ਵਿਦਿਆਰਥੀਆਂ ਵੱਲੋਂ ਰੋਸ ਰੈਲੀ ਸਬੰਧੀ ਪ੍ਰਚਾਰ
Wednesday, Mar 13, 2019 - 04:06 AM (IST)

ਸੰਗਰੂਰ (ਬੇਦੀ, ਹਰਜਿੰਦਰ)-ਅੱਜ ਸਥਾਨਕ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਚ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ ,ਪੰਜਾਬ ਸਟੂਡੈਂਟ ਯੂਨੀਅਨ ਲਲਕਾਰ ਅਤੇ ਪੰਜਾਬ ਸਟੂਡੈਂਟ ਨੂੰ (ਸ਼ਹੀਦ ਰੰਧਾਵਾ) ਵੱਲੋਂ ਕਾਲਜ ਵੇਚਣ ਦੇ ਫੈਸਲੇ ਖਿਲਾਫ 13 ਮਾਰਚ ਨੂੰ ਕੀਤੀ ਜਾ ਰਹੀ ਰੋਸ ਰੈਲੀ ਦੀ ਤਿਆਰੀ ਵਜੋਂ ਅੱਜ ਕਾਲਜ ਅੰਦਰ ਪ੍ਰਚਾਰ ਮੁਹਿੰਮ ਕੀਤੀ ਗਈ। ®ਇਸ ਮੌਕੇ ਪੀ. ਆਰ. ਐੱਸ. ਯੂ. ਦੇ ਆਗੂ ਗੁਰਵਿੰਦਰ ਸਿੰਘ, ਪੀ. ਐੱਸ. ਯੂ. ਲਲਕਾਰ ਦੇ ਜਸਵਿੰਦਰ ਲੌਂਗੋਵਾਲ, ਪੀ. ਐੱਸ. ਯੂ. ਦੇ ਸੁਖਦੀਪ ਹਥਨ, ਪੀ. ਐੱਸ. ਯੂ.( ਸ਼ਹੀਦ ਰੰਧਾਵਾ) ਦੇ ਹੁਸ਼ਿਆਰ ਸਲੇਮਗਡ਼੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨਿੱਜੀਕਰਨ, ਉਦਾਰੀਕਰਨ ਤੇ ਵਿਸ਼ਵੀਕਰਨ ਦੀਆਂ ਨੀਤੀਆਂ ਤਹਿਤ ਸਰਕਾਰ ਪਬਲਿਕ ਸੇਵਾਵਾਂ ਦੇਣ ਤੋਂ ਹੱਥ ਪਿੱਛੇ ਖਿੱਚ ਰਹੀ ਹੈ। ਸਿੱਖਿਆ ਮਹਿਕਮੇ ’ਚ 1996 ਤੋਂ ਪ੍ਰੋਫੈਸਰ ਭਰਤੀ ਰੋਕ ਰੱਖੀ ਹੈ। ਇਸੇ ਨੀਤੀਆਂ ਤਹਿਤ ਸਰਕਾਰੀ ਕਾਲਜਾਂ ਦੀ ਇਮਾਰਤ ਵੇਚਣ ਦੀ ਸਕੀਮ ਹੈ। ਵਿਦਿਆਰਥੀ ਜਥੇਬੰਦੀਆਂ ਨੇ ਮੰਗ ਕੀਤੀ ਕਿ ਪੀਡ਼ਤ ਕਿਸਾਨਾਂ ਨੂੰ ਮੁਆਵਜ਼ਾ ਇਮਾਰਤਾਂ ਵੇਚ ਕੇ ਨਹੀਂ ਸਗੋਂ ਸਰਕਾਰ ਸਰਕਾਰੀ ਖ਼ਜ਼ਾਨੇ ’ਚੋਂ ਦੇਵੇ। ਇਸ ਮੀਟਿੰਗ ’ਚ ਮਨਜੀਤ ਨਮੋਲ, ਪਾਰਸਦੀਪ ਨਮੋਲ, ਰਮਨ ਕਾਲਾਝਾਡ਼, ਮੰਗਤ ਕੌਹਰੀਆਂ, ਅਨਮੋਲ ਬਾਦਸ਼ਾਹਪੁਰ, ਜਸਵਿੰਦਰ ਕੌਰ ਸੰਦੀਪ ਕੌਰ ਆਦਿ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਸਰਕਾਰ ਇਸ ਫੈਸਲੇ ਨੂੰ ਜਲਦੀ ਤੋਂ ਜਲਦੀ ਵਾਪਸ ਲਵੇ।