‘ਸਿਹਤਮੰਦ ਤੇ ਉਜਵੱਲ ਭਵਿੱਖ ਲਈ ਖੇਡਾਂ ਜ਼ਰੂਰੀ’

Monday, Apr 08, 2019 - 04:00 AM (IST)

‘ਸਿਹਤਮੰਦ ਤੇ ਉਜਵੱਲ ਭਵਿੱਖ ਲਈ ਖੇਡਾਂ ਜ਼ਰੂਰੀ’
ਸੰਗਰੂਰ (ਜ਼ਹੂਰ)-ਸਿਹਤਮੰਦ ਅਤੇ ਉਜਵੱਲ ਭਵਿੱਖ ਲਈ ਖੇਡਾਂ ਜ਼ਰੂਰੀ ਹਨ, ਜਿਸ ਨਾਲ ਖਿਡਾਰੀਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ, ਉੱਥੇ ਆਪਸੀ ਸਦਭਾਵ ਨੂੰ ਉਤਸ਼ਾਹਿਤ ਕਰਦੀਆਂ ਹਨ। ਇਸ ਲਈ ਖਿਡਾਰੀਆਂ ਨੂੰ ਖੇਡ ਦੇ ਮੈਦਾਨ ’ਚ ਜਿੱਤ-ਹਾਰ ਦੀ ਭਾਵਨਾ ਨਹੀਂ ਬਲਕਿ ਸੱਚੀ ਖੇਡ ਭਾਵਨਾ ਤੋਂ ਹੀ ਖੇਡ ਦੇ ਮੈਦਾਨ ’ਚ ਉਤਰਨਾ ਚਾਹੀਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਲੋਹਾਰ ਵੈੱਲਫੇਅਰ ਐਂਡ ਸਪੋਰਟਸ ਕਲੱਬ (ਰਜਿ.) ਮਾਲੇਰਕੋਟਲਾ ਵੱਲੋਂ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਕੌਂਸਲਰ ਫਾਰੂਕ ਅਨਸਾਰੀ ਤੇ ਪੰਜਾਬ ਵਕਫ ਬੋਰਡ ਦੇ ਮੈਂਬਰ ਤੇ ਨਗਰ ਕੌਂਸਲ ਮਾਲੇਰਕੋਟਲਾ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਇਜ਼ਾਜ਼ ਆਲਮ ਨੇ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਨੌਜਵਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਟੂਰਨਾਮੈਂਟ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਮਾਡ਼ੀਆਂ ਕੁਰੀਤੀਆਂ ਤੋਂ ਦੂਰ ਰੱਖਣ ਲਈ ਇਸ ਤਰ੍ਹਾਂ ਦੇ ਉਪਰਾਲੇ ਅਤਿ ਜ਼ਰੂਰੀ ਹਨ। ਉਨ੍ਹਾਂ ਨੇ ਕਲੱਬ ਨੂੰ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਨੇਕ ਕੰਮਾਂ ਲਈ ਹਰ ਸੰਭਵ ਸਹਾਇਤਾ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਕਲੱਬ ਦੇ ਪ੍ਰਧਾਨ ਮੁਹੰਮਦ ਇਮਰਾਨ ਖਿਲਜੀ, ਮਨਜ਼ੂਰ ਚੋਹਾਨ, ਅਬਦੁਲ ਰੱਜਾਕ (ਜਾਕੀ), ਮੁਹੰਮਦ ਮਹਿਮੂਦ, ਮੁਹੰਮਦ ਅਖਲਾਕ (ਲਾਖਾ), ਮੁਹੰਮਦ ਸਿੱਦੀਕ ਚੋਹਾਨ, ਮੁਹੰਮਦ ਫਾਰੂਕ ਚੋਹਾਨ, ਮੁਹੰਮਦ ਰਾਸ਼ਿਦ ਖਿਲਜੀ, ਮੁਹੰਮਦ ਅਖਲਾਕ, ਨਦੀਮ ਅਹਿਮਦ, ਮੁਹੰਮਦ ਨਾਸਿਰ, ਮੁਹੰਮਦ ਨਈਮ ਆਦਿ ਹਾਜ਼ਰ ਸਨ। ਇਸ ਤਰ੍ਹਾਂ ਰਿਹਾ ਫਾਈਨਲ ਮੈਚ ਦਾ ਨਤੀਜਾ ਸ਼ਾਦਾਬ ਖਿਲਜੀ ਦੀ ਟੀਮ 08 ਓਵਰਾਂ ’ਚ 72 ਦੌਡ਼ਾਂ ਬਣਾ ਕੇ ਫਸਟ ਇਰਫਾਨ ਖਿਲਜੀ ਦੀ ਟੀਮ 08 ਓਵਰਾਂ ’ਚ 71 ਦੌਡ਼ਾਂ ਬਣਾ ਕੇ ਸੈਕਿੰਡ ਮੈਨ ਆਫ ਦਿ ਮੈਚ ਬੈਸਟ ਬਾਲਰ ਆਜ਼ਮ ਕਪੂਰ ਮੁਹੰਮਦ ਹਾਸ਼ਿਮ

Related News