ਐੱਸ. ਡੀ. ਐੱਮ. ਧੂਰੀ ਵੱਲੋਂ ਕੀਤੀ ਗਈ ਰੋਡ ਸੇਫਟੀ ਸਬੰਧੀ ਮੀਟਿੰਗ

Monday, Feb 11, 2019 - 04:27 AM (IST)

ਐੱਸ. ਡੀ. ਐੱਮ. ਧੂਰੀ ਵੱਲੋਂ ਕੀਤੀ ਗਈ ਰੋਡ ਸੇਫਟੀ ਸਬੰਧੀ ਮੀਟਿੰਗ
ਸੰਗਰੂਰ (ਸ਼ਰਮਾ)-ਐੱਸ.ਡੀ.ਐੱਮ. ਧੂਰੀ ਦੀਪਕ ਰੁਹੇਲਾ ਵੱਲੋਂ ਧੂਰੀ ਸਬ ਡਵੀਜ਼ਨ ਵਿਚ ਵੱਧ ਰਹੀ ਟ੍ਰੈਫਿਕ ਸਮੱਸਿਆ ਅਤੇ ਰੋਡ ਸੇਫਟੀ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ ਸਬੰਧੀ ਨਗਰ ਕੌਂਸਲ ਅਤੇ ਪੁਲਸ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਗਈ, ਜਿਸ ’ਚ ਨਾਇਬ ਤਹਿਸੀਲਦਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਇਸ ਮੌਕੇ ਐੱਸ. ਡੀ. ਐੱਮ. ਦੀਪਕ ਰੁਹੇਲਾ ਨੇ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਧੂਰੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ਹਿਰ ਵਿਚੋਂ ਦੁਕਾਨਦਾਰਾਂ ਵੱਲੋਂ ਦੁਕਾਨਾਂ ਅੱਗੇ ਕੀਤੀ ਗਏ ਕਬਜ਼ੇ ਹਟਾਏ ਜਾਣ, ਰੇਹਡ਼ੀ ਵਾਲਿਆਂ ਲਈ ਇਕ ਨਿਸ਼ਚਿਤ ਜਗ੍ਹਾ ਰੱਖੀ ਜਾਵੇ, ਦੁਕਾਨਾਂ ਅੱਗੇ 3-3 ਫੁੱਟ ਜਗ੍ਹਾ ਛੱਡ ਕੇ ਪੀਲੀ ਪੱਟੀ ਲਾਈ ਜਾਵੇ, ਆਵਾਰਾ ਪਸ਼ੂਆਂ ਨੂੰ ਸ਼ਹਿਰ ’ਚੋਂ ਬਾਹਰ ਕੱਢਣ ਲਈ ਕਾਰਵਾਈ ਕੀਤੀ ਜਾਵੇ ਅਤੇ ਕੱਕਡ਼ਵਾਲ ਚੌਕ ’ਚ ਲਗਾਈਆਂ ਟ੍ਰੈਫਿਕ ਲਾਈਟਾਂ ਨੂੰ ਠੀਕ ਢੰਗ ਨਾਲ ਚਲਾਇਆ ਜਾਵੇ। ਉਨ੍ਹਾਂ ਟ੍ਰੈਫਿਕ ਪੁਲਸ ਨੂੰ ਕਿਹਾ ਕਿ ਉਹ ਧੂਰੀ ਅਤੇ ਸ਼ੇਰਪੁਰ ਵਿਖੇ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਨਿਯਮਿਤ ਤੌਰ ’ਤੇ ਵਾਹਨਾਂ ਦੀ ਚੈਕਿੰਗ ਕਰਨ ਅਤੇ ਜਿਹਡ਼ੇ ਦੋ-ਪਹੀਆ ਵਾਹਨ ਚਾਲਕ ਹੈਲਮੇਟ ਨਹੀਂ ਪਾਉਂਦੇ ਜਾਂ ਪਰੈਸ਼ਰ ਹਾਰਨਾਂ ਦੀ ਵਰਤੋਂ ਜਾਂ ਵਾਹਨ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦੇ ਚਲਾਨ ਕੱਟੇ ਜਾਣ। ਇਸ ਤੋਂ ਇਲਾਵਾ ਐੱਸ. ਡੀ. ਓ. ਬੀ.ਐਂਡ.ਆਰ. ਨੂੰ ਵੀ ਹਦਾਇਤ ਕੀਤੀ ਗਈ ਕਿ ਜੇਕਰ ਕਿਸੇ ਸਡ਼ਕ ’ਤੇ ਖੱਡੇ ਪਏ ਹੋਏ ਹਨ ਤਾਂ ਉਨ੍ਹਾਂ ਨੂੰ ਲੁੱਕ ਅਤੇ ਬੱਜਰੀ ਨਾਲ ਭਰਵਾਇਆ ਜਾਵੇ ਤਾਂ ਜੋ ਹਾਦਸੇ ਟਾਲੇ ਜਾ ਸਕਣ।

Related News