ਗਠਜੋਡ਼ ਸਰਕਾਰ ਦੇ ਮੁਕਾਬਲੇ ਸੂਬੇ ’ਚ ਕਾਂਗਰਸ ਰਾਜ ’ਚ ਕੋਈ ਵੀ ਵਿਕਾਸ ਨਹੀਂ ਹੋਇਆ : ਰਾਹੀ

03/23/2019 3:56:39 AM

ਸੰਗਰੂਰ (ਸ਼ਾਮ)-ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌਡ਼ ਦੇ ਇੰਚਾਰਜ ਸਤਨਾਮ ਸਿੰਘ ਰਾਹੀ ਨੇ ਕੌਂਸਲਰ ਦਵਿੰਦਰ ਦੀਕਸ਼ਤ (ਟੀਟੂ) ਦੇ ਗ੍ਰਹਿ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਮੁਕਾਬਲੇ ਸੂਬੇ ’ਚ ਕੋਈ ਵੀ ਵਿਕਾਸ ਨਾ ਕਰਨ ’ਤੇ ਸੂਬੇ ਦੇ ਲੋਕ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਕੈਪਟਨ ਸਰਕਾਰ ਨੂੰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰੱਖੀ ਮੀਟਿੰਗ ਦੀ ਸਫਲਤਾ ਲਈ ਹਲਕਾ ਭਦੌਡ਼ ਦੇ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਅਤੇ ਟਕਸਾਲੀ ਵਰਕਰਾਂ ਦਾ ਸਤਿਕਾਰ ਕਰਨ ਲਈ ਕਿਹਾ। ਉਨ੍ਹਾਂ ਕੈਪਟਨ ’ਤੇ ਚੋਟ ਕਰਦਿਆਂ ਕਿਹਾ ਕਿ ਚੋਣਾਂ ਸਮੇਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸੱਤਾ ਵਿਚ ਆਏ ਕੈਪਟਨ ਤੇ ਉਸ ਦੀ ਸਰਕਾਰ ਨੇ ਪੰਜਾਬ ਦੇ ਸਾਰੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੀ ਗੱਲ ਕੀਤੀ ਪਰ ਛੋਟੇ ਕਿਸਾਨਾਂ ਦਾ ਹੀ ਕਰਜ਼ਾ ਮੁਆਫ਼ ਕਰ ਕੇ ਬਾਕੀ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਨਾ ਕਿਸੇ ਪਰਿਵਾਰ ਨੂੰ ਘਰ-ਘਰ ਨੌਕਰੀ ਮਿਲੀ ਨਾ ਹੀ ਕਿਸੇ ਪਿੰਡ ਦਾ ਵਿਕਾਸ ਹੋਇਆ । ਇਸ ਮੌਕੇ ਕੌਂਸਲਰ ਟੀਟੂ ਦੀਕਸ਼ਤ, ਕੁਲਵੰਤ ਸਿੰਘ ਧਾਲੀਵਾਲ, ਕੁਲਵੀਰ ਸਿੰਘ ਗੀਰੀ, ਨੰਬਰਦਾਰ ਬਲਵੰਤ ਸਿੰਘ, ਬਲਵੀਰ ਸਿੰਘ ਖੇਡ਼ਾ, ਕ੍ਰਿਸ਼ਨ ਸਿੰਘ ਸਰੋਏ, ਬਾਬਾ ਮੋਹਣ ਦਾਸ ਆਦਿ ਪਾਰਟੀ ਵਰਕਰ ਹਾਜ਼ਰ ਸਨ।

Related News