ਪੱਪੂ ਕਲਿਆਣ ਅਖਿਲ ਭਾਰਤੀ ਸਫਾਈ ਮਜ਼ਦੂਰ ਕਾਂਗਰਸ ਦੇ ਸੂਬਾ ਪ੍ਰਧਾਨ ਨਿਯੁਕਤ

Tuesday, Mar 26, 2019 - 04:20 AM (IST)

ਪੱਪੂ ਕਲਿਆਣ ਅਖਿਲ ਭਾਰਤੀ ਸਫਾਈ ਮਜ਼ਦੂਰ ਕਾਂਗਰਸ ਦੇ ਸੂਬਾ ਪ੍ਰਧਾਨ ਨਿਯੁਕਤ
ਸੰਗਰੂਰ (ਜ਼ਹੂਰ)-ਅਖਿਲ ਭਾਰਤੀ ਸਫਾਈ ਮਜ਼ਦੂਰ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਗੋਬਿੰਦ ਭਾਈ ਵੱਲੋਂ ਮਾਲੇਰਕੋਟਲਾ ਦੇ ਸੀਨੀਅਰ ਕਾਂਗਰਸੀ ਆਗੂ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪੱਪੂ ਕਲਿਆਣ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਪੰਜਾਬ ਭਰ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਨਵ-ਨਿਯੁਕਤ ਸੂਬਾ ਪ੍ਰਧਾਨ ਪੱਪੂ ਕਲਿਆਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤੱਕ ਮੈਨੇ ਗਰੀਬ ਵਰਗ ਦੇ ਲੋਕਾਂ ਦੇ ਮਸਲੇ ਹੱਲ ਕਰਵਾਏ ਹਨ । ਇਸੇ ਕਰ ਕੇ ਗੌਬਿੰਦ ਭਾਈ ਨੇ ਮੇਰੀ ਮਿਹਨਤ ਨੂੰ ਦੇਖਦੇ ਹੋਏ ਮੈਨੂੰ ਪੰਜਾਬ ਦੀ ਜੋ ਜ਼ਿੰਮੇਵਾਰੀ ਸੌਪੀ ਗਈ ਹੈ ਇਸਨੂੰ ਮੈਂ ਤਨਦੇਹੀ ਨਾਲ ਨਿਭਾਉਂਦੇ ਹੋਏ ਲੋਕ ਸਭਾ ਚੋਣਾਂ ’ਚ ਸਫਾਈ ਮਜ਼ਦੂਾਂਰ ਦੀ ਇਕ-ਇਕ ਵੋਟ ਕਾਂਗਰਸ ਦੇ ਹੱਕ ’ਚ ਭੁਗਤਾਉਣਗੇ ਤੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤਕੇ ਕੇਂਦਰ ’ਚ ਭਾਜਪਾ ਦੀ ਮੋਦੀ ਸਰਕਾਰ ਨੂੰ ਚਲਦਾ ਕਰਕੇ ਦੇਸ਼ ’ਚ ਰਾਹੁਲ ਗਾਂਧੀ ਦੀ ਅਗਵਾਈ ’ਚ ਇਕ ਧਰਮ ਨਿਰਪੱਖ ਤੇ ਸੈਕੁਲਰ ਸਰਕਾਰ ਬਣਾਉਣਗੇ।

Related News