2 ਰੋਜ਼ਾ ਯੁਵਕ ਮੇਲਾ ਧੂਮ-ਧਾਮ ਨਾਲ ਸੰਪੰਨ

Wednesday, Mar 27, 2019 - 04:04 AM (IST)

2 ਰੋਜ਼ਾ ਯੁਵਕ ਮੇਲਾ ਧੂਮ-ਧਾਮ ਨਾਲ  ਸੰਪੰਨ
ਸੰਗਰੂਰ (ਬੇਦੀ)-ਯੁਵਕ ਸੇਵਾਵਾਂ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦੀ ਸਰਪ੍ਰਸਤੀ ਹੇਠ ਮਾਡਰਨ ਕਾਲਜ ਬੀਰ ਕਲਾਂ ਵਿਖੇ ਜ਼ਿਲਾ ਪੱਧਰੀ ਦੋ ਦਿਨਾ ਯੁਵਕ ਮੇਲਾ ਕਰਵਾਇਆ ਗਿਆ। ਇਸ ਮੇਲੇ ਦਾ ਉਦਘਾਟਨ ਸੁਭਾਸ਼ ਚੰਦਰਾ ਏ. ਡੀ. ਸੀ . (ਡੀ) ਅਤੇ ਯੁਵਕ ਸੇਵਾਵਾਂ ਵਿਭਾਗ ਸੰਗਰੂਰ ਦੇ ਸਹਾਇਕ ਡਾਇਰੈਕਟਰ ਅਰੁਣ ਕੁਮਾਰ ਵੱਲੋਂ ਸ਼ਮ੍ਹਾ ਰੌਸ਼ਨ ਕਰ ਕੇ ਕੀਤਾ ਗਿਆ। ਮੇਲੇ ਦੇ ਪ੍ਰਬੰਧਕੀ ਸਕੱਤਰ ਸੁਰਿੰਦਰ ਸਿੰਘ ਭਰੂਰ ਤੇ ਕਾਲਜ ਚੇਅਰਮੈਨ ਰਵਿੰਦਰ ਬਾਂਸਲ ਨੇ ਦੱਸਿਆ ਕਿ ਪਹਿਲੇ ਦਿਨ ਦੇ ਮੁਕਾਬਲਿਆਂ ’ਚ ਫੁਲਕਾਰੀ ਕੱਢਣ ਵਿਚ ਅਕਾਲ ਕਾਲਜ ਮਸਤੂਆਣਾ, ਨਾਲੇ ਬੁਣਨ ਵਿਚ ਮਾਡਰਨ ਕਾਲਜ ਬੀਰ ਕਲਾਂ ਦੀ ਮਨਪ੍ਰੀਤ ਕੌਰ, ਪੱਖੀ ਬੁਣਨ ਵਿਚ ਮਾਡਰਨ ਕਾਲਜ ਸ਼ੇਰਗਡ਼੍ਹ ਚੀਮਾ, ਲੋਕ ਗੀਤ ’ਚ ਸ਼ਹੀਦ ਊਧਮ ਸਿੰਘ ਕਾਲਜ, ਬੇਕਾਰ ਵਸਤੂਆਂ ਦਾ ਸਦਉਪਯੋਗ ਵਿਚ ਅਕਾਲ ਡਿਗਰੀ ਕਾਲਜ ਸੰਗਰੂਰ, ਮੋਨੋ ਐਕਟਿੰਗ ਵਿਚ ਅਕਾਲ ਕਾਲਜ ਮਸਤੂਆਣਾ, ਕਵਿਸ਼ਰੀ ਵਿਚ ਕਾਲਜ ਮੂਨਕ, ਪੀਡ਼ੀ ਬੁਨਣ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਅਤੇ ਛਿੱਕੂ ਬੁਣਨ ’ਚ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਦੀਆਂ ਟੀਮਾਂ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਗਿੱਧੇ ਦੇ ਮੁਕਾਬਲੇ ਵਿੱਦਿਆ ਸਾਗਰ ਕਾਲਜ ਧੂਰੀ ਪਹਿਲੇ ਤੇ ਮਾਡਰਨ ਕਾਲਜ ਬੀਰ ਕਲਾਂ ਦੀ ਟੀਮ ਦੂਜੇ ਸਥਾਨ ’ਤੇ ਰਹੀ। ਦੂਸਰੇ ਦਿਨ ਦੇ ਮੁਕਾਬਲਿਆਂ ’ਚ ਭਾਸ਼ਣ ਮੁਕਾਬਲੇ ’ਚੋਂ ਜੀ. ਟੀ. ਬੀ. ਕਾਲਜ ਲਹਿਲ ਨੇ ਪਹਿਲਾ ਅਤੇ ਬਾਬਾ ਪਰਮਾਨੰਦ ਵਿੱਦਿਆਲਿਆ ਜਖੇਪਲ ਤੇ ਜੇਜੀ ਕਾਲਜ ਗੁਰਨੇ ਨੇ ਦੂਜਾ, ਪੁਰਾਤਨ ਪਹਿਰਾਵੇ ’ਚੋਂ ਜੀ. ਟੀ. ਬੀ. ਕਾਲਜ ਲਹਿਲ ਨੇ ਪਹਿਲਾ ਤੇ ਜੇਜੀ ਕਾਲਜ ਗੁਰਨੇ ਨੇ ਦੂਜਾ, ਲੋਕ ਸਾਜ ’ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਨੇ ਪਹਿਲਾ, ਭੰਗਡ਼ੇ ਦੇ ਮੁਕਾਬਲੇ ’ਚੋਂ ਭਾਨਾ ਰਾਮ ਕਲੱਬ ਸੁਨਾਮ ਨੇ ਪਹਿਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮੇਲੇ ਦੌਰਾਨ ਫਿਲਮੀ ਕਲਾਕਾਰ ਅਨਮੋਲ ਵਰਮਾ, ਫਿਲਮੀ ਲੇਖਕ ਰਾਜੂ ਵਰਮਾ, ਰਿਐਲਿਟੀ ਸ਼ੋਅ ਰਾਈਜ਼ਿੰਗ ਸਟਾਰ ਦੇ ਪ੍ਰਤੀਯੋਗੀ ਹਰਮਨ ਸਿੰਘ, ਗੀਤਕਾਰ ਮੱਟ ਸ਼ੇਰੋਂ ਤੇ ਗਾਇਕ ਤੇ ਗੀਤਕਾਰ ਪ੍ਰੀਤ ਸੰਘਰੇਡ਼ੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੇਲੇ ਦਾ ਮੰਚ ਸੰਚਾਲਨ ਕਰਦਿਆਂ ਜਸਵਿੰਦਰ ਚਾਹਲ ਨੇ ਆਪਣੀ ਤੁਕਬੰਦੀ ਰਾਹੀਂ ਦਰਸ਼ਕਾਂ ਨੂੰ ਕੀਲੀ ਰੱਖਿਆ। ਮੁਕਾਬਲਿਆਂ ਦੇ ਜੱਜਾਂ ਦੀ ਭੂਮਿਕਾ ਹਰਮਨਦੀਪ ਸਿੰਘ ਢਿੱਲੋਂ, ਮਨਜੀਤ ਸਿੰਘ, ਭਗਵਾਨ ਹਾਂਸ, ਜਗਵੀਰ ਸਿੰਘ ਤੇ ਮੈਡਮ ਰਸ਼ਮੀ ਵੱਲੋਂ ਨਿਭਾਈ ਗਈ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਨ ਵਜੋਂ ਕਮਲਜੀਤ ਸਿੰਘ ਢੀਂਡਸਾ ਸਾਬਕਾ ਮੇਅਰ ਕੌਂਸਲ ਈਲਿੰਗ ਲੰਡਨ ਵੱਲੋਂ ਕੀਤੀ ਗਈ। ਇਸ ਸਮੇਂ ਪ੍ਰਿੰਸੀਪਲ ਵੀ. ਕੇ. ਰਾਏ, ਪ੍ਰਿੰਸੀਪਲ ਰਾਜਿੰਦਰ ਗੁਪਤਾ, ਅਵਤਾਰ ਸਿੰਘ ਪ੍ਰਧਾਨ ਨਗਰ ਪੰਚਾਇਤ ਚੀਮਾ, ਸਤਿਗੁਰ ਸਿੰਘ ਵਾਲੀਆ, ਨਰਿੰਦਰ ਸਿੰਘ ਚਹਿਲ, ਬਹਾਦਰ ਸਿੰਘ ਸੰਧੂ, ਕਾਨੂੰਗੋ ਹੰਸਰਾਜ ਸਿੰਘ, ਪਟਵਾਰੀ ਰਾਮਪਾਲ ਸਿੰਘ, ਮਲਕੀਤ ਸਿੰਘ ਗਾਂਧੀ, ਕਮਲੇਸ਼ ਕੁਮਾਰੀ ਯੁਵਕ ਸੇਵਾਵਾਂ ਸੰਗਰੂਰ ਸ਼ਾਮਲ ਸਨ।

Related News