕਿਉਂਕਿ ਢੀਂਡਸਾ ਪਰਿਵਾਰ ਵੀ ਅਕਾਲੀ ਦਲ ਨੂੰ ਛੱਡਣਾ ਨਹੀਂ ਚਾਹੁੰਦਾ। ਉਹ ਤਾਂ ਸਿਰਫ ਸੁਖਬੀਰ ਬਾਦਲ ਵਲੋਂ ਢੀਂਡਸਾ ਪਰਿਵਾਰ ਨੂੰ ਅੱਖੋਂ ਓਹਲੇ ਕਰਨ 'ਤੇ ਹੀ ਨਾਰਾਜ਼ ਹੈ। ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਕੀ ਬਾਦਲ ਪਰਿਵਾਰ ਢੀਂਡਸਾ ਪਰਿਵਾਰ ਨੂੰ ਮਨਾਉਣ ਵਿਚ ਸਫਲ ਰਹਿੰਦਾ ਹੈ ਜਾਂ ਨਹੀਂ।

ਦੱਸ ਦੇਈਏ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਕਾਫੀ ਸਮੇਂ ਤੋਂ ਨਾਰਾਜ਼ ਚੱਲੇ ਆ ਰਹੇ ਹਨ। ਪਹਿਲਾਂ ਉਨ੍ਹਾਂ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਸੀ ਅਤੇ ਪਾਰਟੀ ਵਿਚ ਸਾਰੀਆਂ ਗਤੀਵਿਧੀਆਂ ਬੰਦ ਕਰ ਦਿੱਤੀਆਂ ਸਨ, ਜਿਸ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਵਿਧਾਇਕ ਦਲ ਦਾ ਨੇਤਾ ਬਣਾ ਦਿੱਤਾ ਗਿਆ ਪਰ ਪਰਮਿੰਦਰ ਸਿੰਘ ਢੀਂਡਸਾ ਦੁਚਿੱਤੀ ਵਿਚ ਸਨ ਕਿ ਉਹ ਪਾਰਟੀ ਨਾਲ ਜਾਣ ਜਾਂ ਆਪਣੇ ਪਿਤਾ ਨਾਲ। ਅਖੀਰ ਵਿਚ ਉਨ੍ਹਾਂ ਨੇ ਆਪਣੇ ਪਿਤਾ ਨਾਲ ਜਾਣ ਦਾ ਫੈਸਲਾ ਕਰ ਲਿਆ ਅਤੇ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਤੋਂ ਅਸਤੀਫਾ ਦੇ ਦਿੱਤਾ।


cherry

Content Editor

Related News