ਪਾਣੀ ਦਾ ਪੱਧਰ ਵੱਧ ਜਾਣ ਕਾਰਨ ਟੁੱਟਿਆ ਸੰਗਰੂਰ ਦੀ ਘੱਗਰ ਨਦੀ ਦਾ ਬੰਨ੍ਹ

Thursday, Jul 18, 2019 - 11:05 AM (IST)

ਪਾਣੀ ਦਾ ਪੱਧਰ ਵੱਧ ਜਾਣ ਕਾਰਨ ਟੁੱਟਿਆ ਸੰਗਰੂਰ ਦੀ ਘੱਗਰ ਨਦੀ ਦਾ ਬੰਨ੍ਹ

ਸੰਗਰੂਰ (ਪ੍ਰਿੰਸ) - ਪਾਣੀ ਦਾ ਪੱਧਰ ਵੱਧ ਜਾਣ ਕਾਰਨ ਸੰਗਰੂਰ ਦੇ ਮਕਰੋਡ ਸਾਹਿਬ ਨੇੜੇ ਘੱਗਰ ਨਦੀ ਦਾ ਬੰਨ੍ਹ ਟੁੱਟ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ 'ਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਜਾਣਕਾਰੀ ਅਨੁਸਾਰ ਘੱਗਰ ਨਦੀ ਹਿਮਾਚਲ 'ਚ ਪੈ ਰਹੀ ਬਾਰਿਸ਼ ਦੇ ਚੱਲਦਿਆਂ ਆਪਣੇ ਖਤਰੇ ਦੇ ਨਿਸ਼ਾਨ 'ਤੇ ਚੱਲ ਰਹੀ ਹੈ। ਨਦੀ ਦਾ ਇਕ ਬੰਨ੍ਹ ਕਮਜ਼ੋਰ ਹੋ ਜਾਣ ਕਾਰਨ ਟੁੱਟ ਗਿਆ, ਜਿਸ ਨੂੰ ਮੌਕੇ 'ਤੇ ਮੌਜੂਦ ਪਿੰਡਾਂ ਦੇ ਲੋਕ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਭਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦੇਈਏ ਕਿ ਜੇਕਰ ਟੁੱਟਿਆ ਹੋਇਆ ਇਹ ਬੰਨ੍ਹ ਜਲਦ ਨਹੀਂ ਭਰਿਆ ਗਿਆ ਤਾਂ ਆਲੇ-ਦੁਆਲੇ ਦੇ ਪਿੰਡਾਂ 'ਚ ਹੜ੍ਹ ਆ ਜਾਵੇਗਾ, ਜਿਸ ਕਾਰਨ ਲੋਕ ਆਪੋ-ਆਪਣੇ ਘਰਾਂ 'ਚ ਫੱਸ ਸਕਦੇ ਹਨ।

ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਬੰਨ੍ਹ ਟੁੱਟ ਜਾਣ ਕਾਰਨ ਉਨ੍ਹਾਂ ਦੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ, ਜਿਸ ਕਾਰਨ ਉਹ ਇਸ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਬੰਨ੍ਹ ਨੂੰ ਸ਼ਾਮ ਹੋਣ ਤੱਕ ਭਰ ਲੈਣਗੇ, ਨਹੀਂ ਤਾਂ ਇਸ ਵਹਿ ਰਹੇ ਪਾਣੀ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਸਕਦੀ ਹੈ।


author

rajwinder kaur

Content Editor

Related News