ਸੰਗਰੂਰ ਲੋਕ ਸਭਾ ਸੀਟ ਤੋਂ ਪਰਮਿੰਦਰ ਢੀਂਡਸਾ ਭਾਰੀ ਬਹੁਮਤ ਨਾਲ ਜਿੱਤਣਗੇ : ਕੀਤੂ
Sunday, Apr 07, 2019 - 04:22 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਸੰਗਰੂਰ ਲੋਕ ਸਭਾ ਸੀਟ ਤੋਂ ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਭਾਰੀ ਬਹੁਮਤ ਨਾਲ ਜਿੱਤਣਗੇ। ਇਹ ਸ਼ਬਦ ਜ਼ਿਲਾ ਦਿਹਾਤੀ ਅਕਾਲੀ ਦਲ ਦੇ ਪ੍ਰਧਾਨ ਅਤੇ ਬਰਨਾਲਾ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਸ਼੍ਰੀ ਢੀਂਡਸਾ ਨੂੰ ਸੰਗਰੂਰ ਤੋਂ ਅਕਾਲੀ ਦਲ ਦੀ ਟਿਕਟ ਮਿਲਣ ’ਤੇ ਵਰਕਰਾਂ ਵਿਚ ਭਾਰੀ ਜੋਸ਼ ਹੈ। ਢੀਂਡਸਾ ਪਰਿਵਾਰ ਦੀ ਸੰਗਰੂਰ ਅਤੇ ਬਰਨਾਲਾ ਜ਼ਿਲੇ ਨੂੰ ਬਹੁਤ ਦੇਣ ਹੈ। ਢੀਂਡਸਾ ਪਰਿਵਾਰ ਦੀ ਅਗਵਾਈ ’ਚ ਜ਼ਿਲਾ ਸੰਗਰੂਰ ਅਤੇ ਜ਼ਿਲਾ ਬਰਨਾਲਾ ਵਿਚ ਬਹੁਤ ਵਿਕਾਸ ਕੰਮ ਹੋਏ ਹਨ। ਪਰਮਿੰਦਰ ਸਿੰਘ ਢੀਂਡਸਾ ਨਰਮ ਖਿਆਲ ਦੇ ਵਿਅਕਤੀ ਹਨ। ਉਹ ਇਲਾਕੇ ਦੇ ਲੋਕਾਂ ਦੀ ਗੱਲ ਬਡ਼ੇ ਧਿਆਨ ਨਾਲ ਸੁਣਦੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਫੌਰੀ ਤੌਰ ’ਤੇ ਹੱਲ ਕਰਵਾਉਂਦੇ ਹਨ। ਇਸ ਲਈ ਇਲਾਕੇ ਦੇ ਲੋਕ ਉਨ੍ਹਾਂ ਨੂੰ ਚਾਹੁੰਦੇ ਹਨ। ਇਸ ਸਮੇਂ ਜ਼ਿਲਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਰਮਿੰਦਰ ਸਿੰਘ ਰੰਮੀ ਢਿੱਲੋਂ, ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਸ਼ੋਰੀ, ਜ਼ਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਸੈਨਿਕ ਵਿੰਗ ਦੇ ਪ੍ਰਧਾਨ ਗੁਜਿੰਦਰ ਸਿੰਘ ਸਿੱਧੂ, ਜਤਿੰਦਰ ਜਿੰਮੀ, ਕੌਂਸਲਰ ਤੇਜਿੰਦਰ ਸਿੰਘ ਸੋਨੀ ਜਾਗਲ, ਯਾਦਵਿੰਦਰ ਸਿੰਘ ਬਿੱਟੂ, ਅਮਰਦੀਪ ਸਿੰਘ ਢਿੱਲੋਂ, ਪ੍ਰਗਟ ਲਾਡੀ ਝਲੂਰ, ਹਿੰਦੂ ਵਿੰਗ ਦੇ ਪ੍ਰਧਾਨ ਰਾਜੀਵ ਲੂਬੀ, ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਨੀਰਜ ਗਰਗ, ਸੀਨੀਅਰ ਅਕਾਲੀ ਆਗੂ ਰਾਜ ਕੁਮਾਰ ਧੌਲਾ, ਰੂਬਲ ਗਿੱਲ ਕੈਨੇਡਾ, ਰਾਜੀਵ ਵਰਮਾ ਰਿੰਪੀ, ਹਰਭਜਨ ਸਿੰਘ ਭੱਜੀ, ਚਰਨਜੀਤ ਸਿੰਘ ਸਿੱਧੂ, ਰਣਜੀਤ ਸਿੰਘ ਮੱਘਰ, ਜਰਨੈਲ ਸਿੰਘ ਛਲੂ, ਕੁਲਵੀਰ ਸਿੰਘ ਮਾਨ, ਗੁਰਪ੍ਰੀਤ ਸਿੰਘ ਸੋਨੀ, ਨਾਜਰ ਸਿੰਘ ਖਰਡ਼ਵਾਲ, ਰਵਿੰਦਰ ਸਿੰਘ ਨੀਲੂ ਬਡਬਰ, ਹੈਪੀ ਐੱਮ. ਸੀ. ਆਦਿ ਹਾਜ਼ਰ ਸਨ।