ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵੱਲੋਂ ਆਈ. ਏ. ਐੱਸ. ਖ਼ੁਸ਼ਬੂ ਗੁਪਤਾ ਦਾ ਵਿਸ਼ੇਸ਼ ਸਨਮਾਨ

04/22/2019 4:11:00 AM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਬਰਨਾਲਾ ਦੀ ਖ਼ੁਸ਼ਬੂ ਗੁਪਤਾ ਵੱਲੋਂ ਸਿਵਲ ਸਰਵਿਸਿਜ਼ ’ਚੋਂ 80ਵਾਂ ਰੈਂਕ ਪ੍ਰਾਪਤ ਕਰਨ ’ਤੇ ਉਸ ਨੂੰ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦੇ ਐੱਮ. ਡੀ. ਰਣਪ੍ਰੀਤ ਸਿੰਘ ਅਤੇ ਪ੍ਰਿੰਸੀਪਲ ਕਰਨਲ ਸ੍ਰੀ ਨਿਵਾਸਲੂ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਜਾਣਕਾਰੀ ਅਨੁਸਾਰ ਖ਼ੁਸ਼ਬੂ ਗੁਪਤਾ ਸਪੁੱਤਰੀ ਡਾ. ਵਿਪਨ ਕੁਮਾਰ ਗੁਪਤਾ, ਜੋ ਕਿ ਕਸਬਾ ਭਦੌਡ਼ ਦੀ ਵਸਨੀਕ ਹੈ, ਜਿਸ ਨੇ 12 ਤੱਕ ਦੀ ਮੁੱਢਲੀ ਸਿੱਖਿਆ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌਡ਼ ਤੋਂ ਪ੍ਰਾਪਤ ਕੀਤੀ ਸੀ। ਖ਼ੁਸ਼ਬੂ ਗੁਪਤਾ ਦਾ ਕਹਿਣਾ ਹੈ ਕਿ ਦ੍ਰਿਡ਼ ਇਰਾਦਿਆਂ ਨਾਲ ਹਰ ਮੰਜ਼ਿਲ ਫਤਿਹ ਕੀਤੀ ਜਾ ਸਕਦੀ ਹੈ ਅਤੇ ਕਿਸੇ ਵੀ ਇਮਾਰਤ ਨੂੰ ਮਜ਼ਬੂਤ ਬਣਾਉਣ ਲਈ ਉਸ ਦੀ ਨੀਂਹ ਮਜ਼ਬੂਤ ਹੋਣੀ ਚਾਹੀਦੀ ਹੈ। ਠੀਕ ਇਸੇ ਤਰ੍ਹਾਂ ਮੇਰੀ ਕਾਮਯਾਬੀ ਦਾ ਮੁੱਖ ਸਿਹਰਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌਡ਼ ਨੂੰ ਜਾਂਦਾ ਹੈ, ਜਿਸ ਨੂੰ ਮੈਂ ਕਦੇ ਵੀ ਭੁੱਲਾ ਨਹੀਂ ਸਕਦੀ। ਇਸ ਤੋਂ ਇਲਾਵਾ ਖ਼ੁਸ਼ਬੂ ਗੁਪਤਾ ਨੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਾਪਤ ਕਰਨ ਲਈ ਮਿਹਨਤ ’ਤੇ ਜ਼ੋਰ ਦੇਣ ਦੀ ਸਿੱਖਿਆ ਦਿੱਤੀ। ਅੰਤ ’ਚ ਸਕੂਲ ਪ੍ਰਿੰਸੀਪਲ, ਸਮੂਹ ਸਟਾਫ ਅਤੇ ਬੱਚਿਆਂ ਵੱਲੋਂ ਖ਼ੁਸ਼ਬੂ ਗੁਪਤਾ ਦਾ ਸਕੂਲ ਆਉਣ ’ਤੇ ਧੰਨਵਾਦ ਕੀਤਾ ਗਿਆ।

Related News