ਪਲਸ ਪੋਲਿਓ ਦੀਆਂ ਬੂੰਦਾਂ ਪਿਲਾਈਆਂ
Monday, Mar 11, 2019 - 04:00 AM (IST)

ਸੰਗਰੂਰ (ਬੇਦੀ, ਹਰਜਿੰਦਰ)-ਸਥਾਨਕ ਸਹਾਰਾ ਫਾਊਂਡੇਸ਼ਨ ਦੇ ਮੈਡੀਕਲ ਵਿੰਗ ਵੱਲੋਂ ਗੁਰਦੁਆਰਾ ਸਾਹਿਬ ਹਰਗੋਬਿੰਦਪੁਰਾ ਵਿਖੇ ਪਲਸ ਪੋਲੀਓ ਦੇ ਕੈਂਪ ’ਚ ਵਿਸ਼ੇਸ਼ ਤੌਰ ’ਤੇ ਪੁਹੰਚੇ ਮੈਡਮ ਗਗਨ ਕੁੰਦਰਾ ਡਿਪਟੀ ਕਮਿਸ਼ਨਰ ਇਨਕਮ ਟੈਕਸ ਵੱਲੋਂ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ । ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਅਜਿਹੇ ਕੈਂਪ ਵਰਦਾਨ ਸਾਬਤ ਹੁੰਦੇ ਹਨ। ਆਓ ਪੋਲੀਓ ਦੇ ਖਾਤਮੇ ਦੀ ਜਿੱਤ ਬਣਾਈ ਰੱਖੀਏ ਤਾਂ ਜੋ ਪੋਲੀਓ ਵਾਪਸ ਨਾ ਆ ਸਕੇ ਤੇ ਬੱਚੇ ਪੋਲੀਓ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰਹਿਣ। ਇਸ ਮੌਕੇ ਸਹਾਰਾ ਫਾਊਂਡੇਸ਼ਨ ਤੇ ਚੇਅਰਮੈਨ ਸਰਬਜੀਤ ਸਿੰਘ ਰੇਖੀ, ਕ੍ਰਿਪਾਲ ਸਿੰਘ ਐੱਸ.ਐੱਮ.ਓ. ਸਿਵਲ ਹਸਪਤਾਲ ਸੰਗਰੂਰ, ਡਾ. ਦਿਨੇਸ਼ ਗਰੋਵਰ ਡਾਇਰੈਕਟਰ ਸਹਾਰਾ, ਡਾ. ਰਮਨਬੀਰ ਕੌਰ ਬੋਪਾਰਏ, ਦੀਪਕ ਜੈਨ, ਪੰਕਜ, ਕਾਮਨੀ ਜੈਨ, ਰਣਜੀਤ ਸਿੰਘ, ਦਫ਼ਤਰ ਅਕਮਲ ਖਾਂ ਵਿਪਨ ਅਰੋਡ਼ਾ, ਗੋਪਾਲ ਕ੍ਰਿਸ਼ਨ, ਨਰੇਸ਼ ਬਾਂਗੀਆ, ਬੌਬੀ, ਗੋਪਾਲ ਕ੍ਰਿਸ਼ਨ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।