ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਡੀ. ਸੀ. ਸੀ. ਦਫ਼ਤਰ ਅੱਗੇ ਪ੍ਰਦਰਸ਼ਨ
Tuesday, Feb 05, 2019 - 04:54 AM (IST)

ਸੰਗਰੂਰ (ਬੇਦੀ, ਜਨੂਹਾ, ਯਾਦਵਿੰਦਰ, ਹਰਜਿੰਦਰ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਪੀ.ਆਈ.) ਦੇ ਸੱਦੇ ’ਤੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਜ਼ਿਲੇ ਭਰ ਤੋਂ ਆਏ ਸੈਂਕਡ਼ੇ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ਾਂ ਵੱਲੋਂ ਕੀਤੇ ਗਏ ਰੋਹ ਭਰਪੂਰ ਮੁਜ਼ਾਹਰੇ ਉਪਰੰਤ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਮਹਿੰਗਾਈ ਨੂੰ ਨੱਥ ਪਾਉਣ ਲਈ ਕਾਰਗਰ ਨੀਤੀਆਂ ਬਣਾਈਆਂ ਜਾਣ, ਮਨਰੇਗਾ ਦਾ ਪਾਸਾਰ ਕੀਤਾ ਜਾਵੇ ਤੇ ਦਿਹਾਡ਼ੀ 600 ਰੁਪਏ ਕੀਤੀ ਜਾਵੇ, ਬੇਜ਼ਮੀਨੇ ਮਜ਼ਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਦਿੱਤੇ ਜਾਣ ਤੇ ਘਰ ਬਣਾਉਣ ਲਈ ਢੁਕਵੀਆਂ ਗਰਾਂਟਾਂ ਦਿੱਤੀਆਂ ਜਾਣ, ਮਜ਼ਦੂਰ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ, ਖਾਲੀ ਅਸਾਮੀਆਂ ਤੁਰੰਤ ਰੈਗੂਲਰ ਤੌਰ ’ਤੇ ਭਰੀਆਂ ਜਾਣ, ਕਿਰਤ ਕਾਨੂੰਨਾਂ ’ਚ ਪ੍ਰਸਤਾਵਿਤ ਮਜ਼ਦੂਰ ਵਿਰੋਧੀ ਸੋਧਾਂ ਵਾਪਸ ਲਈਆਂ ਜਾਣ, ਬੇਰੋਜ਼ਗਾਰਾਂ ਨੂੰ ਬੇਰੋਜ਼ਗਾਰੀ ਭੱਤਾ ਦਿੱਤਾ ਜਾਵੇ, ਚੰਡੀਗਡ਼੍ਹ ਸਮੇਤ ਸਾਰੇ ਪੰਜਾਬੀ ਬੋਲਦੇ ਇਲਾਕੇ ਪੰਜਾਬ ’ਚ ਸ਼ਾਮਲ ਕੀਤੇ ਜਾਣ ਅਤੇ ਦਰਿਆਈ ਪਾਣੀਆਂ ਦੀ ਰੀਪੇਰੀਅਨ ਅਸੂਲਾਂ ਅਨੁਸਾਰ ਅਤੇ ਸਬੰਧਤ ਰਾਜਾਂ ਦੀਆਂ ਲੋਡ਼ਾਂ ਅਨੁਸਾਰ ਨਿਆਈਂ ਵੰਡ ਕੀਤੀ ਜਾਵੇ। ਇਸ ਮੌਕੇ ਭੀਮ ਸਿੰਘ, ਕਾਮਰੇਡ ਹਰਦੇਵ ਸਿੰਘ, ਕਾਮਰੇਡ ਮਕੰਦ ਸਿੰਘ ਮੀਸਲ, ਕਾਮਰੇਡ ਮੰਗਤ ਰਾਮ ਲੌਂਗੋਵਾਲ, ਕਾਰਮੇਡ ਨਰੰਜਨ ਆਦਿ ਨੇ ਸੰਬੋਧਨ ਕੀਤਾ।