ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਖੁਆਈਆਂ

Sunday, Feb 10, 2019 - 04:13 AM (IST)

ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਖੁਆਈਆਂ
ਸੰਗਰੂਰ (ਅਨੀਸ਼)-ਦਲਜੀਤ ਸਿੰਘ ਜ਼ਿਲਾ ਟੀਕਾਕਰਨ ਅਫਸਰ ਤੇ ਡਾ. ਜਸਵੰਤ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਦੇਖ-ਰੇਖ ਹੇਠ ਬਲਾਕ ਸ਼ੇਰਪੁਰ ਅਧੀਨ ਆਉਂਦੇ ਸਰਕਾਰੀ/ਅਰਧ ਸਰਕਾਰੀ/ਪ੍ਰਾਈਵੇਟ ਸਕੂਲਾਂ ਤੇ ਆਂਗਣਵਾਡ਼ੀ ਸੈਂਟਰਾਂ ਵਿਖੇ ਡੀ ਵਾਰਮਿੰਗ ਡੇ ਤਹਿਤ ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਖੁਆਈਆਂ ਗਈਆਂ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਰਪੁਰ ਵਿਖੇ ਬੀ.ਈ.ਈ. ਤਰਸੇਮ ਸਿੰਘ ਨੇ ਡੀ-ਵਾਰਮਿੰਗ ਡੇ ਸੰਬਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਦਿਆਂ ਦੱਸਿਆ ਕਿ ਕੁਪੋਸਣ ਤੇ ਖੂਨ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਹਮੇਸ਼ਾਂ ਥਕਾਵਟ ਰਹਿੰਦੀ ਹੈ, ਬੱਚਿਆਂ ’ਚ ਸੰਪੂਰਨ ਸਰੀਰਕ ਤੇ ਮਾਨਸਿਕ ਵਿਕਾਸ ’ਚ ਰੁਕਾਵਟ ਆ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੇਟ ਦੇ ਕੀਡ਼ਿਆਂ ਨੂੰ ਸਹਿਜੇ ਹੀ ਕਾਬੂ ਕੀਤਾ ਜਾ ਸਕਦਾ ਹੈ। ਪੇਟ ਦੀ ਦਵਾਈ ਖਾਣ ਦੇ ਨਾਲ-ਨਾਲ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਆਸ-ਪਾਸ ਸਫਾਈ ਰੱਖੋ ਜੂਤੀਆਂ ਜਾਂ ਚੱਪਲਾਂ ਪਾ ਕੇ ਰੱਖੋ ਨੰਗੇ ਪੈਰ ਨਾ ਚਲੋ, ਖੁੱਲ੍ਹੀਆਂ ਥਾਵਾਂ ਤੇ ਪਖਾਨਾ ਨਾ ਕਰੋ, ਆਪਣੇ ਹੱਥ ਸਾਬਣ ਨਾਲ ਧੋਵੋ। ਅੈਲਬੈਂਡਾਂਜ਼ੋਲ ਦੀ ਦਵਾਈ ਬੱਚਿਆਂ ਤੇ ਵੱਡਿਆਂ ਲਈ ਸੁਰੱਖਿਅਤ ਹੈ। ਇਸ ਮੌਕੇ ਸਰਬਜੀਤ ਸਿੰਘ ਪ੍ਰਿੰਸੀਪਲ, ਜਗਸੀਰ ਸਿੰਘ ਟਿੱਬਾ ਫਾਰਮਾਸਿਸਟ, ਅਮਰਜੀਤ ਕੌਰ ਏ.ਐੱਨ.ਐੱਮ., ਅਜਵਿੰਦਰ ਸਿੰਘ ਧੂਰੀ, ਜਸਵੀਰ ਕੌਰ ਤੇੇ ਮੇਜਰ ਸਿੰਘ ਆਦਿ ਹਾਜ਼ਰ ਸਨ ।

Related News