ਸ਼ਹਿਰ ’ਚ ਕੱਢੀ ਅੱਤਵਾਦ ਵਿਰੋਧੀ ਰੈਲੀ
Monday, Mar 11, 2019 - 04:01 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਆਰਟ ਆਫ ਲਿਵਿੰਗ ਵੱਲੋਂ ਸ਼ਹਿਰ ’ਚੋਂ ਅੱਤਵਾਦ ਵਿਰੋਧੀ ਰੈਲੀ ਕੱਢੀ ਗਈ। ਰੈਲੀ ਸ਼ਹੀਦ ਭਗਤ ਸਿੰਘ ਪਾਰਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਕੱਢੀ ਗਈ। ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਗੀਤਕਾਰ ਪੰਡਿਤ ਰਾਕੇਸ਼ ਰਾਧੇ ਨੇ ਦੇਸ਼ ਭਗਤੀ ਦੇ ਗੀਤ ਗਾਏ। ਰੈਲੀ ਸਬੰਧੀ ਜਾਣਕਾਰੀ ਦਿੰਦਿਆਂ ਰੈਲੀ ਦੇ ਕੋਆਰਡੀਨੇਟਰ ਸੰਜੀਵ ਮਿੱਤਲ ਨੇ ਦੱਸਿਆ ਕਿ ਅੱਜ ਪੂਰੇ ਪੰਜਾਬ ’ਚ ਆਰਟ ਆਫ ਲਿਵਿੰਗ ਵੱਲੋਂ ਅੱਤਵਾਦ ਵਿਰੋਧੀ ਰੈਲੀ ਕੱਢੀ ਗਈ ਹੈ। ਅੱਤਵਾਦ ਦੇਸ਼ ਦੇ ਲਈ ਕਲੰਕ ਹੈ, ਜਿਸ ਦੇਸ਼ ’ਚ ਅੱਤਵਾਦ ਪਣਪਦਾ ਹੈ, ਉਹ ਦੇਸ਼ ਸਦੀਆਂ ਪਿੱਛੇ ਚਲਾ ਜਾਂਦਾ ਹੈ। ਮਾਨਵ ਜਾਤੀ ਦਾ ਅੱਤਵਾਦ ਦੁਸ਼ਮਣ ਹੈ। ਅੱਤਵਾਦੀਆਂ ਦਾ ਕੋਈ ਵੀ ਧਰਮ ਨਹੀਂ ਹੁੰਦਾ, ਇਨ੍ਹਾਂ ਦਾ ਧਰਮ ਸਿਰਫ਼ ਅੱਤਵਾਦ ਮਚਾਉਣਾ ਹੁੰਦਾ ਹੈ। ਅੱਤਵਾਦ ਦੀ ਭੇਟ ਚਡ਼੍ਹ ਕੇ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਹੁਣ ਭਾਰਤ ਨੇ ਅੱਤਵਾਦ ਵਿਰੁੱਧ ਆਰ-ਪਾਰ ਦੀ ਲਡ਼ਾਈ ਲਡ਼ਨ ਦਾ ਫੈਸਲਾ ਕਰ ਲਿਆ ਹੈ। ਸਾਰੇ ਦੇਸ਼ ਵਾਸੀਆਂ ਨੂੰ ਸੰਕਲਪ ਕਰਨਾ ਚਾਹੀਦਾ ਹੈ ਕਿ ਉਹ ਦੇਸ਼ ’ਚੋਂ ਅੱਤਵਾਦ ਨੂੰ ਜਡ਼੍ਹ ਤੋਂ ਖ਼ਤਮ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨਗੇ। ਇਸ ਸਮੇਂ ਭਾਜਪਾ ਦੇ ਜ਼ਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ, ਨਰਿੰਦਰ ਕੁਮਾਰ, ਸੂਰਿਆਵੰਸ਼ੀ ਖੱਤਰੀ ਸਭਾ ਦੇ ਪ੍ਰਧਾਨ ਸੁਖਵਿੰਦਰ ਭੰਡਾਰੀ, ਅਕਾਲੀ ਦਲ ਸੈਨਿਕ ਵਿੰਗ ਦੇ ਪੰਜਾਬ ਪ੍ਰਧਾਨ ਗੁਰਜਿੰਦਰ ਸਿੱਧੂ, ਰਾਜਿੰਦਰ ਕੁਮਾਰ, ਬਜਰੰਗ ਦਲ ਦੇ ਨੀਲਮਣੀ ਸਮਾਧੀਆ, ਜਤਿੰਦਰ ਕੁਮਾਰ ਆਰ.ਐੱਸ.ਐੱਸ., ਅਹਿਨ ਬਤਿਸ਼ ਆਦਿ ਹਾਜ਼ਰ ਸਨ।