ਸਾਲਾਨਾ ਜੋਡ਼ ਮੇਲੇ ਦਾ ਪੋਸਟਰ ਰਿਲੀਜ਼
Tuesday, Feb 19, 2019 - 03:40 AM (IST)

ਸੰਗਰੂਰ ( ਗੋਇਲ)-20ਵੀਂ ਸਦੀ ਦੇ ਮਹਾਨ ਸੰਤ, ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ 153ਵੇਂ ਅਵਤਾਰ ਦਿਹਾਡ਼ੇ ਦੀ ਖੁਸ਼ੀ ’ਚ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਵਿਖੇ 15, 16 ਤੇ 17 ਮਾਰਚ ਨੂੰ ਹੋਣ ਵਾਲੇ ਸਮਾਗਮਾਂ ਦਾ ਪੋਸਟਰ ਗੁਰਦੁਆਰਾ ਸਾਹਿਬ ਵਿਖੇ ਰਸਿਵਰ ਜਥੇਦਾਰ ਉਦੇ ਸਿੰਘ ਮੈਨੇਜਰ ਅਜਾਇਬ ਸਿੰਘ ਦੀ ਅਗਵਾਈ ’ਚ ਸਮੂਹ ਕਮੇਟੀ ਮੁਲਾਜ਼ਮਾਂ ਨੇ ਰਿਲੀਜ਼ ਕੀਤਾ। ਜਾਣਕਾਰੀ ਦਿੰਦਿਆਂ ਜਥੇਦਾਰ ਉਦੇ ਸਿੰਘ ਨੇ ਦੱਸਿਆ ਕਿ 15 ਮਾਰਚ ਤੋਂ ਸ਼ੁਰੂ ਹੋਣ ਵਾਲੇ ਇਨ੍ਹਾਂ ਸਮਾਗਮਾਂ ਦੌਰਾਨ, ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ, ਵਿਸ਼ਾਲ ਨਗਰ ਕੀਰਤਨ ਸਜੇਗਾ, ਅੰਮ੍ਰਿਤ ਸੰਚਾਰ ਹੋਵੇਗਾ, ਕੀਰਤਨ ਦਰਬਾਰ ਦੌਰਾਨ ਰਾਗੀ, ਢਾਡੀ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ, ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਹੋਰ ਧਾਰਮਕ ਤੇ ਰਾਜਨੀਤਕ ਹਸਤੀਆਂ ਵੀ ਹਾਜ਼ਰੀ ਭਰਨਗੀਆਂ। ਇਸ ਮੌਕੇ ਗੁਰਦੁਆਰਾ ਇੰਸਪੈਕਟਰ ਬਘੇਲ ਸਿੰਘ ਕਲਰਕ ਜਸਵੀਰ ਸਿੰਘ ਹਾਂਡਾ, ਗੁਰਜੰਟ ਸਿੰਘ, ਹਰਮੇਸ਼ ਸਿੰਘ, ਕੁਲਦੀਪ ਸਿੰਘ, ਨੰਦਾ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ।