ਪਾਕਿਸਤਾਨ ਦੇ ਝੰਡੇ ਫੂਕ ਕੇ ਕੱਢਿਆ ਕੈਂਡਲ ਮਾਰਚ
Sunday, Feb 17, 2019 - 03:20 AM (IST)

ਸੰਗਰੂਰ (ਜੈਨ)-ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ’ਚ ਕੇਂਦਰੀ ਰਿਜ਼ਰਵ ਬਲ ਦੇ ਜਵਾਨਾਂ ’ਤੇ ਹੋਏ ਹਮਲੇ ਦੇ ਰੋਸ ’ਚ ਸਿਟੀ ਵਪਾਰ ਮੰਡਲ ਦੇ ਆਗੂਆਂ ਵਲੋਂ ਜਿੱਥੇ ਪਾਕਿਸਤਾਨ ਦੇ ਝੰਡੇ ਫੂਕ ਕੇ ਆਪਣੇ ਰੋਸ ਦਾ ਇਜ਼ਹਾਰ ਕੀਤਾ ਗਿਆ, ਉੱਥੇ ਹੀ ਉਨ੍ਹਾਂ ਵਲੋਂ ਸ਼ਹਿਰ ਦੇ ਵੱਖ-ਬਾਜ਼ਾਰਾਂ ’ਚੋਂ ਕੈਂਡਲ ਮਾਰਚ ਕੱਢ ਕੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਇਸ ਮੌਕੇ ਸਿਟੀ ਵਪਾਰ ਮੰਡਲ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਦੀ ਅਗਵਾਈ ਹੇਠ ਸਥਾਨਕ ਰੇਲਵੇ ਚੌਕ ਵਿਖੇ ਲੰਘੀ ਰਾਤ ਪਾਕਿਸਤਾਨ ਦੇ ਝੰਡੇ ਤੇ ਪੁਤਲਾ ਸਾਡ਼ਦੇ ਹੋਏ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਾਏ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਪਾਕਿਸਤਾਨ ਨਾਲ ਦੋਸਤੀ ਦੀ ਪਹਿਲ ਕਰਨ ਦੀ ਬਜਾਏ ਸਖਤੀ ਨਾਲ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਇਸ ਹਮਲੇ ’ਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ 2-2 ਕਰੋਡ਼ ਰੁਪਏ ਦੀ ਮਾਲੀ ਸਹਾਇਤਾ ਤੇ ਗਜ਼ਟਿਡ ਪੋਸਟਾਂ ਦੇਣ ਦੀ ਮੰਗ ਵੀ ਕੀਤੀ। ਇਸ ਸਮੇਂ ਵਿਨੋਦ ਕੁਮਾਰ, ਰੰਜੀਵ ਕੁਮਾਰ, ਪ੍ਰਦੀਪ ਜਿੰਦਲ, ਪ੍ਰਦੀਪ ਰਿੰਕੂ, ਗਗਨਦੀਪ ਸਿੰਗਲਾ, ਅਨੀਸ਼ ਗਰਗ, ਜੈਗੋਪਾਲ ਜੈਨ ਤੇ ਸੋਨੀ ਕੁਮਾਰ ਆਦਿ ਵੀ ਹਾਜ਼ਰ ਸਨ।