ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਸਨਮਾਨਤ
Wednesday, Mar 13, 2019 - 04:06 AM (IST)

ਸੰਗਰੂਰ (ਬਾਂਸਲ)-ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਦਾ ਸੁਨਾਮ ਪਹੁੰਚਣ ’ਤੇ ਭਾਜਪਾ ਆਗੂ ਸ਼ੰਕਰ ਬਾਂਸਲ ਦੀ ਅਗਵਾਈ ਹੇਠ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ’ਚ ਲੋਕ ਸਭਾ ਚੋਣਾਂ ’ਚ ਅਕਾਲੀ-ਭਾਜਪਾ ਗਠਜੋਡ਼ 13 ਦੀਆਂ 13 ਸੀਟਾਂ ਜਿੱਤ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਹੋਣਗੇ ਅਤੇ ਕੇਂਦਰ ਵਿਚ ਦੂਸਰੀ ਵਾਰ ਐੱਨ. ਡੀ. ਏ. ਦੀ ਸਰਕਾਰ ਬਣੇਗੀ। ਪੰਜਾਬ ਵਿਚ ਕਾਂਗਰਸ ਪਾਰਟੀ ਅਤੇ ਹੋਰ ਵਿਰੋਧੀ ਪਾਰਟੀਆਂ ਪੂਰੀ ਤਰ੍ਹਾਂ ਫੇਲ ਹੋ ਚੁੱਕੀਆਂ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਕੰਮ ਕੀਤਾ ਹੈ, ਉਸ ਲਈ ਕਿਸਾਨਾਂ ਨੂੰ ਜੋ ਲਾਭ ਦਿੱਤਾ ਹੈ, ਉਸ ਨੂੰ ਕਿਸਾਨ ਕਦੇ ਵੀ ਭੁਲਾ ਨਹੀਂ ਸਕਦੇ । ਕਾਂਗਰਸ ਪਾਰਟੀ ਨੇ ਗਰੀਬ ਮਜ਼ਦੂਰ, ਦੁਕਾਨਦਾਰ ਅਤੇ ਕਿਸਾਨ ਨਾਲ ਧੋਖਾ ਕੀਤਾ ਹੈ। ਇਸ ਸਮੇਂ ਭਾਜਪਾ ਕਿਸਾਨ ਮੋਰਚਾ ਦੇ ਜਨਰਲ ਸਕੱਤਰ ਮਨਿੰਦਰ ਸਿੰਘ ਕਪਿਆਲ, ਜਗਰਾਜ ਸਿੰਘ ਕਟੋਰਾ, ਅਜੈਬ ਸਿੰਘ ਹੋਡਲਾ, ਪ੍ਰੇਮ ਗੁਗਨਾਨੀ, ਰਾਜੀਵ ਗਰਗ, ਯੋਗੇਸ਼ ਗਰਗ, ਰੱਜਤ ਸ਼ਰਮਾ, ਕੁਲਵੀਰ ਸਿੰਘ, ਸ਼ਿਆਮ ਚੰਦ, ਅਸ਼ੋਕ ਘੋਗਾ, ਅਸ਼ੋਕ ਬੱਬੂ ,ਅਸ਼ੋਕ ਧਰਮਗਡ਼੍ਹੀਆ, ਭਗਵਾਨ ਦਾਸ ਕਾਂਸਲ ਅਤੇ ਵਿਸ਼ੇਸ਼ ਤੌਰ ’ਤੇ ਅਮਨ ਪੂਨੀਆ, ਮਨਪ੍ਰੀਤ ਸਿੰਘ ਨਮੋਲ, ਪਰਮਿੰਦਰ ਗੋਇਲ ਅਤੇ ਸਮੂਹ ਆਗੂ ਅਤੇ ਵਰਕਰ ਹਾਜ਼ਰ ਸਨ।