ਪਿੰਡ ਸੈਦੋਵਾਲ ਅਤੇ ਦੀਵਾਨਾ ’ਚ ਪੁਤਲੇ ਸਾਡ਼ੇ
Wednesday, Jan 30, 2019 - 09:10 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਦਿਹਾਤੀ ਮਜ਼ਦੂਰ ਸਭਾ ਦੇ ਤਿੰਨ ਨੌਜਵਾਨਾਂ ਨੂੰ ਜ਼ਖਮੀ ਕਰਨ ਵਾਲੇ ਗੁੰਡਿਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਪਿੰਡ ਸੈਦੋਵਾਲ ਅਤੇ ਮਜ਼ਦੂਰਾਂ ਵਲੋਂ ਪੰਜਾਬ ਦੀ ਕੈਪਟਨ ਸਰਕਾਰ ਬਾਬਾ ਬਕਾਲਾ ਜ਼ਿਲਾ ਅੰਮ੍ਰਿਤਸਰ ਪੁਲਸ ਪ੍ਰਸ਼ਾਸਨ ਅਤੇ ਖੇਤਰ ਦੇ ਐੱਮ.ਐੱਲ.ਏ. ਦਾ ਪੁਤਲਾ ਸਾੜਿਆ ਗਿਆ। 29 ਦਸੰਬਰ 2018 ਵਾਲੇ ਦਿਨ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਦਾਊਦ ਤਹਿਸੀਲ ਬਾਬਾ ਬਕਾਲਾ ’ਚ ਤਿੰਨ ਦਲਿਤ ਵਰਗ ਦੇ ਨੌਜਵਾਨਾਂ ’ਤੇ ਗੋਲੀਆਂ ਚਲਾ ਕੇ ਜ਼ਖਮੀ ਕਰਨ ਵਾਲੇ ਸਥਾਨਕ ਗੁੰਡਿਆਂ ਖਿਲਾਫ ਪਰਚਾ ਦਰਜ ਕਰਨ ਦੇ ਬਾਵਜੂਦ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੀ 26-27 ਜਨਵਰੀ ਦੋ ਦਿਨ ਮੀਟਿੰਗ ਦੌਰਾਨ ਲਏ ਗਏ ਫੈਸਲੇ 29, 30, 31 ਜਨਵਰੀ ਅਤੇ 1 ਫਰਵਰੀ ਚਾਰ ਦਿਨ ਸਾਰੇ ਜ਼ਿਲਿਆਂ ਦੇ ਪਿੰਡ ’ਚ ਪੰਜਾਬ ਸਰਕਾਰ, ਸਥਾਨਕ ਖੇਤਰ ਐੱਮ. ਐੱਲ. ਏ. ਜ਼ਿਲਾ ਪੁਲਸ ਪ੍ਰਸ਼ਾਸਨ ਦਾ ਪੁਤਲਾ ਸਾੜਨ ਦੇ ਫੈਸਲੇ ਅਨੁਸਾਰ ਸੈਦੋਵਾਲ ਦੀਵਾਨਾ ’ਚ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਗਏ। ਮਜ਼ਦੂਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ ਪ੍ਰਧਾਨ ਭਾਨ ਸਿੰਘ ਸੰਘੇਡ਼ਾ, ਜ਼ਿਲਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ 71 ਸਾਲ ਦੀ ਆਜ਼ਾਦੀ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਦੇਸ਼ ਦੀ ਅੱਧੀ ਆਬਾਦੀ ਪਿਛਲੇ ਅਤੇ ਦਲਿਤ ਵਰਗ ਦੇ ਲੋਕਾਂ ਨੂੰ ਬਰਾਬਰਤਾ ਦਾ ਮਾਣ ਸਨਮਾਨ, ਬਰਾਬਰ ਦੇ ਹੱਕ ਅਤੇ ਅਧਿਕਾਰ ਨਾ ਦੇਣ ਕਾਰਨ ਬੇਗਾਨਾਪਨ ਮਹਿਸੂਸ ਕੀਤਾ ਜਾ ਰਿਹਾ ਹੈ। ਇਸ ਸਮੇਂ ਸੰਗਠਨ ਏਰੀਆ ਕਮੇਟੀ ਦੇ ਪ੍ਰਧਾਨ ਪ੍ਰਕਾਸ਼ ਸਿੰਘ, ਬਲਦੇਵ ਸਿੰਘ, ਨਛੱਤਰ ਸਿੰਘ, ਮੱਖਣ ਸਿੰਘ, ਲਾਲ ਸਿੰਘ, ਈਸ਼ਰ ਸਿਘ, ਧਰਮ ਸਿੰਘ, ਮੇਜਰ ਸਿੰਘ, ਜਸਪ੍ਰੀਤ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ, ਹਰਜਿੰਦਰ ਕੌਰ, ਜਸਵੀਰ ਕੌਰ, ਬਲਜਿੰਦਰ ਕੌਰ, ਰਛਪਾਲ ਕੌਰ ਆਦਿ ਹਾਜ਼ਰ ਸਨ।