ਹਰਮਨ ਬਾਜਵਾ ਨੇ ਪ੍ਰਧਾਨ ਪੱਪਨੀ ਨੂੰ ਸੀਟ ’ਤੇ ਬਿਠਾਇਆ
Tuesday, Apr 02, 2019 - 04:10 AM (IST)

ਸੰਗਰੂਰ (ਬਾਂਸਲ)- ਦਿ ਗੁਰੂ ਨਾਨਕ ਟਰੱਕ ਆਪ੍ਰੇਟਰ ਵੈੱਲਫੇਅਰ ਐਸੋ. ਦੇ ਇਸ ਸਾਲ ਲਈ ਭਗਵੰਤ ਸਿੰਘ ਪੱਪਨੀ ਨੂੰ ਮੈਡਮ ਦਾਮਨ ਥਿੰਦ ਬਾਜਵਾ ਵੱਲੋਂ ਪ੍ਰਧਾਨ ਬਣਾਉਨ ਤੋਂ ਬਾਅਦ ਸ੍ਰੀ ਗੁਰੂ ਮਹਾਰਾਜ ਜੀ ਦੇ ਸ਼ੁਕਰਾਨਾ ਕੀਤਾ ਗਿਆ ਅਤੇ ਪਾਠ ਦਾ ਭੋਗ ਵੀ ਪਾਇਆ ਗਿਆ ਅਤੇ ਉਸ ਤੋਂ ਬਾਅਦ ਹਰਮਨ ਬਾਜਵਾ ਸਕੱਤਰ ਪੰਜਾਬ ਕਾਂਗਰਸ ਅਤੇ ਸਾਬਕਾ ਟਰੱਕ ਯੂਨੀਅਨ ਬਲਜੀਤ ਖਡਿਆਲ ਦੀ ਮੌਜੂਦਗੀ ’ਚ ਟਰੱਕ ਆਪ੍ਰੇਟਰਾਂ ਨਾਲ ਕੁਰਸੀ ’ਤੇ ਬਿਠਾਇਆ ਗਿਆ। ਜ਼ਿਕਰਯੋਗ ਹੈ ਕਿ ਭਗਵੰਤ ਪੱਪਨੀ ਪਹਿਲਾਂ ਵੀ ਪ੍ਰਧਾਨ ਰਹਿ ਚੁੱਕੇ ਹਨ। ਇਸ ਮੌਕੇ ਹਰਮਨ ਬਾਜਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਟਰੱਕ ਆਪ੍ਰੇਟਰਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਟਰੱਕ ਆਪ੍ਰੇਟਰਾਂ ਦੀ ਮੀਟਿੰਗ ਤੋਂ ਬਾਅਦ ਭਗਵੰਤ ਪੱਪਨੀ ਨੂੰ ਪ੍ਰਧਾਨ ਬਣਾਇਆ ਹੈ ਅਤੇ ਉਹ ਹਰ ਤਰੀਕੇ ਨਾਲ ਟਰੱਕ ਆਪ੍ਰੇਟਰਾਂ ਲਈ ਕੰਮ ਕਰਨਗੇ। ਇਸ ਮੌਕੇ ਸੰਤ ਪ੍ਰਕਾਸ਼ ਸਿੰਘ ਸੇਖੋਂ ਮੁਨਸ਼ੀ ਨੇ ਦੱਸਿਆ ਕਿ ਇਸ ਮੌਕੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਗਿਆ ਤੇ ਪਾਠ ਦਾ ਭੋਗ ਵੀ ਪਾਇਆ ਗਿਆ। ਇਸ ਸਮੇਂ ਭਗਵੰਤ ਪੱਪਨੀ ਨੂੰ ਸਨਮਾਨਤ ਕੀਤਾ ਗਿਆ। ਇਸ ਦੌਰਾਨ ਹਰਮਨ ਬਾਜਵਾ ਸਕੱਤਰ ਪੰਜਾਬ, ਹਰਿੰਦਰ ਲਖਮੀਰਵਾਲਾ, ਜਗਦੇਵ ਸਰਪੰਚ, ਜਗਪਾਲ ਸ਼ਾਹਪੁਰ ਕਲਾਂ ਦਿਹਾਤੀ ਬਲਾਕ ਪ੍ਰਧਾਨ, ਸੋਨੀ ਖਡਿਆਲਿਆ, ਸ਼ਿੰਗਾਰਾ ਈਲਵਾਲ ਵਿਜੈ ਕਤਿਆਲ, ਮੱਖਣ ਸਿੰਘ, ਦਰਸ਼ਨ ਕੁਮਾਰ, ਕਾਲੀ ਕਤਿਆਲ, ਮਨੋਜ ਕਤਿਆਲ, ਮੱਖਨ ਕੋਕੋਮਾਜਰੀ, ਦਲੀਪ ਸਿੰਘ, ਹਰਭਜਨ ਸਿੰਘ, ਗੁਰਦੀਪ ਸਿੰਘ ਆਦਿ ਮੌਜੂਦ ਸੀ।