ਮੋਗਾ ਜ਼ਿਲੇ ਦੇ ਰਹਿਣ ਵਾਲੇ ਯੂਥ ਅਕਾਲੀ ਦਲ ਦੇ ਆਗੂ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਠੋਕਿਆ ਦਾਅਵਾ
Tuesday, Mar 26, 2019 - 04:21 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) -ਸੰਗਰੂਰ ਲੋਕ ਸਭਾ ਸੀਟ ਤੋਂ ਜੇਕਰ ਅਕਾਲੀ ਦਲ ਦੀ ਟਿਕਟ ’ਤੇ ਕੋਈ ਉਮੀਦਵਾਰ ਲਡ਼ਨ ਲਈ ਤਿਆਰ ਨਹੀਂ ਤਾਂ ਮੈਂ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲਡ਼ਨ ਲਈ ਤਿਆਰ ਹਾਂ। ਇਹ ਸ਼ਬਦ ਯੂਥ ਅਕਾਲੀ ਦਲ ਦੇ ਕੌਮੀ ਉਪ ਪ੍ਰਧਾਨ ਖਨਮੁੱਖ ਭਾਰਤੀ ਨੇ ਇਕ ਹੋਟਲ ’ਚ ਪ੍ਰੈਸ ਕਾਨਫਰੰਸ ’ਚ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਬੇਸ਼ੱਕ ਮੈਂ ਮੋਗੇ ਜ਼ਿਲੇ ਦੇ ਪਿੰਡ ਪੱਤੋ ਹੀਰਾ ਸਿੰਘ ਦਾ ਰਹਿਣ ਵਾਲਾ ਹਾਂ। ਪਹਿਲਾਂ ਸਾਡਾ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਸੰਗਰੂਰ ਲੋਕ ਸਭਾ ਹਲਕੇ ਦਾ ਹੀ ਹਿੱਸਾ ਹੁੰਦਾ ਸੀ। ਇਸ ਲਈ ਮੈਂ ਇਸ ਹਲਕੇ ’ਚ ਬਹੁਤ ਕੰਮ ਕੀਤਾ ਹੈ। ਪਰ ਬਡ਼ੇ ਹੀ ਦੁੱਖ ਦੀ ਗੱਲ ਹੈ ਕਿ ਮੀਡੀਆ ’ਚ ਇਹ ਗੱਲ ਆ ਰਹੀ ਹੈ ਕਿ ਢੀਂਡਸਾ ਪਰਿਵਾਰ ਵੱਲੋਂ ਅਕਾਲੀ ਦਲ ਦੀ ਸੀਟ ਤੋਂ ਚੋਣ ਲਡ਼ਨ ਤੋਂ ਇਨਕਾਰ ਕਰਨ ’ਤੇ ਅਕਾਲੀ ਦਲ ਕੋਲ ਕੋਈ ਉਮੀਦਵਾਰ ਹੀ ਨਹੀਂ। ਇਸ ਕਰ ਕੇ ਮੈਂ ਆਪਣੀ ਉਮੀਦਵਾਰੀ ਦਾ ਦਾਅਵਾ ਕੀਤਾ ਹੈ। ਮੈਂ ਦਿਲੋਂ ਢੀਂਡਸਾ ਪਰਿਵਾਰ ਦਾ ਸਤਿਕਾਰ ਕਰਦਾ ਹਾਂ। ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਹ ਮੰਗ ਕਰਦਾ ਹਾਂ ਕਿ ਸੰਗਰੂਰ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੀ ਟਿਕਟ ਮੈਨੂੰ ਦਿੱਤੀ ਜਾਵੇ। ਮੈਂ ਇਹ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ’ਚ ਪਾਵਾਂਗਾ। ਟਕਸਾਲੀ ਆਗੂਆਂ ’ਤੇ ਵਰਦਿਆਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਜਦੋਂ ਅਕਾਲੀ ਦਲ ਦਾ ਰਾਜ ਹੁੰਦਾ ਸੀ ਉਹ ਸਤਾ ਦਾ ਸੁੱਖ ਭੋਗਦੇ ਰਹੇ। ਜਦੋਂ ਅਕਾਲੀ ਦਲ ਦੀ ਸਰਕਾਰ ਚਲੀ ਗਈ ਤਾਂ ਅਕਾਲੀ ਦਲ ਨੂੰ ਗਾਲਾਂ ਕੱਢਣ ਲੱਗ ਪਏ ਤੇ ਅਲੱਗ ਪਾਰਟੀ ਬਣਾ ਲਈ। ਹੁਣ ਇਨ੍ਹਾਂ ਦੀਆਂ ਵੋਟਾਂ ’ਚ ਜ਼ਮਾਨਤਾਂ ਜ਼ਬਤ ਹੋਣਗੀਆਂ। ਕੋਈ ਵੀ ਦਲ ਇਨ੍ਹਾਂ ਨਾਲ ਗੱਠਜੋਡ਼ ਕਰਨ ਲਈ ਤਿਆਰ ਨਹੀਂ। ਮੇਰੀ ਅਪੀਲ ਹੈ ਕਿ ਉਹ ਵਾਪਸ ਪਾਰਟੀ ’ਚ ਆ ਜਾਣ। ਕੋਟਸਇਹ ਗੱਲ ਬਡ਼ੀ ਹੀ ਹਾਸੋਹੀਣੀ ਲਗਦੀ ਹੈ ਕਿ ਇਕ ਮੋਗਾ ਜ਼ਿਲੇ ਦਾ ਆਗੂ ਜਿਸ ਦਾ ਬਰਨਾਲਾ ਤੇ ਸੰਗਰੂਰ ਜ਼ਿਲੇ ਨਾਲ ਕੋਈ ਵਾਸਤਾ ਹੀ ਨਹੀਂ ਉਹ ਲੋਕ ਸਭਾ ਸੰਗਰੂਰ ਤੋਂ ਚੋਣ ਲਡ਼ਨ ਦੀ ਗੱਲ ਕਹਿ ਰਿਹਾ ਹੈ। ਜਦੋਂਕਿ ਸੰਗਰੂਰ ਤੇ ਬਰਨਾਲਾ ਜ਼ਿਲੇ ’ਚ ਵੱਡੀ ਗਿਣਤੀ ’ਚ ਵੱਡੇ ਕੱਦਾਵਾਰ ਅਕਾਲੀ ਆਗੂ ਬੈਠੇ ਹਨ। ਢੀਂਡਸਾ ਪਰਿਵਾਰ ਵੀ ਸਾਡਾ ਸਤਿਕਾਰਯੋਗ ਪਰਿਵਾਰ ਹੈ। ਜੇਕਰ ਢੀਂਡਸਾ ਪਰਿਵਾਰ ਚੋਣ ਲਡ਼ਦਾ ਹੈ ਤਾਂ ਸਾਰੇ ਇਕਮੁੱਠ ਹੋ ਕੇ ਉਨ੍ਹਾਂ ਨੂੰ ਜਿਤਾਉਣਗੇ। ਜੇਕਰ ਉਨ੍ਹਾਂ ਵਲੋਂ ਚੋਣ ਲਡ਼ਨ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਜਿਹਡ਼ੇ ਵੀ ਅਕਾਲੀ ਆਗੂ ਨੂੰ ਟਿਕਟ ਦੇਣਗੇ ਸਾਰੇ ਪਾਰਟੀ ਵਰਕਰ ਉਸ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਤੇ ਅਕਾਲੀ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣਗੇ। ਕੁਲਵੰਤ ਸਿੰਘ ਕੀਤੂ, ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਬਰਨਾਲਾ ਦੇ ਇੰਚਾਰਜ