ਸੰਗਰੂਰ ''ਚ ਪਏ ਮੀਂਹ ਨੇ ਖੋਲ੍ਹੀ ਸੀਵਰੇਜ ਦੇ ਮਾੜੇ ਪ੍ਰਬੰਧਾਂ ਦੀ ਪੋਲ

07/16/2019 2:33:38 PM

ਸੰਗਰੂਰ(ਬੇਦੀ) - ਸੰਗਰੂਰ ਜ਼ਿਲੇ 'ਚ ਪਏ ਭਾਰੀ ਮੀਂਹ ਨੇ ਚੀਮਾ ਮੰਡੀ ਵਿਖੇ ਸੀਵਰੇਜ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਬਾਰਿਸ਼ ਕਰਕੇ ਸਾਰੇ ਕਸਬੇ ਦੀਆਂ ਸੜਕਾਂ ਨੇ ਨਹਿਰਾਂ ਦਾ ਰੂਪ ਧਾਰ ਲਿਆ ਹੈ, ਜਿਸ ਕਾਰਨ ਸਥਾਨਕ ਕਸਬਾ ਦੇ ਲੋਕਾਂ ਨੂੰ ਕਈ  ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਉਕਤ ਕਸਬੇ ਦੇ ਲੋਕ ਪਿਛਲੇ 10 ਸਾਲਾਂ ਤੋਂ ਸੀਵਰੇਜ ਸਹੀ ਤਕਨੀਕ ਨਾਲ ਨਾ ਪੈਣ ਕਰਕੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋ ਰਹੇ ਹਨ। ਸੀਵਰੇਜ ਦੇ ਮਾੜੇ ਪ੍ਰਬੰਧਾ ਕਾਰਨ ਬਿਨਾਂ ਬਾਰਿਸ਼ ਤੋਂ ਹੀ ਨਾਲੀਆਂ ਦਾ ਪਾਣੀ ਓਵਰਫਲੋ ਹੋ ਕੇ ਗਲੀਆਂ 'ਚ ਖੜਾ ਰਹਿੰਦਾ ਹੈ।

PunjabKesari

ਲੋਕਾਂ ਨੇ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੱਖ-ਵੱਖ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਮੀਂਹ ਬਰਸਾਏ ਪਰ ਗ੍ਰਾਟਾਂ ਦੇ ਪੈਸੇ ਕਿਸੇ ਵੀ ਪਾਸੇ ਲੱਗੇ ਨਜ਼ਰ ਨਹੀਂ ਆ ਰਹੇ। ਦੱਸ ਦੇਈਏ ਕਿ ਕਸਬਾ ਚੀਮਾ ਮੰਡੀ 20ਵੀਂ ਸਦੀ ਦੇ ਅਵਤਾਰ ਵਿਦਿਆ ਦਾਨੀ ਸੰਤ ਅਤਰ ਸਿੰਘ ਜੀ ਦੀ ਜਨਮ ਭੂਮੀ ਹੈ, ਜੋ ਗੰਦੀ ਸਿਆਸਤ ਅਤੇ ਪਾਰਟੀਬਾਜ਼ੀ ਕਰਕੇ ਗੰਦੀ ਜਿੰਦਗੀ ਜਿਓਣ ਲਈ ਮਜਬੂਰ ਹੈ।


rajwinder kaur

Content Editor

Related News